15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਬਾਬਾ ਬਕਾਲਾ ਸਾਹਿਬ ਵਿਖੇ ਲੋੜਵੰਦਾਂ ਨੂੰ ਸਿਲਾਈ ਮਸ਼ੀਨ ਵੰਡ ਸਮਾਰੋਹ ਕੱਲ੍ਹ <br/>

ਅਜੀਤ ਡੈਸਕ 06-04-2026
ਸਠਿਆਲਾ, 5 ਅਪ੍ਰੈਲ (ਜਗੀਰ ਸਿੰਘ ਸਫਰੀ)-ਸ੍ਰੀ ਗੁਰੂ ਤੇਗ ਬਾਹਦਰ ਸਾਹਿਬ ਜੀ ਦੇ ਗੁਰਿਆਈ ਦਿਵਸ ਨੂੰ ਸਮਰਪਿਤ ਲੋੜਵੰਦਾਂ ਬੀਬੀਆਂ ਨੂੰ ਸਿਲਾਈ ਮਸ਼ੀਨਾਂ 7 ਅਪ੍ਰੈਲ ਨੂੰ ਦਿੱਤੀਆਂ ਜਾਣਗੀਆਂ | ਇਸ ਬਾਰੇ ਸਮਾਜ ਸੇਵਕ ਜਸਪਾਲਪ੍ਰੀਤ ਸਿੰਘ ਗੋਲਡੀ ਬਾਬਾ ਬਕਾਲਾ ਸਾਹਿਬ ਨੇ ਪ੍ਰੈਸ ਨੂੰ ਦੱਸਿਆ ਹੈ ਕਿ ਲੋੜਵੰਦ ਬੱਚਿਆਂ ਨੂੰ ਮੁਫਤ ਕਾਪੀਆਂ ਦਿੱਤੀਆਂ ਜਾਣਗੀਆਂ ਅਤੇ 50 ਸਾਲ ਤੋਂ ਵੱਧ ਉਮਰ ਦੀਆਂ ਲੋੜਵੰਦ ਬਜ਼ੁਰਗਾਂ ਦੇ ਚਿੱਟੇ ਮੋਤੀਏ ਦੇ ਅੰਮਿ੍ਤਸਰ ਤੋਂ ਮੁਫਤ ਅਪ੍ਰੇਸ਼ਨ ਕੀਤੇ ਜਾਣਗੇ | ਉਨ੍ਹਾਂ ਨੇ ਦੱਸਿਆ ਹੈ ਕਿ ਲੋੜਵੰਦ ਮਰੀਜ਼ ਆਪਣੀਆਂ ਪੁਰਾਣੀਆਂ ਰਿਪੋਰਟਾਂ ਨੂੰ ਨਾਲ ਲੈ ਕੇ ਆਉਣ ਤੇ ਜਿਨ੍ਹਾਂ ਲੋੜਵੰਦ ਬੱਚਿਆਂ ਨੂੰ ਕਾਪੀਆਂ ਦੀ ਲੋੜ ਹੈ, ਉਹ ਆਪਣੇ ਸਕੂਲ ਦਾ ਨਾਂ ਤੇਜਿੰਦਰ ਕਰਿਆਨਾ ਸਟੋਰ ਬਾਬਾ ਬਕਾਲਾ ਸਾਹਿਬ ਆ ਕੇ ਲਿਖਵਾ ਸਕਦੇ ਹਨ | ਉਨ੍ਹਾਂ ਨੇ ਕਿਹਾ ਕਿ ਲੋੜਵੰਦ ਔਰਤਾਂ ਨੂੰ ਬੀਬੀ ਇੰਦਰਜੀਤ ਕੌਰ ਸਰਪ੍ਰਸਤ ਪਿੰਗਲਵਾੜਾ ਮਾਨਾਂਵਾਲ (ਅੰਮਿ੍ਤਸਰ) ਸਵੇਰ 11 ਤੋਂ 2 ਵਜੇ ਤੱਕ ਸਿਲਾਈ ਮਸ਼ੀਨਾਂ ਆਪਣੇ ਹੱਥੀ ਦੇਣਗੇ |

ਪਿਛਲੀ ਖ਼ਬਰ ਸੇਵਾ ਮੁਕਤੀ 'ਤੇ ਗੁਰਮੀਤ ਸਿੰਘ ਲਾਈਨਮੈਨ ਨੂੰ ਇੰਪਲਾਈਜ ਫੈੱਡਰੇਸ਼ਨ ਵਲੋਂ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਨੇ ਗੜੇਮਾਰੀ ਨਾਲ ਨੁਕਸਾਨੀਆਂ ਫ਼ਸਲਾਂ ਦਾ ਲਿਆ ਜਾਇਜ਼ਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।