12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸੰਯੁਕਤ ਰਾਸ਼ਟਰ ਇਕ ਵਾਰ ਫਿਰ ਵਿਸ਼ਵ-ਵਿਆਪੀ ਸੰਕਟ ਟਾਲਣ ਵਿਚ ਅਸਫਲ : ਦਲ ਖ਼ਾਲਸਾ ਕਿਹਾ, ਇਜ਼ਰਾਈਲ ਅਮਰੀਕਾ ਦੇ ਮੋਢੇ ਚੜ੍ਹ ਕੇ ਮਚਾ ਰਿਹਾ ਹੈ ਤਬਾਹੀ

ਅਜੀਤ ਡੈਸਕ 08-03-2026
ਅੰਮਿ੍ਤਸਰ, 7 ਮਾਰਚ (ਜਸਵੰਤ ਸਿੰਘ ਜੱਸ)-ਦਲ ਖ਼ਾਲਸਾ ਦੇ ਰਾਜਸੀ ਮਾਮਲਿਆਂ ਦੇ ਸਕੱਤਰ ਜਨਰਲ ਕੰਵਰਪਾਲ ਸਿੰਘ ਨੇ ਅਮਰੀਕਾ, ਇਜ਼ਰਾਈਲ ਈਰਾਨ ਦਰਮਿਆਨ ਚੱਲ ਰਹੀ ਜੰਗ ਬਾਰੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਇਕ ਵਾਰ ਫਿਰ ਵਿਸ਼ਵ-ਵਿਆਪੀ ਸੰਕਟ ਟਾਲਣ ਵਿਚ ਅਸਫਲ ਰਿਹਾ ਹੈ | ਦਲ ਖ਼ਾਲਸਾ ਆਗੂ ਨੇ ਕਿਹਾ ਕਿ ਇਜ਼ਰਾਈਲ ਅਮਰੀਕਾ ਦੇ ਮੋਢੇ ਚੜ੍ਹ ਕੇ ਈਰਾਨ ਵਿਚ ਭਾਰੀ ਤਬਾਹੀ ਮਚਾ ਰਿਹਾ ਹੈ | ਜਾਰੀ ਬਿਆਨ ਵਿਚ ਕੰਵਰਪਾਲ ਸਿੰਘ ਨੇ ਕਿਹਾ ਕਿ ਅਮਰੀਕਾ-ਇਜ਼ਰਾਈਲ ਵਲੋਂ ਮਿਲ ਕੇ ਈਰਾਨ 'ਤੇ ਤਬਾਹਕੁੰਨ ਹਮਲਾ ਅਤੇ ਨਾਗਰਿਕਾਂ ਦੇ ਕਤਲ, ਖਾਸ ਕਰਕੇ ਸਕੂਲੀ ਬੱਚਿਆਂ ਦਾ ਕਤਲੇਆਮ ਅਤੇ ਇਕ ਪ੍ਰਭੂਸੱਤਾ ਸੰਪੰਨ ਦੇਸ਼ ਦੇ ਮੁਖੀ ਆਇਤੁੱਲਾ ਖੁਮੇਨੇਈ ਦਾ ਕਤਲ ਨਿੰਦਣਯੋਗ ਵਰਤਾਰਾ ਹੈ | ਉਨ੍ਹਾਂ ਕਿਹਾ ਕਿ ਇਰਾਨ 'ਤੇ ਜੰਗੀ ਹਮਲੇ ਤੋਂ ਕੁਝ ਪਲ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਦਾ ਇਜ਼ਰਾਈਲ ਦੌਰਾ ਆਪਣੇ ਆਪ ਵਿਚ ਬੁਝਾਰਤ ਬਣਿਆ ਹੈ | ਉਨ੍ਹਾਂ ਕਿਹਾ ਕਿ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਛਿੜੀ ਖ਼ੂਨੀ ਅਮਰੀਕਾ ਵਲੋਂ ਜੰਗ ਧੌਂਸ, ਦਾਬੇ, ਹੈਂਕੜ ਅਤੇ ਆਪਣੀ ਚੌਧਰ ਮਨਵਾਉਣ ਦੀ ਦੌੜ 'ਚੋਂ ਨਿਕਲੀ ਹੈ |
ਪਿਛਲੀ ਖ਼ਬਰ ਨਾਸਿਰ ਹੁਸੈਨ ਨੇ ਸਰਬਜੀਤ ਕੌਰ ਨੂੰ ਅਦਾਲਤ 'ਚ ਨਹੀਂ ਹੋਣ ਦਿੱਤਾ ਪੇਸ਼, ਸੁਣਵਾਈ 13 ਤੱਕ ਮੁਲਤਵੀ ਅਗਲੀ ਖ਼ਬਰ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ 8-14 ਮਾਰਚ ਦਰਮਿਆਨ ਔਰਤਾਂ ਨੂੰ ਮੁਫ਼ਤ ਆਰਥੋਪੀਡਿਕ ਓ.ਪੀ.ਡੀ. ਸੇਵਾਵਾਂ ਦੇਵੇਗਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।