24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਰਾਸਾ ਪੰਜਾਬ ਵਲੋਂ ਜ਼ਿਲ੍ਹਾ ਅੰਮਿ੍ਤਸਰ ਯੂਨਿਟ ਦਾ ਜਰਨਲ ਇਜਲਾਸ ਕੱਲ੍ਹ <br/>

ਅਜੀਤ ਡੈਸਕ 30-03-2026
ਅੰਮਿ੍ਤਸਰ, 29 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਐਫੀਲੀਏਟਿਡ ਸਕੂਲਜ਼ ਐਸੋਸੀਏਸ਼ਨ (ਰਜਿ.) ਰਾਸਾ ਪੰਜਾਬ (ਜ਼ਿਲ੍ਹਾ ਅੰਮਿ੍ਤਸਰ ਯੂਨਿਟ) ਵਲੋਂ ਪ੍ਰਾਈਵੇਟ ਸਕੂਲਾਂ ਨੂੰ ਦਰਪੇਸ਼ ਗੰਭੀਰ ਪ੍ਰਸ਼ਾਸਕੀ, ਕਾਨੂੰਨੀ ਅਤੇ ਵਿੱਤੀ ਮੁੱਦਿਆਂ ਨੂੰ ਧਿਆਨ 'ਚ ਰੱਖਦਿਆਂ ਇਕ ਜਨਰਲ ਇਜਲਾਸ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਸੁਜੀਤ ਸ਼ਰਮਾ (ਬੱਬਲੂ) ਜਨਰਲ ਸਕੱਤਰ, ਰਾਸਾ ਪੰਜਾਬ ਨੇ ਦੱਸਿਆ ਕਿ ਇਹ ਇਜਲਾਸ 31 ਮਾਰਚ (ਮੰਗਲਵਾਰ) ਸਵੇਰੇ 10:30 ਵਜੇ ਕਮਫਰਟ ਹੋਟਲ ਵੇਰਕਾ ਬਾਈਪਾਸ ਬਟਾਲਾ ਰੋਡ ਵਿਖੇ ਹੋਵੇਗਾ | ਇਸ ਮੌਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਦਿਲਪ੍ਰੀਤ ਸਿੰਘ ਗਾਂਧੀ ਖ਼ਾਸ ਤੌਰ 'ਤੇ ਹਾਜ਼ਰ ਰਹਿਣਗੇ | ਇਸ ਤੋਂ ਇਲਾਵਾ ਆਰ. ਟੀ. ਈ. ਐਕਟ ਅਧੀਨ ਦਾਖਲਿਆਂ ਨਾਲ ਸੰਬੰਧਿਤ ਮੁੱਦੇ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲ ਜੁੜੀਆਂ ਗੜਬੜਾਂ, ਨਵੇਂ ਨਿਯਮ ਟੀ. ਈ. ਟੀ. ਅਤੇ ਬੈਂਕ ਸੈਲਰੀ ਸਿਸਟਮ, ਸਕੂਲ ਸੁਸਾਇਟੀਆਂ 'ਚ ਦਖਲਅੰਦਾਜ਼ੀ ਆਦਿ ਅਹਿਮ ਮਸਲਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ | ਉਨ੍ਹਾਂ ਸਾਰੇ ਜ਼ਿਲ੍ਹਾ ਅੰਮਿ੍ਤਸਰ ਰਾਸਾ ਦੇ ਮੈਂਬਰਾਂ ਨੂੰ ਇਸ ਜਨਰਲ ਇਜਲਾਸ 'ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ |

ਪਿਛਲੀ ਖ਼ਬਰ ਕਰਮਚਾਰੀ ਭਵਿੱਖ ਨਿਧੀ ਸੰਗਠਨ ਖੇਤਰੀ ਦਫ਼ਤਰ ਅੰਮ੍ਰਿਤਸਰ ਨੇ ਨਿਧੀ ਆਪਣੇ ਨਿਕਟ 2.0 ਪ੍ਰੋਗਰਾਮ ਕਰਵਾਏ ਅਗਲੀ ਖ਼ਬਰ ਰਾਸਾ ਪੰਜਾਬ ਵਲੋਂ ਜ਼ਿਲ੍ਹਾ ਅੰਮਿ੍ਤਸਰ ਯੂਨਿਟ ਦਾ ਜਰਨਲ ਇਜਲਾਸ ਕੱਲ੍ਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।