17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਦਿਨੇਸ਼ ਬੱਸੀ ਵਲੋਂ ਕੇਂਦਰ ਸਰਕਾਰ ਦੇ ਪ੍ਰਾਜੈਕਟ ਦੀ ਨਾਕਾਮੀ ਨੂੰ ਪੰਜਾਬ ਸਰਕਾਰ 'ਤੇ ਮੜ੍ਹਨਾ ਸਿਰਫ ਸਸਤੀ ਰਾਜਨੀਤੀ-ਮਠਾੜੂ <br/>

ਅਜੀਤ ਡੈਸਕ 10-04-2026
ਅੰਮਿ੍ਤਸਰ, 9 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਸਤਨਾਮ ਸਿੰਘ ਮਠਾੜੂ ਨੇ ਕਾਂਗਰਸੀ ਨੇਤਾ ਦਿਨੇਸ਼ ਬੱਸੀ ਦੇ ਬਿਆਨਾਂ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਪ੍ਰੋਜੈਕਟ ਦੀ ਨਾਕਾਮੀ ਨੂੰ ਪੰਜਾਬ ਸਰਕਾਰ 'ਤੇ ਮੜ੍ਹਨਾ ਸਿਰਫ ਸਸਤੀ ਰਾਜਨੀਤੀ ਹੈ | ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਦਿਨੇਸ਼ ਬੱਸੀ ਇਸ ਮਾਮਲੇ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਜੋੜ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਦਕਿ ਦੋਬੁਰਜੀ ਫਲਾਈਓਵਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵਲੋਂ ਬਣਾਇਆ ਗਿਆ ਕੇਂਦਰ ਸਰਕਾਰ ਦਾ ਪ੍ਰੋਜੈਕਟ ਹੈ ਅਤੇ ਇਸ ਦੀ ਪੂਰੀ ਜ਼ਿੰਮੇਵਾਰੀ ਭਾਜਪਾ ਸਰਕਾਰ ਦੀ ਬਣਦੀ ਹੈ | ਅੱਜ ਇਹ ਪੁੱਲ ਕਈ ਥਾਵਾਂ ਤੋਂ ਧੱਸ ਚੁੱਕਾ ਹੈ ਅਤੇ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ, ਜੋ ਅੰਮਿ੍ਤਸਰ ਵਿਚ ਭਾਜਪਾ ਦੀ ਨਾਕਾਮੀ ਦੀ ਜੀਉਂਦੀ ਜਾਗਦੀ ਦਾਸਤਾਨ ਹੈ | ਮਠਾੜੂ ਨੇ ਕਿਹਾ ਕਿ ਕਾਂਗਰਸੀ ਨੇਤਾ ਦਿਨੇਸ਼ ਬੱਸੀ ਸਿਰਫ ਫੋਕੀ ਸ਼ੌਹਰਤ ਅਤੇ ਟਿਕਟ ਦੀ ਰਾਜਨੀਤੀ ਲਈ ਉਹ ਮੁੱਦੇ ਚੁੱਕ ਰਹੇ ਹਨ ਜਿਨ੍ਹਾਂ ਦਾ ਸਿੱਧਾ ਸੰਬੰਧ ਕੇਂਦਰ ਸਰਕਾਰ ਨਾਲ ਹੈ | ਉਨ੍ਹਾਂ ਕਿਹਾ ਕਿ ਭਾਜਪਾ ਅਤੇ ਕੇਂਦਰ ਸਰਕਾਰ ਦੀ ਨਾਕਾਮੀ 'ਤੇ ਸਿੱਧਾ ਬੋਲਣ ਦੀ ਹਿੰਮਤ ਨਾ ਹੋਣ ਕਾਰਨ ਕਾਂਗਰਸੀ ਨੇਤਾ ਬੇਵਜ੍ਹਾ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾ ਰਹੇ ਹਨ |


ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਹੇਅਰ ਸਟਾਈਲਿੰਗ 'ਤੇ ਵਰਕਸ਼ਾਪ <br/> ਅਗਲੀ ਖ਼ਬਰ ਚੁੱਘ ਵਲੋਂ ਵਿਦਿਆਰਥਣ ਰੁਹਾਨੀ ਦੀ ਕਿਤਾਬ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।