11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਅੰਮਿ੍ਤਸਰ ਦੀਆਂ ਲੜਕੀਆਂ ਨੇ 'ਰਿਧਮਿਕ ਜਿਮਨਾਸਟਿਕ' 'ਚ ਮਾਰੀਆਂ ਮੱਲਾਂ <br/>

ਅਜੀਤ ਡੈਸਕ 24-01-2026
ਅੰਮਿ੍ਤਸਰ, 23 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)- ਪੰਜਾਬ ਸਰਕਾਰ ਵਲੋਂ 69ਵੀਂ ਨੈਸ਼ਨਲ ਸਕੂਲ ਖੇਡਾਂ ਕਲਕੱਤਾ ਵਿਖੇ ਕਰਵਾਈਆਂ ਗਈਆਂ ਜਿਸ 'ਚ ਸ੍ਰੀਮਤੀ ਸਵਿਤਾ ਕੁਮਾਰੀ ਜ਼ਿਲ੍ਹਾ ਖੇਡ ਅਫਸਰ ਅੰਮਿ੍ਤਸਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਅੰਮਿ੍ਤਸਰ ਦੀਆਂ ਰਿਧਮਿਕ ਜਿਮਨਾਸਟਿਕ ਦੀਆਂ ਅੰਕ 14, ਅੰਕ 17 ਤੇ ਅੰਕ-19 ਦੀਆਂ ਖਿਡਾਰਨਾਂ ਨੇ ਇਸ ਟੂਰਨਾਮੈਂਟ 'ਚ ਅੰਮਿ੍ਤਸਰ ਵਲੋਂ ਭਾਗ ਲਿਆ | ਸ੍ਰੀਮਤੀ ਸਵਿਤਾ ਕੁਮਾਰੀ ਜ਼ਿਲ੍ਹਾ ਖੇਡ ਅਫਸਰ ਅੰਮਿ੍ਤਸਰ ਨੇ ਦੱਸਿਆ ਕਿ ਸ੍ਰੀਮਤੀ ਨੀਤੂ ਬਾਲਾ ਜਿਮਨਾਸਟਿਕ ਕੋਚ ਤੇ ਮਿਸ ਸਿਮਰਨਜੋਤ ਕੌਰ ਦੀ ਅਗਵਾਈ ਹੇਠ ਅੰਮਿ੍ਤਸਰ ਰਿਧਮਿਕ ਜਿਮਨਾਸਟਿਕ ਦੀਆਂ ਲੜਕੀਆਂ ਦੀ ਟੀਮ ਨੇ 10 ਮੈਡਲ ਪ੍ਰਾਪਤ ਕੀਤੇ ਜਿਸ 'ਚ ਅੰਕ 19 ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਅੰਕ 19 'ਚ ਪਾਹੁਲਪ੍ਰੀਤ ਕੌਰ ਨੇ ਇਕ ਚਾਂਦੀ ਤੇ 1 ਕਾਂਸੇ ਦਾ ਅੰਕਿਤਾ ਨੇ ਚਾਂਦੀ, ਹਰਕਿਰਤ ਕੌਰ ਨੇ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ | ਅੰਕ 17 ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਅੰਕ 17 'ਚ ਅਨੁਮੀਤ ਕੌਰ ਨੇ ਕਾਂਸੇ, ਹਰਮਨਜੀਤ ਕੌਰ ਨੇ ਕਾਂਸੇ ਤੇ ਨੰਦਿਤਾ ਸ਼ਰਮਾ ਨੇ ਵੀ ਕਾਂਸੇ ਦਾ ਤਮਗਾ ਹਾਸਲ ਕੀਤਾ | ਅੰਕ 14 ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਿਸ 'ਚ ਨਵਿਕਾ ਸ਼ਰਮਾ, ਦਿ੍ਸ਼ਟੀ ਦੇਵੀ ਅਤੇ ਚਰਨਪ੍ਰੀਤ ਕੌਰ ਨੇ ਕਾਂਸੇ ਦੇ ਤਮਗੇ ਪ੍ਰਾਪਤ ਕੀਤੇ |

ਪਿਛਲੀ ਖ਼ਬਰ ਨਕਸਲੀਆਂ ਨੂੰ 'ਮੁਕਾਬਲਿਆਂ' 'ਚ ਮਾਰਨਾ ਬੰਦ ਕਰੇ ਸਰਕਾਰ : ਜਮਹੂਰੀ ਫਰੰਟ ਅਗਲੀ ਖ਼ਬਰ ਲਾਵਾਰਿਸ ਕੁੱਤਿਆਂ ਲਈ ਨਿਰਧਾਰਿਤ ਖੁਰਾਕ ਸਥਾਨਾਂ ਸੰਬੰਧੀ ਵਧੀਕ ਕਮਿਸ਼ਨਰ ਨੇ ਕੀਤੀ ਬੈਠਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।