18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਕਰਨੈਲ ਸਿੰਘ ਥਿੰਦ ਬਣੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਤਾਪ ਨਗਰ ਦੇ ਨਵੇਂ ਪ੍ਰਧਾਨ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਤਾਪ ਨਗਰ ਦੇ ਨਵੇਂ ਬਣੇ ਪ੍ਰਧਾਨ ਕਰਨੈਲ ਸਿੰਘ ਥਿੰਦ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦੇ ਹੋਏ ਸ਼ਮਸ਼ੇਰ ਸਿੰਘ ਸ਼ੇਰਾ, ਇੰਜੀ: ਬਲਜੀਤ ਸਿੰਘ ਜੰਮੂ ਤੇ ਹੋਰ ਮੈਂਬਰ ਸਾਹਿਬਾਨ | ਤਸਵੀਰ : ਨਿਰਮਲ ਸਟੂਡੀਓ <br/> 03-02-2026
ਅੰਮਿ੍ਤਸਰ, 2 ਫਰਵਰੀ (ਜਸਵੰਤ ਸਿੰਘ ਜੱਸ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਤਾਪ ਨਗਰ ਪ੍ਰਬੰਧਕ ਕਮੇਟੀ ਦੀ ਹੋਈ ਚੋਣ ਦੌਰਾਨ ਸ. ਕਰਨੈਲ ਸਿੰਘ ਥਿੰਦ ਨੂੰ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਹੈ | ਸ: ਥਿੰਦ ਪਹਿਲਾਂ ਵੀ ਕਮੇਟੀ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ | ਕਮੇਟੀ ਮੈਂਬਰਾਂ ਨੇ ਦੱਸਿਆ ਕਿ ਕਮੇਟੀ ਅਹੁਦੇਦਾਰਾਂ ਦੀ ਚੋਣ ਬਹੁਤ ਹੀ ਸ਼ਾਂਤੀਪੂਰਵਕ ਤੇ ਸੁਖਾਵੇਂ ਮਾਹੌਲ ਵਿਚ ਹੋਈ, ਜਿਸ ਦੌਰਾਨ 24 ਮੈਂਬਰ ਸਹਿਬਾਨਾਂ ਵਿਚੋਂ 23 ਮੈਂਬਰ ਸਹਿਬਾਨ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ | ਸ. ਥਿੰਦ ਨੂੰ 15 ਵੋਟਾਂ ਨਾਲ ਬਹੁਮਤ ਮਿਲਿਆ ਤੇ ਉਹ ਪ੍ਰਧਾਨ ਚੁਣੇ ਗਏ | ਇਸ ਦੌਰਾਨ ਪ੍ਰਧਾਨ ਸ: ਥਿੰਦ ਅਤੇ ਹਰਭਜਨ ਸਿੰਘ ਬੱਲ (ਸੀਨੀਅਰ ਮੀਤ ਪ੍ਰਧਾਨ), ਧਰਮ ਸਿੰਘ (ਸਕੱਤਰ), ਜਤਿੰਦਰਪਾਲ ਸਿੰਘ (ਖ਼ਜ਼ਾਨਚੀ), ਤੋਂ ਇਲਾਵਾ ਇੰਜੀ: ਬਲਜੀਤ ਸਿੰਘ ਜੰਮੂ, ਰਾਜਬਰਿੰਦਰ ਸਿੰਘ ਬੂਹ, ਸ਼ਮਸ਼ੇਰ ਸਿੰਘ ਸ਼ੇਰਾ, ਹਰਦਿਆਲ ਸਿੰਘ ਬਾਜਵਾ, ਦਵਿੰਦਰ ਸਿੰਘ ਬੱਲ, ਵੱਸਣ ਸਿੰਘ, ਜਸਬੀਰ ਸਿੰਘ ਵੜੈਚ, ਸਵਰਨ ਸਿੰਘ ਸੰਧੂ, ਜਤਿੰਦਰਪਾਲ ਸਿੰਘ ਪੱਬਾ, ਜੋਗਿੰਦਰ ਸਿੰਘ ਟੰਡਨ, ਹਰਬਰਿੰਦਰ ਸਿੰਘ ਬਿੰਦੂ, ਹਰਦੀਪ ਸਿੰਘ ਖਾਲਸਾ, ਹਰਸਿਮਰਨ ਸਿੰਘ ਥਿੰਦ, ਬਲਜਿੰਦਰ ਸਿੰਘ, ਮਨਦੀਪ ਸਿੰਘ ਗਿੱਲ, ਅਮਨਪ੍ਰੀਤ ਸਿੰਘ ਬੱਗਾ, ਗੁਰਭੇਜ ਸਿੰਘ ਜੌਹਲ, ਬਿਕਰਮਜੀਤ ਸਿੰਘ ਲੱਕੀ, ਚਰਨਜੀਤ ਸਿੰਘ ਭਾਗੋਵਾਲ ਅਤੇ ਸੁਰਿੰਦਰ ਸਿੰਘ ਠੇਕੇਦਾਰ ਹਾਜ਼ਰ ਸਨ | ਇਸ ਮੌਕੇ ਤਤਕਾਲੀ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ, ਇੰਜੀ: ਬਲਜੀਤ ਸਿੰਘ ਜੰਮੂ ਤੇ ਹੋਰਨਾਂ ਮੈਂਬਰਾਂ ਵਲੋਂ ਨਵੇਂ ਚੁਣੇ ਗਏ ਪ੍ਰਧਾਨ ਕਰਨੈਲ ਸਿੰਘ ਥਿੰਦ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਸ: ਥਿੰਦ ਨੇ ਕਿਹਾ ਕਿ ਉਹ ਸਮੂਹ ਅਹੁਦੇਦਾਰਾਂ, ਕਮੇਟੀ ਮੈਂਬਰਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਅਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਚਾਰ ਲਈ ਯਤਨਸ਼ੀਲ ਰਹਿਣਗੇ |
ਪਿਛਲੀ ਖ਼ਬਰ ਰਿਊਮੇੇਟਾਈਡ ਗਠੀਆ ਦਾ ਆਧੁਨਿਕ ਇਲਾਜ ਈ.ਐਮ.ਸੀ. 'ਚ ਸੰਭਵ : ਡਾ: ਅਜੈ ਅਬਰੋਲ <br/> ਅਗਲੀ ਖ਼ਬਰ ਸ੍ਰੀ ਹਨੂੰਮਾਨ ਧਾਮ ਵਿਖੇ ਤਿੰਨ ਰੋਜ਼ਾ ਪ੍ਰਾਣ-ਪ੍ਰਤੀਸ਼ਠਾ ਸਮਾਗਮ 15 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।