27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਸ਼ਹਿਜ਼ਾਦਾ ਨੰਦ ਕਾਲਜ ਵਿਖੇ ਰਾਜ ਪੱਧਰੀ ਕਾਵਿ ਸਮਾਗਮ ਕਰਵਾਇਆ <br/>

ਅਜੀਤ ਡੈਸਕ 01-04-2026
ਅੰਮਿ੍ਤਸਰ, 31 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਮਹਿਲਾ ਕਾਵਿ ਮੰਚ ਅੰਤਰਰਾਸ਼ਟਰੀ ਕਾਵਿ ਸੰਸਥਾ ਦੀ ਅੰਮਿ੍ਤਸਰ ਇਕਾਈ ਵਲੋਂ ਸ਼ਹਿਜਾਦਾ ਨੰਦ ਕਾਲਜ ਅੰਮਿ੍ਤਸਰ ਦੇ ਸਹਿਯੋਗ ਨਾਲ ਰਾਜ ਪੱਧਰੀ ਸਾਲਾਨਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੰਸਥਾ ਦੇ ਸੰਸਥਾਪਕ ਡਾ. ਨਰੇਸ਼ 'ਨਾਜ' ਅਤੇ ਸ੍ਰੀਮਤੀ ਨਿਯਤੀ ਗੁਪਤਾ ਦੀ ਹਾਜ਼ਰੀ 'ਚ ਸਮਾਗਮ ਦਾ ਆਗਾਜ਼ ਕੀਤਾ ਗਿਆ | ਮੁੱਖ ਮਹਿਮਾਨ ਵਜੋਂ ਮੁਕੇਸ਼ ਗੁਪਤਾ, ਵਿਸ਼ੇਸ਼ ਮਹਿਮਾਨ ਵਜੋਂ ਡਾ. ਵੀਣਾ ਵਿਜ 'ਉਦਿਤ', ਡਾ. ਰੀਨਾ ਤਲਵਾੜ ਪਿ੍ੰਸੀਪਲ, ਸ਼ਹਿਜਾਦਾ ਨੰਦ ਕਾਲਜ ਸਮੇਤ ਕਈ ਪ੍ਰਸਿੱਧ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ | ਕਾਲਜ ਦੇ ਪਿ੍ੰਸੀਪਲ ਡਾ. ਰੀਨਾ ਤਲਵਾੜ ਨੇ ਮਹਿਮਾਨਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਅਤੇ ਨਾਰੀ ਸ਼ਕਤੀ 'ਤੇ ਆਧਾਰਿਤ ਪ੍ਰੇਰਣਾਦਾਇਕ ਕਵਿਤਾ ਪੇਸ਼ ਕੀਤੀ | ਕਾਲਜ ਦਾ ਪੂਰਾ ਕੈਂਪਸ ਇਸ ਦਿਨ ਕਾਵਿ-ਰੰਗ 'ਚ ਰੰਗਿਆ ਹੋਇਆ ਨਜ਼ਰ ਆਇਆ | ਪ੍ਰੋ. ਨੀਲਮ ਪ੍ਰਭਾ ਦੇਵਗਣ ਵਲੋਂ ਪ੍ਰੋਗਰਾਮ ਦੀ ਰੂਪ-ਰੇਖਾ ਪੇਸ਼ ਕੀਤੀ ਗਈ, ਜਦਕਿ ਡਾ. ਸ਼ੈਲੀ ਜੱਗੀ ਵਲੋਂ ਪਾਵਰ ਪੋਇੰਟ ਪ੍ਰੇਜ਼ੇਂਟੇਸ਼ਨ ਸਮਾਗਮ ਦਾ ਖਾਸ ਆਕਰਸ਼ਣ ਰਹੀ | ਡਾ. ਨਰੇਸ਼ ਨਾਜ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਮਹਿਲਾਵਾਂ ਕਵਿਤਾ ਦੀ ਪ੍ਰੇਰਣਾ ਹਨ ਅਤੇ ਉਨ੍ਹਾਂ ਦੇ ਬਿਨਾਂ ਸਾਹਿਤ ਅਧੂਰਾ ਹੈ | ਇਸ ਸਮਾਗਮ 'ਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਈਆਂ ਲਗਭਗ 70 ਤੋਂ ਵੱਧ ਕਵਿਤਰੀਆਂ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ | ਸਮਾਗਮ 'ਚ ਸਾਰੇ ਭਾਗੀਦਾਰਾਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ | ਮਹਿਲਾ ਕਾਵਿ ਮੰਚ, ਅੰਮਿ੍ਤਸਰ ਇਕਾਈ ਨੂੰ ਸਰਵੋਤਮ ਇਕਾਈ ਦਾ ਖਿਤਾਬ ਵੀ ਪ੍ਰਦਾਨ ਕੀਤਾ ਗਿਆ | ਪ੍ਰੋਗਰਾਮ ਦੇ ਅਖ਼ੀਰ 'ਚ ਡਾ. ਸ਼ੈਲੀ ਜੱਗੀ ਵਲੋਂ ਕਾਲਜ ਪ੍ਰਬੰਧਕਾਂ, ਸਟਾਫ ਅਤੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ |

ਪਿਛਲੀ ਖ਼ਬਰ ਰਿਯਾਨ ਇੰਟਰਨੈਸ਼ਨਲ ਸਕੂਲ ਦਾ ਮੈਗਾ ਓਲੰਪੀਆ ਕੰਬੈਟ'ਚ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਸਿੱਖਿਆ ਮੰਤਰੀ ਦੀ ਵਾਅਦਾ ਖ਼ਿਲਾਫ਼ੀ ਕਾਰਨ 6-7 ਅਪ੍ਰੈਲ ਨੂੰ ਪੁਤਲੇ ਫੂਕਣ ਦਾ ਫ਼ੈਸਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।