ਅੰਮਿ੍ਤਸਰ, 31 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਕਿਸਾਨ ਆਗੂ ਭੁਪਿੰਦਰ ਸਿੰਘ ਦੀ ਅਗਵਾਈ 'ਚ ਅੰਮਿ੍ਤਸਰ ਵਿਖੇ ਹੋਈ | ਇਸ ਦੌਰਾਨ ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਮਿ੍ਤਕ ਸੁਖਦੇਵ ਸਿੰਘ ਭਾਗੋਕੇ ਤੇ ਡੀ. ਐਮ. ਗਗਨਦੀਪ ਸਿੰਘ ਦੀ ਯਾਦ 'ਚ ਅਫ਼ਸੋਸ ਪ੍ਰਗਟ ਕੀਤਾ ਅਤੇ ਅਮਰੀਕਾ ਅਤੇ ਇਜ਼ਰਾਈਲ ਸਮਰਾਜ ਵਲੋਂ ਈਰਾਨ ਦੇ ਲੋਕਾਂ 'ਤੇ ਥੋਪੀ ਨਿਹੱਕੀ ਜੰਗ ਦੇ ਵਿਰੋਧ 'ਚ ਮਤਾ ਪਾਸ ਕੀਤਾ | ਉਨ੍ਹਾਂ ਕਿਹਾ ਕਿ ਭਾਰਤ ਦੇ ਕਿਸਾਨ, ਮਜ਼ਦੂਰ ਇਸ ਜੰਗ 'ਚ ਈਰਾਨ ਦੇ ਲੋਕਾਂ ਦੇ ਨਾਲ ਹਨ | ਇਸ ਦੌਰਾਨ ਆਗੂਆਂ ਨੇ ਕਿਹਾ ਕਿ ਜਿੱਥੇ ਕਿਸਾਨਾਂ ਦੇ ਮਸਲੇ ਕੇਂਦਰ ਸਰਕਾਰ ਨਾਲ ਜੁੜੇ ਹੋਏ ਹਨ, ਜਿੰਨਾ ਲਈ ਜਥੇਬੰਦੀਆਂ ਅੰਦੋਲਨ ਕਰ ਰਹੀਆਂ, ਉੱਥੇ ਪੰਜਾਬ ਸਰਕਾਰ ਵੀ ਆਪਣੇ ਵਾਅਦਿਆਂ ਤੋਂ ਭਗੋੜੀ ਸਾਬਿਤ ਹੋਈ ਹੈ | ਆਗੂ ਸਤਨਾਮ ਸਿੰਘ ਅਜਨਾਲਾ, ਲਖਬੀਰ ਸਿੰਘ ਨਿਜਾਮਪੁਰਾ, ਡਾ. ਪਰਮਿੰਦਰ ਸਿੰਘ ਪੰਡੋਰੀ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ, ਐਮ. ਐਸ. ਪੀ., ਕਰਜ਼ਾ ਮੁਕਤੀ, ਖੇਤੀ ਨੀਤੀ ਲਾਗੂ ਕਰਵਾਉਣ, ਮੁਕਤ ਵਪਾਰ ਸਮਝੌਤਾ, ਬਿਜਲੀ ਸੋਧ ਬਿੱਲ, ਬੀਜ ਬਿੱਲ ਅਤੇ ਨਿੱਜੀਕਰਨ ਦੀਆਂ ਹੋਰ ਨੀਤੀਆਂ ਖ਼ਿਲਾਫ਼ ਲਈ 6 ਅਪ੍ਰੈਲ ਨੂੰ ਡੀਸੀ ਦਫਤਰਾਂ ਤੇ ਦਿੱਤੇ ਜਾਣਗੇ | ਇਸ ਮੌਕੇ ਸਵਿੰਦਰ ਸਿੰਘ ਮੀਰਾਕੋਟ, ਸ਼ਮਸ਼ੇਰ ਸਿੰਘ ਹੇਅਰ, ਭੁਪਿੰਦਰ ਸਿੰਘ ਛੀਨਾ, ਕੁਲਵਿੰਦਰ ਮਾਨ, ਸੁਖਦੇਵ ਸਿੰਘ, ਹਰਜੀਤ ਸਿੰਘ ਝੀਤਾਂ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ |