15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਨਵਾਂ ਸਾਲ 2026 ਸਮੁੱਚੀ ਦੁਨੀਆ ਲਈ ਖੁਸ਼ੀਆਂ-ਖੇੜੇ ਲੈ ਕੇ ਆਵੇ-ਐਡਵੋਕੇਟ ਪ੍ਰਧਾਨ ਜਸਪ੍ਰੀਤ ਸਿੰਘ ਬਾਠ

ਅਜੀਤ ਡੈਸਕ 02-01-2026
ਸਠਿਆਲਾ, 1 ਜਨਵਰੀ (ਜਗੀਰ ਸਿੰਘ ਸਫਰੀ)-ਨਵਾਂ ਸਾਲ 2026 ਸਮੁੱਚੀ ਦੁਨੀਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ | ਇਨ੍ਹਾਂ ਉਕਤ ਸਤਰਾਂ ਦਾ ਪ੍ਰਗਟਾਵਾ ਬਾਰ ਐਸੋਸ਼ੀਏਸ਼ਨ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਐਡਵੋਕੇਟ ਜਸਪ੍ਰੀਤ ਸਿੰਘ ਨੇ ਆਪਣੇ ਸਾਥੀ ਵਕੀਲਾਂ ਸਮੇਤ 'ਅਜੀਤ' ਕੋਲ ਕਰਦਿਆਂ ਕਿਹਾ ਹੈ ਕਿ ਪ੍ਰਮਾਤਮਾ ਕਰੇ ਨਵਾਂ ਸਾਲ ਤੁਹਾਡੇ ਸਭਨਾਂ ਲਈ ਖੁਸ਼ੀਆਂ, ਨਵੇਂ ਮਨੋਰਥ, ਨਵੀਆਂ ਪ੍ਰਾਪਤੀਆਂ ਤੇ ਜ਼ਿੰਦਗੀ ਲਈ ਨਰੋਈਆਂ ਪ੍ਰੇਰਣਾਵਾਂ ਲੈ ਕੇ ਆਵੇ | ਪ੍ਰਧਾਨ ਜਸਪ੍ਰੀਤ ਸਿੰਘ ਬਾਠ ਨੇ ਕਿਹਾ ਕਿ ਦੁਨੀਆਂ ਭਰ ਵਿਚ ਵੱਸਦੇ ਸਮੁੱਚੀ ਦੁਨੀਆਂ ਦੀ ਆਪਸੀ ਸਾਂਝ ਹੋਰ ਮਜਬੂਤ ਹੋਵੇ ਅਤੇ ਭਾਈਚਾਰਕ ਸਾਂਝ ਹਮੇਸ਼ਾ ਕਾਇਮ ਰਹੇ | ਉਨ੍ਹਾਂ ਨੇ ਨਵੇਂ ਸਾਲ 2026 ਦੀਆਂ ਸਭ ਨੂੰ ਵਧਾਈਆਂ ਦਿੱਤੀਆਂ ਅਤੇ ਸਰਬੱਤ ਦਾ ਭਲਾ ਮੰਗਿਆ | ਇਸ ਮੌਕੇ ਵਾਈਸ ਪ੍ਰਧਾਨ
ਸਰਬਜੀਤ ਸਿੰਘ ਗਿੱਲ ਨੇ ਕਿਹਾ ਕਿ ਜਿਥੇ ਨਵੇਂ ਸਾਲ ਨੂੰ ਜੋਸ਼ ਅਤੇ ਉਤਸ਼ਾਹ ਨਾਲ ਸਵਾਗਤ ਕਰਦੇ ਹਾਂ, ਉਥੇ ਜਸ਼ਨ ਦੀਆਂ ਖੂਬਸੂਰਤ ਸੱਜਣਾ ਮਿੱਤਰਾਂ ਦੀਆਂ ਵਧਈਆਂ ਦੇਣ ਤਸਵੀਰਾਂ ਨੂੰ ਵੇਖ ਮਨ ਖੁਸ਼ ਹੋਇਆ ਹੈ | ਇਸ ਮੌਕੇ ਪ੍ਰਧਾਨ ਜਸਪ੍ਰੀਤ ਸਿੰਘ ਬਾਠ, ਵਾਈਸ ਪ੍ਰਧਾਨ ਸਰਬਜੀਤ ਸਿੰਘ ਗਿੱਲ, ਸੈਕਟਰੀ ਰਾਜਕੰਵਲਜੀਤ ਸਿੰਘ ਸੰਧੂ ਸੱਤੋਵਾਲ, ਐਡਵੋਕੇਟ ਰਣਜੀਤ ਸਿੰਘ ਰਾਣਾ, ਐਡਵੋਕੇਟ ਵਿਸਾਲ ਸਿੰਘ ਠਾਕਰ ਤੇ ਐਡਵੋਕੇਟ ਸਰਬਜੀਤ ਸਿੰਘ ਢਿੱਲੋਂ, ਐਡਵੋਕੇਟ ਜੈਮਲ ਸਿੰਘ ਨਾਗੋਕੇ, ਐਡਵੋਕੇਟ ਹਰਪਾਲ ਸਿੰਘ ਸਠਿਆਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰੈਵੀਨਿਊ ਪਟਵਾਰ ਯੂਨੀਅਨ ਬਾਬਾ ਬਕਾਲਾ ਵਲੋਂ ਨਵੇਂ ਸਾਲ ਨੂੰ ਸਮਰਪਿਤ ਖੂਨਦਾਨ ਕੈਂਪ ਅਗਲੀ ਖ਼ਬਰ ਮੋੜੇ ਕਲਾਂ ਦੇ ਗੁਰਦੁਆਰਾ ਕੰਗਾਂ ਵਾਲਾ ਖੂਹ ਤੋਂ ਵਿਸ਼ਾਲ ਨਗਰ ਕੀਰਤਨ 4 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।