12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਔਜਲਾ ਤੇ ਸੱਚਰ ਨੇ ਗੜੇਮਾਰੀ ਨਾਲ ਨੁਕਸਾਨੀਆਂ ਫਸਲਾਂ ਦਾ ਕੀਤਾ ਮੁਆਇਨਾ <br/>

ਅਜੀਤ ਡੈਸਕ 12-04-2026

ਕੱਥੂ ਨੰਗਲ, 11 ਅਪ੍ਰੈਲ (ਦਲਵਿੰਦਰ ਸਿੰਘ ਰੰਧਾਵਾ)-ਪੰਜਾਬ ਵਿਚ ਹੋਈ ਬੇਮੌਸਮੀ ਮੀਂਹ ਤੇ ਗੜੇਮਾਰੀ ਨਾਲ ਫਸਲਾਂ ਦੀ ਹੋਈ ਭਾਰੀ ਤਬਾਹੀ ਤੇ ਹਲਕਾ ਮਜੀਠਾ ਦੇ ਪਿੰਡਾਂ 'ਚ ਅੱਜ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਤੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮਜੀਠਾ ਦੇ ਭਗਵੰਤ ਪਾਲ ਸਿੰਘ ਸੱਚਰ ਨੇ ਮਜੀਠਾ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਜਾ ਕੇ ਬੀਤੇ ਦਿਨੀਂ ਗੜੇਮਾਰੀ ਨਾਲ ਹੋਈ ਫਸਲਾਂ ਦੀ ਭਾਰੀ ਤਬਾਹੀ ਕਾਰਨ ਨੁਕਸਾਨ ਦੀ ਭਰਪਾਈ ਲਈ ਪੰਜਾਬ ਸਰਕਾਰ ਨੂੰ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ | ਗੱਲਬਾਤ ਕਰਦਿਆਂ ਸ. ਔਜਲਾ ਨੇ ਕਿਹਾ ਕਿ ਜਿੱਥੇ ਪੰਜਾਬ ਵਿਚ ਬਹੁਤ ਸਾਰੀਆਂ ਥਾਵਾਂ 'ਤੇ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਉੱਥੇ ਹਲਕਾ ਮਜੀਠਾ ਦੇ ਬਹੁਤ ਸਾਰੇ ਪਿੰਡਾਂ ਮਾਗਾਂ ਸਰਾਏ, ਪਤਾਲਪੁਰੀ , ਕਰਨਾਲਾ, ਅੰਬ ਵਾਲਾ ਤੇ ਹੋਰਨਾਂ ਪਿੰਡਾਂ ਵਿਚ ਵੀ ਕਿਸਾਨਾਂ ਵਲੋਂ ਪਾਲੀ ਹੋਈ ਪੁੱਤਰਾਂ ਵਰਗੀ ਫਸਲ ਕੁਦਰਤੀ ਕਰੋਪੀ ਕਾਰਨ ਝਟਪਟ ਹੀ ਤਹਿਸ-ਨਹਿਸ ਹੋ ਗਈ ਜਿਸ ਨਾਲ ਪਹਿਲਾਂ ਹੀ ਕਰਜ਼ਾਈ ਹੋਏ ਕਿਸਾਨ ਹੋਰ ਪ੍ਰੇਸ਼ਾਨ ਹੋਣਗੇ | ਉਨ੍ਹਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਫੋਨ ਲਗਾ ਕੇ ਮਹਿਕਮਾ ਮਾਲ ਰਾਹੀਂ ਤੁਰੰਤ ਗਿਰਦਾਵਰੀ ਕਰਵਾ ਕੇ ਪੀੜਤ ਪਰਿਵਾਰਾਂ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਲਈ ਕਿਹਾ | ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ, ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ, ਪਰਮਪ੍ਰੀਤ ਸਿੰਘ ਬੱਲ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਨਵਤੇਜ ਪਾਲ ਸਿੰਘ ਬਲਾਕ ਪ੍ਰਧਾਨ, ਨਵਦੀਪ ਸਿੰਘ ਸੋਨਾ, ਨੰਬਰਦਾਰ ਪ੍ਰਭਪਾਲ ਸਿੰਘ ਮਾਂਗਾ ਸਰਾਏ, ਮਨਪ੍ਰੀਤ ਸਿੰਘ ਉੱਪਲ ਡੱਡੀਆਂ, ਮਹਿੰਦਰ ਸਿੰਘ ਕਲੇਰ ਮਾਂਗਟ, ਜੈਮਲ ਸਿੰਘ ਨਾਗ ਕਲਾਂ, ਵੀਰ ਸਿੰਘ ਚਾਟੀਵਿੰਡ, ਜਰਮਨਜੀਤ ਸਿੰਘ ਖਿੱਦੋਵਾਲੀ, ਪਰਮਜੀਤ ਸਿੰਘ ਭੇਏਵਾਲ, ਸੰਨੀ ਕੱਥੂਨੰਗਲ ਖੁਰਦ, ਮੈਂਬਰ ਪੰਚਾਇਤ ਰਵੀ ਭੀਲੋਵਾਲ, ਸੁਲੱਖਣ ਸਿੰਘ, ਮੈਂਬਰ ਕਰਨ ਚੋਗਾਵਾਂ ਸਾਧਪੁਰ ਤੇ ਕਾਂਗਰਸੀ ਆਗੂ ਜਗਦੇਵ ਸਿੰਘ ਵੀ ਨਾਲ ਸਨ |

ਪਿਛਲੀ ਖ਼ਬਰ ਤਿੱਬੜੀ ਕੈਂਟ 'ਚ ਵਿਸਾਖੀ ਮੇਲਾ ਦੇਖਣ ਆਏ ਆਨਰੇਰੀ ਕੈਪਟਨ ਨਿਸ਼ਾਨ ਸਿੰਘ ਹੋਏ ਗੁੰਮ-ਭਾਲ ਜਾਰੀ <br/> ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਦੇ ਸਿੱਖਿਆ ਡਾਇਰੈਕਟੋਰੇਟ ਵਲੋਂ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਏ, ਵੱਡੀ ਗਿਣਤੀ 'ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।