18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਰੇਲਵੇ ਟਿਕਟ ਚੈਕਿੰਗ ਸਟਾਫ਼ ਨੇ ਯਾਤਰੀ ਦਾ ਗੁਆਚਿਆ ਲੈਪਟਾਪ ਸੌਂਪਿਆ <br/>

ਅਜੀਤ ਡੈਸਕ 10-04-2026
ਅੰਮਿ੍ਤਸਰ, 9 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਫਿਰੋਜ਼ਪੁਰ ਡਿਵੀਜ਼ਨ ਅਧੀਨ ਅੰਮਿ੍ਤਸਰ ਸਟੇਸ਼ਨ 'ਤੇ ਤਾਇਨਾਤ ਟਿਕਟ ਚੈਕਿੰਗ ਸਟਾਫ਼ ਪਲਵਿੰਦਰ ਸਿੰਘ ਅਤੇ ਸੌਰਵ ਵਰਮਾ ਦੀ ਚੌਕਸੀ ਸਦਕਾ ਇਕ ਯਾਤਰੀ ਦਾ ਗੁਆਚਿਆ ਲੈਪਟਾਪ ਉਸਦੇ ਮਾਲਕ ਨੂੰ ਸੌਂਪ ਦਿੱਤਾ ਗਿਆ | ਜਾਣਕਾਰੀ ਮੁਤਾਬਕ ਬੀਤੇ ਦਿਨ ਰੇਲਗੱਡੀ ਨੰਬਰ 12926 (ਪੱਛਮ ਸੁਪਰਫਾਸਟ ਐਕਸਪ੍ਰੈਸ) 'ਤੇ ਯਾਤਰਾ ਕਰਨ ਵਾਲੇ ਇਕ ਯਾਤਰੀ ਨੇ ਅਣਜਾਣੇ 'ਚ ਆਪਣਾ ਕੀਮਤੀ ਲੈਪਟਾਪ ਵਾਲਾ ਬੈਗ ਰੇਲ ??ਗੱਡੀ 'ਚ ਛੱਡ ਦਿੱਤਾ | ਯਾਤਰੀ ਨੇ ਰੇਲ ਮਦਦ ਰਾਹੀਂ ਲੈਪਟਾਪ ਦੇ ਗੁੰਮ ਹੋਣ ਦੀ ਸੂਚਨਾ ਦਿੱਤੀ | ਵਪਾਰਕ ਕੰਟਰੋਲ ਫਿਰੋਜ਼ਪੁਰ ਤੋਂ ਜਾਣਕਾਰੀ ਮਿਲਣ 'ਤੇ ਟਿਕਟ ਚੈਕਿੰਗ ਸਟਾਫ਼ ਪਲਵਿੰਦਰ ਸਿੰਘ ਅਤੇ ਸੌਰਵ ਵਰਮਾ ਨੇ ਤੁਰੰਤ ਕਾਰਵਾਈ ਕੀਤੀ ਅਤੇ ਲੈਪਟਾਪ ਦੀ ਭਾਲ ਸ਼ੁਰੂ ਕਰ ਦਿੱਤੀ | ਉਨ੍ਹਾਂ ਨੇ ਲੈਪਟਾਪ ਲੱਭ ਲਿਆ ਅਤੇ ਇਸਨੂੰ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਰੇਲਵੇ ਪ੍ਰੋਟੈਕਸ਼ਨ ਫੋਰਸ ਚੰਡੀਗੜ੍ਹ ਦੀ ਮੌਜੂਦਗੀ 'ਚ ਸੁਰੱਖਿਅਤ ਢੰਗ ਨਾਲ ਇਸਦੇ ਮਾਲਕ ਨੂੰ ਵਾਪਸ ਕਰ ਦਿੱਤਾ, ਜਿਸ 'ਤੇ ਯਾਤਰੀ ਨੇ ਰੇਲਵੇ ਸਟਾਫ਼ ਦੀ ਤੁਰੰਤ ਕਾਰਵਾਈ ਲਈ ਧੰਨਵਾਦ ਪ੍ਰਗਟ ਕੀਤਾ |

ਪਿਛਲੀ ਖ਼ਬਰ ਸਰਪੰਚ ਸਕੱਤਰ ਸਿੰਘ ਸੈਂਸਰਾ ਅਤੇ ਮਾਸਟਰ ਯਸ਼ਪਾਲ ਛੀਨਾ ਗੱਲਾ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿ... ਅਗਲੀ ਖ਼ਬਰ ਬੀਕੇਯੂ ਏਕਤਾ ਉਗਰਾਹਾਂ ਵਲੋਂ ਵੇਰਕਾ ਤੋਂ ਮੂਧਲ ਬਾਈਪਾਸ ਤੱਕ ਖਸਤਾ ਹਾਲ ਸੜਕ ਬਣਾਉਣ ਲਈ ਸੰਘਰਸ਼ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।