18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਨਾਕਾਮ ਸਾਬਤ ਹੋਇਆ ਭਾਜਪਾ ਦਾ ਅੰਮਿ੍ਤਸਰ ਧਰਨਾ-ਮਠਾੜੂ <br/>

ਅਜੀਤ ਡੈਸਕ 05-04-2026
ਅੰਮਿ੍ਤਸਰ, 4 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਅੰਮਿ੍ਤਸਰ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਸਤਨਾਮ ਸਿੰਘ ਮਠਾੜੂ ਨੇ ਭਾਜਪਾ ਵਲੋਂ ਅੰਮਿ੍ਤਸਰ ਵਿਚ ਲਗਾਏ ਗਏ ਧਰਨੇ 'ਤੇ ਤਿੱਖੀ ਪ੍ਰਤੀਕਿ੍ਆ ਦਿੰਦਿਆਂ ਕਿਹਾ ਕਿ ਇਹ ਧਰਨਾ ਲੋਕ ਮੁੱਦਿਆਂ ਨਾਲ ਨਹੀਂ, ਸਗੋਂ ਸਿਰਫ਼ ਸਿਆਸੀ ਡਰਾਮੇਬਾਜ਼ੀ ਨਾਲ ਜੁੜਿਆ ਹੋਇਆ ਸੀ | ਉਨ੍ਹਾਂ ਕਿਹਾ ਕਿ ਭਾਜਪਾ ਨੇ ਵੱਡੀਆਂ ਤਿਆਰੀਆਂ ਅਤੇ ਭਾਰੀ ਭੀੜ ਦੇ ਦਾਅਵੇ ਕੀਤੇ ਸਨ, ਪਰ ਹਕੀਕਤ ਵਿਚ ਪੂਰੇ ਪੰਜਾਬ ਤੋਂ 100 ਬੰਦੇ ਵੀ ਇਕੱਠੇ ਨਾ ਹੋ ਸਕੇ, ਜਿਸ ਕਾਰਨ ਧਰਨਾ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਇਆ | ਮਠਾੜੂ ਨੇ ਕਿਹਾ ਕਿ ਜਿਸ ਬਲਾਸਟ ਨੂੰ ਆਧਾਰ ਬਣਾ ਕੇ ਭਾਜਪਾ ਨੇ ਧਰਨਾ ਕੀਤਾ, ਉਹ ਘਟਨਾ ਚੰਡੀਗੜ੍ਹ ਵਿਚ ਵਾਪਰੀ ਸੀ, ਜਿੱਥੇ ਭਾਜਪਾ ਦਾ ਪ੍ਰਸ਼ਾਸਨਿਕ ਪ੍ਰਭਾਵ ਹੈ | ਇਸ ਦੇ ਬਾਵਜੂਦ ਅੰਮਿ੍ਤਸਰ ਵਿਚ ਧਰਨਾ ਲਗਾ ਕੇ ਲੋਕਾਂ ਦੀ ਭਾਵਨਾਵਾਂ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਗਈ | ਉਨ੍ਹਾਂ ਕਿਹਾ ਕਿ ਜੇ ਭਾਜਪਾ ਸੱਚਮੁੱਚ ਜਵਾਬਦੇਹੀ ਵਿਚ ਯਕੀਨ ਰੱਖਦੀ ਹੈ ਤਾਂ ਪਹਿਲਾਂ ਆਪਣੇ ਸ਼ਾਸਨ ਹੇਠ ਹੋਈ ਘਟਨਾ ਬਾਰੇ ਸਪਸ਼ਟਤਾ ਦੇਵੇ | ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਮਾਨਦਾਰ ਨੀਅਤ ਨਾਲ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ ਅਤੇ ਪੰਜਾਬ ਨੂੰ ਤਰੱਕੀ ਦੇ ਰਸਤੇ 'ਤੇ ਅੱਗੇ ਲੈ ਕੇ ਜਾ ਰਹੀ ਹੈ |

ਪਿਛਲੀ ਖ਼ਬਰ ਆਰ.ਡੀ. ਐਕਸ (ਆਈ. ਈ. ਡੀ. ਟਿਫਨ ਬੰਬ) ਸਮੇਤ ਕਾਬੂ ਨੌਜਵਾਨ ਨੂੰ ਅਦਾਲਤ ਨੇ 4 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਅਗਲੀ ਖ਼ਬਰ ਹੈਰੋਇਨ ਸਮੇਤ ਨੌਜਵਾਨ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।