18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਗੁਰੂ ਨਾਨਕ ਦੇਵ ਹਸਪਤਾਲ ਦੇ ਨਰਸਿੰਗ ਸਟਾਫ ਦਾ ਧਰਨਾ ਦੂਜੇ ਦਿਨ ਵੀ ਰਿਹਾ ਜਾਰੀ <br/>

ਅਜੀਤ ਡੈਸਕ 28-03-2026
ਅੰਮਿ੍ਤਸਰ, 27 ਮਾਰਚ (ਰੇਸ਼ਮ ਸਿੰਘ )-ਯੂਨਾਈਟਿਡ ਨਰਸਿਜ਼ ਐਸੋਸੀਏਸ਼ਨ ਆਫ ਪੰਜਾਬ ਦੀ ਅਗਵਾਈ ਹੇਠ ਪੰਜਾਬ ਦੇ ਤਿੰਨੋਂ ਮੈਡੀਕਲ ਕਾਲਜਾਂ ਦਾ ਸਮੂਹ ਨਰਸਿੰਗ ਸਟਾਫ ਆਪਣੀ ਹੱਕੀ ਅਤੇ ਲੰਬੇ ਸਮੇਂ ਤੋਂ ਲਟਕ ਰਹੀ ਮੰਗ-ਗ੍ਰੇਡ-ਪੇ 4600 ਦੀ ਬਹਾਲੀ ਨੂੰ ਲੈ ਕੇ ਦੂਜੇ ਦਿਨ ਵੀ ਧਰਨੇ 'ਤੇ ਡਟਿਆ ਰਿਹਾ | ਇਹ ਪ੍ਰਗਟਾਵਾ ਇੱਥੇ ਯੂਨੀਅਨ ਦੇ ਪ੍ਰਧਾਨ ਰਮਨਦੀਪ ਸਿੰਘ ਨੇ ਕੀਤਾ | ਜਿਨ੍ਹਾਂ ਦਸਿਆ ਕਿ ਧਰਨੇ ਵਿਚ ਸਮੂਹ ਨਰਸਿੰਗ ਸਟਾਫ ਨੇ ਪੂਰੇ ਜੋਸ਼ ਅਤੇ ਇਕਜੁੱਟਤਾ ਨਾਲ ਭਾਗ ਲਿਆ ਅਤੇ ਆਪਣੀਆਂ ਮੰਗਾਂ ਪ੍ਰਤੀ ਅਡਿੱਗ ਰਹਿਣ ਦਾ ਸਪਸ਼ਟ ਫੈਸਲਾ ਕੀਤਾ | ਇਸ ਮੌਕੇ ਉਨ੍ਹਾਂ ਨੇ ਸਰਕਾਰ ਵਲੋਂ ਐਸਮਾ ਐਕਟ ਲਾਗੂ ਕਰਕੇ ਨਰਸਿੰਗ ਸਟਾਫ ਦੀ ਜਾਇਜ਼ ਮੰਗਾਂ ਨੂੰ ਦਬਾਉਣ ਦੀ ਕੋਸ਼ਿਸ਼ ਦੀ ਕੜੀ ਨਿੰਦਾ ਕੀਤੀ ਤੇ ਕਿਹਾ ਕਿ ਸਰਕਾਰ ਨੇ ਸੰਘਰਸ਼ ਨੂੰ ਦਬਾਉਣ ਦੀ ਕੋਝੀ ਚਾਲ ਚੱਲੀ ਹੈ | ਉਨ੍ਹਾਂ ਦਸਿਆ ਕਿ ਅੱਜ ਸਰਕਾਰ ਵਲੋਂ ਚੰਡੀਗੜ੍ਹ ਵਿਖੇ ਮੀਟਿੰਗ ਸੱਦੀ ਗਈ ਸੀ ਜਦੋਂ ਕਿ ਸਰਕਾਰ ਵਲੋਂ ਟਾਲਮਟੋਲ ਦੀ ਨੀਤੀ ਕਾਰਨ ਇਹ ਬੇਨਤੀਜ਼ਾ ਹੀ ਰਹੀ | ਇਸ ਦੌਰਾਨ ਸਮੂਹ ਨਰਸਿੰਗ ਕੇਡਰ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੀ ਮੰਗ ਦਾ ਢੁਕਵਾਂ ਹੱਲ ਨਹੀਂ ਹੁੰਦਾ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ | ਜੇਕਰ ਸਰਕਾਰ ਵਲੋਂ ਜਲਦੀ ਕੋਈ ਸਕਾਰਾਤਮਕ ਕਦਮ ਨਹੀਂ ਚੁੱਕਿਆ ਗਿਆ, ਤਾਂ ਮਜਬੂਰਨ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ |

ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਘਨੂੰਪੁਰ ਦੀ ਇਮਾਰਤ ਦੀ ਸੇਵਾ ਵਾਸਤੇ 50 ਹਜ਼ਾਰ ਦਾ ਚੈੱ... ਅਗਲੀ ਖ਼ਬਰ ਲਾਕਡਾਊਨ ਦੀ ਚਰਚਾ ਵਿਚਕਾਰ ਪੈਟਰੋਲੀਅਮ ਪਦਾਰਥਾਂ ਦੀ ਕਮੀ ਨੇ ਲੋਕਾਂ ਦੀ ਵਧਾਈ ਚਿੰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।