18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਚਲ ਰਹੇ ਸੀ.ਜੀ.ਐੱਚ.ਐੱਸ. ਵੈਲਨੈੱਸ ਸੈਂਟਰ ਜਲੰਧਰ 'ਚ ਸਟਾਫ਼ ਦੀ ਭਾਰੀ ਕਮੀ - ਪੀ.ਐੱਸ. ਸੰਧੂ <br/>

ਅਜੀਤ ਡੈਸਕ 28-03-2026
ਜਲੰਧਰ, 27 ਮਾਰਚ (ਅ.ਬ.)- ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਚਲ ਰਹੇ ਸੀ.ਜੀ.ਐੱਚ.ਐੱਸ. ਵੈਲਨੈੱਸ ਸੈਂਟਰ ਜਲੰਧਰ ਵਿਚ ਸਟਾਫ਼ ਦੀ ਭਾਰੀ ਕਮੀ ਅਤੇ ਡਾਕਟਰਾਂ ਦੀ ਅਣਉਪਲੱਬਧਤਾ ਕਾਰਨ ਗੰਭੀਰ ਹਾਲਾਤ ਪੈਦਾ ਹੋ ਗਏ ਹਨ | ਸਰਕਾਰੀ ਕਰਮਚਾਰੀਆਂ ਵਲੋਂ ਆਪਣੀ ਜੇਬ ਵਿਚੋਂ ਰਕਮ ਜਮ੍ਹਾਂ ਕਰਵਾ ਕੇ ਸੀ.ਜੀ.ਐੱਚ.ਐੱਸ. ਕਾਰਡ ਬਣਵਾਏ ਗਏ ਹਨ ਪਰ ਉਨ੍ਹਾਂ ਨੂੰ ਬੁਨਿਆਦੀ ਸਿਹਤ ਸਹੂਲਤਾਂ ਵੀ ਸਮੇਂ 'ਤੇ ਪ੍ਰਾਪਤ ਨਹੀਂ ਹੋ ਰਹੀਆਂ | ਪੀ.ਐਸ. ਸੰਧੂ, ਪ੍ਰਧਾਨ ਐਕਸ-ਸੈਂਟਰਲ ਆਰਮਡ ਪੁਲਿਸ ਫੋਰਸ ਪਰਸੋਨਲ ਵੈੱਲਫੇਅਰ ਐਸੋਸੀਏਸ਼ਨ ਨੇ ਖ਼ੁਦ ਸੀ.ਜੀ.ਐੱਚ.ਐੱਸ. ਸੈਂਟਰ ਜਲੰਧਰ ਦਾ ਦੌਰਾ ਕੀਤਾ ਅਤੇ ਵੇਖਿਆ ਕਿ ਉੱਥੇ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ | ਮਰੀਜ਼ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ | ਚਾਰ ਡਾਕਟਰਾਂ ਦੀ ਤਾਇਨਾਤੀ ਦੇ ਬਾਵਜੂਦ ਕੇਵਲ ਇਕ ਹੀ ਡਾਕਟਰ ਮੌਜੂਦ ਸੀ, ਜਿਸ ਕਾਰਨ ਮਰੀਜ਼ਾਂ ਨੂੰ ਘੰਟਿਆਂਬੱਧੀ ਉਡੀਕ ਕਰਨੀ ਪਈ | ਇਸ ਤੋਂ ਇਲਾਵਾ ਦਵਾਈਆਂ ਲੌਬੀ ਵਿਚ ਹੀ ਰੱਖੀਆਂ ਹੋਈਆਂ ਸਨ ਜਿੱਥੇ ਲੋਕ ਕਤਾਰਾਂ ਵਿਚ ਖੜ੍ਹੇ ਸਨ ਜੋ ਪ੍ਰਬੰਧਕੀ ਨਾਕਾਮੀ ਦਰਸਾਉਂਦਾ ਹੈ | ਇਸਦੇ ਨਾਲ ਹੀ ਪੈਰਾ-ਮੈਡੀਕਲ ਸਟਾਫ਼ ਦੀ ਵੀ ਘਾਟ ਹੈ ਜਿਸ ਕਾਰਨ ਸੈਂਟਰ ਦੀ ਕਾਰਗੁਜ਼ਾਰੀ ਹੋਰ ਵੀ ਪ੍ਰਭਾਵਿਤ ਹੋ ਰਹੀ ਹੈ | ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ 80 ਸਾਲ ਤੋਂ ਵੱਧ ਉਮਰ ਦੇ ਰਿਟਾਇਰਡ ਕਰਮਚਾਰੀ ਅਤੇ ਵਿਧਵਾਵਾਂ ਵੀ ਆਪਣੀ ਵਾਰੀ ਲਈ ਲੰਬੇ ਸਮੇਂ ਤੱਕ ਖੜ੍ਹੇ ਰਹਿਣ ਲਈ ਮਜਬੂਰ ਹਨ ਜੋ ਮਨੁੱਖਤਾ ਦੇ ਅਸੂਲਾਂ ਦੇ ਖ਼ਿਲਾਫ਼ ਹੈ | ਇਸ ਤਰ੍ਹਾਂ ਦੀ ਲਾਪਰਵਾਹੀ ਨਾਲ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਗੰਭੀਰ ਮਾਮਲੇ ਨੂੰ ਤੁਰੰਤ ਧਿਆਨ ਵਿਚ ਲਿਆਂਦਾ ਜਾਵੇ ਅਤੇ ਸੀ.ਜੀ.ਐੱਚ.ਐੱਸ. ਵੈਲਨੈੱਸ ਸੈਂਟਰ ਜਲੰਧਰ ਵਿਚ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ਼ ਦੀ ਪੂਰੀ ਤਾਇਨਾਤੀ ਕੀਤੀ ਜਾਵੇ, ਤਾਂ ਜੋ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਉਨ੍ਹਾਂ ਦੇ ਹੱਕ ਅਨੁਸਾਰ ਬਿਹਤਰ ਸਿਹਤ ਸਹੂਲਤਾਂ

ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਆਗੂ <br/> ਅਗਲੀ ਖ਼ਬਰ ਨੌਜਵਾਨਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਿਆ ਜਾਵੇ-ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।