29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਗੁਰਜੀਤ ਸਿੰਘ ਔਲਖ ਨਮਿਤ ਸ਼ਰਧਾਂਜਲੀ ਸਮਾਰੋਹ ਕਰਵਾਇਆ <br/>

ਅਜੀਤ ਡੈਸਕ 07-03-2026
ਰਾਮ ਤੀਰਥ, 6 ਮਾਰਚ (ਧਰਵਿੰਦਰ ਸਿੰਘ ਔਲਖ)-ਹਿੰਦੁਸਤਾਨ ਦੀ ਪ੍ਰਮੁੱਖ ਹਸਤੀ ਮਾਰਸ਼ਲ ਸਿੰਘ ਸ. ਅਰਜਨ ਸਿੰਘ ਦੇ ਚਚੇਰੇ ਭਰਾ ਗੁਰਜੀਤ ਸਿੰਘ ਔਲਖ ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਅਖੰਡ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਸਵਿਸ ਸਿਟੀ ਵਿਖੇ ਪਾਏ ਗਏ | ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਗੁਰਦੁਆਰਾ ਡੇਰਾ ਬਾਬਾ ਦਰਸ਼ਨ ਸਿੰਘ ਕੁੱਲੀ ਵਾਲੇ, ਰਾਮ ਤੀਰਥ ਰੋਡ ਵਿਖੇ ਕਰਵਾਇਆ ਗਿਆ | ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਗਾਇਨ ਕੀਤਾ ਗਿਆ | ਗੁਰਜੀਤ ਸਿੰਘ ਔਲਖ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ ਅਤੇ ਜਗੀਰ ਸਿੰਘ ਘਨੂੰਪੁਰ ਜੇ. ਈ. ਨੇ ਕਿਹਾ ਕਿ ਸ਼ੂਗਰ ਮਿਲ 'ਚੋਂ ਬਤੌਰ ਸੀ.ਸੀ.ਡੀ.ਓ. ਸੇਵਾ ਮੁਕਤ ਹੋਏ ਸ੍ਰੀ ਔਲਖ ਮਿਲਣਸਾਰ, ਧਾਰਮਿਕ ਰੁਚੀਆਂ ਵਾਲੇ, ਜਿਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਵੀ ਚੰਗੀ ਵਿਦਿਆ ਤੇ ਸਿੱਖਿਆ ਦੇ ਕੇ ਉੱਚੀਆਂ ਪਦਵੀਆਂ 'ਤੇ ਪਹੁੰਚਾਇਆ | ਅੰਤ ਵਿਚ ਉਨ੍ਹਾਂ ਦੇ ਵੱਡੇ ਪੁੱਤਰ ਕਮਲਪ੍ਰੀਤ ਸਿੰਘ ਔਲਖ ਨੇ ਪਰਿਵਾਰ ਦਾ ਦੁੱਖ ਵੰਡਾਉਣ ਲਈ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਸਰਪੰਚ ਸੁੱਚਾ ਸਿੰਘ ਲੋਪੋਕੇ, ਸਾਬਕਾ ਸਰਪੰਚ ਲਖਵਿੰਦਰ ਸਿੰਘ ਔਲਖ ਪਿੰਡ ਚੱਕ ਮਿਸ਼ਰੀ ਖਾਂ, ਏਅਰ ਫੋਰਸ ਦੇ ਸੁਕਾਡਰਨ ਲੀਡਰ ਮਹਿਤਾਬ ਸਿੰਘ ਔਲਖ, ਬੀਬੀ ਹਰਜੀਤ ਕੌਰ ਔਲਖ, ਜਪਨੀਤ ਕੌਰ ਔਲਖ, ਕਰਨਪਾਲ ਕੌਰ ਔਲਖ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ-ਸਰਪੰਚ ਪ੍ਰੇਮ ਸਿੰਘ <br/> ਅਗਲੀ ਖ਼ਬਰ ਸਰਹੱਦੀ ਪਿੰਡ ਜਸਰਾਊਰ ਵਿਖੇ ਟਰੰਪ ਅਤੇ ਨੇਤਨਯਾਹੂ ਦਾ ਪੁਤਲਾ ਫੂਕਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।