30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਵਿਨੀਤ ਕੁਮਾਰ ਚੱਢਾ ਬਣੇ ਰੇਲਵੇ ਵਰਕਸ਼ਾਪ ਦੇ ਨਵੇਂ ਚੀਫ਼ ਵਰਕਸ਼ਾਪ ਮੈਨੇਜਰ <br/>

ਅਜੀਤ ਡੈਸਕ 07-03-2026
ਅੰਮਿ੍ਤਸਰ, 6 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਪੁਤਲੀਘਰ ਸਥਿਤ ਨਾਰਦਨ ਰੇਲਵੇ ਮਕੈਨੀਕਲ ਵਰਕਸ਼ਾਪ ਦੇ ਨਵ ਨਿਯੁਕਤ ਚੀਫ਼ ਵਰਕਸ਼ਾਪ ਮੈਨੇਜਰ (ਸੀ.ਡਬਲਿਊ.ਐੱਮ) ਵਿਨੀਤ ਕੁਮਾਰ ਚੱਢਾ ਨੂੰ ਰੇਲਵੇ ਕਾਲੋਨੀ ਬੀ- ਬਲਾਕ ਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਵਫ਼ਦ ਵਲੋਂ ਅੰਤਿ੍ੰਗ ਕਮੇਟੀ ਮੈਂਬਰ ਦਵਿੰਦਰ ਸਿੰਘ ਕਾਕਾ ਦੀ ਅਗੁਵਾਈ 'ਚ ਮੁਲਾਕਾਤ ਕੀਤੀ | ਇਸ ਮੌਕੇ ਰੇਲਵੇ ਵਰਕਸ਼ਾਪ ਦੇ ਡਿਪਟੀ (ਸੀ.ਐੱਮ.ਈ) ਰੋਹਿਤ ਸ਼ਰਮਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਦਵਿੰਦਰ ਸਿੰਘ ਕਾਕਾ ਨੇ ਵਿਨੀਤ ਕੁਮਾਰ ਚੱਢਾ ਨੂੰ ਰੇਲਵੇ ਵਰਕਸ਼ਾਪ ਦੇ ਨਵੇਂ ਸੀ. ਡਬਲਿਊ. ਐੱਮ. ਬਣਨ' ਤੇ ਵਧਾਈ ਦਿੱਤੀ | ਇਸ ਦੌਰਾਨ ਚੀਫ਼ ਵਰਕਸ਼ਾਪ ਮੈਨੇਜਰ ਵਿਨੀਤ ਕੁਮਾਰ ਚੱਢਾ ਨੇ ਸੁਸਾਇਟੀ ਵਲੋਂ ਮਿਲੇ ਸਨਮਾਨ ਲਈ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਵਿੱਖ਼ 'ਚ ਰੇਲਵੇ ਵਰਕਸ਼ਾਪ ਨੂੰ ਹੋਰ ਤਰੱਕੀ ਦੀਆਂ ਬੁਲੰਦੀਆਂ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ | ਦਵਿੰਦਰ ਸਿੰਘ ਕਾਕਾ ਅਤੇ ਸੁਸਾਇਟੀ ਮੈਂਬਰਾਂ ਵਲੋਂ ਵਿਨੀਤ ਕੁਮਾਰ ਚੱਢਾ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕੈਸ਼ੀਅਰ ਦਲਬੀਰ ਸਿੰਘ (ਐੱਸ.ਐੱਸ.ਈ) ਮਸ਼ੀਨ ਸ਼ਾਪ, ਸਹਾਇਕ ਕੈਸ਼ੀਅਰ ਕਿਰਨ ਕੁਮਾਰ ਕੇਕੇ, ਜਸਵਿੰਦਰ ਸਿੰਘ ਵੱਲਾ, ਪ੍ਰਭਦਿਆਲ ਸਿੰਘ ਅਟਾਰੀ, ਹਰਪ੍ਰੀਤ ਸਿੰਘ ਭੁੱਲਰ ਬਿਆਸ, ਪਿ੍ੰਸ ਪਾਲ ਭਗਤ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 300 ਸਾਲਾ ਸ਼ਹੀਦੀ ਸ਼ਤਾਬਦੀ ਸੰਬੰਧੀ 9 ਮਾਰਚ ਨੂੰ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਵੇਗਾ 'ਗੁਰਸਿੱਖਾ ਇਕੋ ਪਿਆਰ' ਖ਼ਾਲ... ਅਗਲੀ ਖ਼ਬਰ ਪੀ.ਐਸ. ਸੰਧੂ ਨੇ ਸੈਂਟਰਲ ਆਰਮਡ ਪੁਲਿਸ ਫੋਰਸਿਜ਼ 'ਚ ਵਧਦੀਆਂ ਖੁਦਕੁਸ਼ੀਆਂ ਅਤੇ ਸ਼ੱਕੀ ਮÏਤਾਂ 'ਤੇ ਚਿੰਤਾ ਪ੍ਰਗਟਾਈ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।