28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਈ.ਐਮ.ਸੀ. ਸੁਪਰਸਪੈਸ਼ਲਿਟੀ ਹਸਪਤਾਲ ਵਲੋਂ ਸਰਹੱਦੀ ਖੇਤਰ ਭਿੱਖੀਵਿੰਡ 'ਚ ਰਾਣਾ ਹਸਪਤਾਲ 'ਚ ਅਤਿ ਆਧੁਨਿਕ ਸਿਹਤ ਸੇਵਾਵਾਂ ਦੀ ਸ਼ੁਰੂਆਤ : ਪਵਨ ਅਰੋੜਾ <br/>

ਅਜੀਤ ਡੈਸਕ 11-04-2026
ਅੰਮਿ੍ਤਸਰ, 10 ਅਪ੍ਰੈਲ (ਰੇਸ਼ਮ ਸਿੰਘ)-ਸਿਹਤ ਸੇਵਾਵਾਂ ਲਈ ਮਾਝਾ ਖੇਤਰ ਦੇ ਜਾਣੇ ਪਹਿਚਾਣੇ ਈ.ਐਮ.ਸੀ. ਸੁਪਰਸਪੈਸ਼ਲਿਟੀ ਹਸਪਤਾਲ ਨੇ ਇਕ ਹੋਰ ਉਪਲਬੱਧੀ ਹਾਸਿਲ ਕੀਤੀ ਹੈ ਜਦੋਂ ਕਿ ਸਰਹੱਦੀ ਖੇਤਰ ਦੇ ਲੋਕਾਂ ਲਈ ਰਾਣਾ ਭਿਖੀਵਿੰਡ ਹਸਪਤਾਲ ਈ.ਐਮ.ਸੀ. ਗਰੁਪ ਦੇ ਅਧੀਨ ਆ ਗਿਆ ਹੈ | ਇਸ ਕਦਮ ਨਾਲ ਭਿੱਖੀਵਿੰਡ ਅਤੇ ਨੇੜਲੇ ਸਰਹੱਦੀ ਇਲਾਕਿਆਂ 'ਚ ਰਹਿੰਦੇ ਲੋਕਾਂ ਨੂੰ ਹੁਣ ਉੱਚ ਪੱਧਰੀ ਸੁਪਰ ਸਪੈਸ਼ਲਿਟੀ ਮੈਡੀਕਲ ਸੇਵਾਵਾਂ ਆਪਣੇ ਇਲਾਕੇ ਵਿਚ ਹੀ ਉਪਲਬਧ ਹੋਣਗੀਆਂ | ਇਹ ਪ੍ਰਗਟਾਵਾ ਈ.ਐਮ.ਸੀ. ਗਰੁਪ ਆਫ ਹਸਪਤਾਲ ਦੇ ਚੇਅਰਮੈਨ ਸ੍ਰੀ ਪਵਨ ਅਰੋੜਾ ਨੇ ਕਰਦਿਆਂ ਦੱਸਿਆ ਕਿ ਈ.ਐਮ.ਸੀ. ਗਰੁੱਪ ਨੇ ਇਸ ਇਲਾਕੇ ਵਿਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਤੁਰੰਤ ਕਾਰਵਾਈ ਕਰਦਿਆਂ ਆਪਣੇ ਤਜਰਬੇਕਾਰ ਡਾਕਟਰਾਂ ਦੀ ਟੀਮ ਨੂੰ ਤਾਇਨਾਤ ਕਰ ਦਿੱਤਾ ਹੈ | ਨਿਯਮਿਤ ਤੌਰ 'ਤੇ ਵੱਖ-ਵੱਖ ਮਾਹਿਰ ਡਾਕਟਰ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਲਈ ਉਪਲਬਧ ਰਹਿਣਗੇ | ਇਹੀ ਗਰੁੱਪ ਹੁਣ ਰਾਣਾ ਹਸਪਤਾਲ ਦੇ ਪੂਰੇ ਪ੍ਰਬੰਧਨ, ਪ੍ਰਸ਼ਾਸਨ ਅਤੇ ਮੈਡੀਕਲ ਕਾਰਜਾਂ ਦੀ ਜ਼ਿੰਮੇਵਾਰੀ ਸੰਭਾਲੇਗਾ, ਜਿਸ ਨਾਲ ਇਲਾਕੇ ਵਿਚ ਇਲਾਜ ਦੀ ਗੁਣਵੱਤਾ ਵਿਚ ਵੱਡਾ ਸੁਧਾਰ ਆਵੇਗਾ ਅਤੇ ਮਰੀਜ਼ਾਂ ਨੂੰ ਭਰੋਸੇਯੋਗ ਸੇਵਾਵਾਂ ਮਿਲਣਗੀਆਂ | ਜਿਵੇਂ ਕਿ ਗੈਸਟ੍ਰੋਐਂਟਰੋਲੋਜੀ, ਔਰਥੋਪੀਡਿਕਸ, ਛਾਤੀ ਅਤੇ ਸਾਹ ਦੇ ਰੋਗਾਂ ਦੀ ਵਿਸ਼ੇਸ਼ ਸੇਵਾ ਅਤੇ ਨੈਫਰੋਲੋਜ ਆਦਿ ਤੁਰੰਤ ਪ੍ਰਭਾਵ ਨਾਲ ਹਸਪਤਾਲ ਵਿਚ ਸੁਪਰ ਸਪੈਸ਼ਲਿਟੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ |

ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਕੇ.ਡੀ ਸਕੂਲ ਆਫ਼ ਐਕਸੀਲੈਂਸ ਵਿਖੇ ਵਿਸਾਖੀ ਨੂੰ ਸਮਰਪਿਤ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਬੋਲੇਪਣ ਤੋਂ ਬਚਣ ਲਈ ਇਸ ਦੇ ਲੱਛਣਾਂ ਨੂੰ ਸਮੇਂ ਸਿਰ ਪਛਾਣੋਂ-ਡਾ. ਰੰਧਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।