08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਖੇਡਾਂ ਵਤਨ ਪੰਜਾਬ ਦੀਆਂ ਵਿਚ ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਖਿਡਾਰੀਆਂ ਨੇ ਮੱਲਾਂ ਮਾਰੀਆਂ

ਫ਼ਾਜ਼ਿਲਕਾ, 7 ਅਕਤੂਬਰ (ਦਵਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ। ਅੰਡਰ-14 ਬਾਕਸਿੰਗ ਮੁਕਾਬਲਿਆਂ ’ ਚ ਰੋਹਿਤ, ਹਿਮਾਂਸ਼ੂ ਤੇ ਕੇਸ਼ਵ ਨੇ ਸੋਨ ਤਗਮੇ, ਏਕਨੂਰ ਨੇ ਚਾਂਦੀ ਤੇ ਕਪਿਸ਼ ਨੇ ਕਾਂਸੀ ਦਾ ਤਗਮਾ ਜਿੱਤਿਆ।

ਅਜੀਤ ਡੈਸਕ 08-10-2026
ਫ਼ਾਜ਼ਿਲਕਾ, 7 ਅਕਤੂਬਰ (ਦਵਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ। ਅੰਡਰ-14 ਬਾਕਸਿੰਗ ਮੁਕਾਬਲਿਆਂ ’ ਚ ਰੋਹਿਤ, ਹਿਮਾਂਸ਼ੂ ਤੇ ਕੇਸ਼ਵ ਨੇ ਸੋਨ ਤਗਮੇ, ਏਕਨੂਰ ਨੇ ਚਾਂਦੀ ਤੇ ਕਪਿਸ਼ ਨੇ ਕਾਂਸੀ ਦਾ ਤਗਮਾ ਜਿੱਤਿਆ। ਅੰਡਰ-17 ਬਾਕਸਿੰਗ ’ਚ ਗੁਰੂ, ਅਰਮਾਨ ਅਤੇ ਉਪੇਸ਼ ਨੇ ਸੋਨ ਅਤੇ ਨਿਸ਼ਾਂਤ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ। ਨੈੱਟਬਾਲ ਦੇ ਅੰਡਰ-14 ਲੜਕੀਆਂ ਦੇ ਵਰਗ ਵਿਚ ਰਮਨਦੀਪ ਕੌਰ, ਹੇਜ਼ਲ, ਅਨੁਸ਼ਕਾ, ਦ੍ਰਿਸ਼ਟੀ, ਨਮਨਦੀਪ, ਜੀਆ, ਅਸ਼ਮਿਤ, ਗੁਰਬਾਣੀ, ਪ੍ਰਿਆਂਸ਼ੂ, ਗੁਰਸੀਰਤ ਕੌਰ ਤੇ ਚਾਰਮੀ ਨੇ ਕਾਂਸੀ ਦਾ ਤਗਮਾ ਜਿੱਤਿਆ। ਅੰਡਰ-17 ਲੜਕਿਆਂ ਦੀ ਟੀਮ ਵਿਚ ਸ਼ੁਭਮ, ਮਨਿੰਦਰ, ਨਕਸ਼, ਅਰਮਾਨ, ਮਾਧਵ ਤੇ ਕਰਨ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਇਨ੍ਹਾਂ ਵਿਚੋਂ 8 ਵਿਦਿਆਰਥੀਆਂ ਦੀ ਚੋਣ ਰਾਜ ਪੱਧਰੀ ਮੁਕਾਬਲਿਆਂ ਲਈ ਹੋਈ। ਬੈਡਮਿੰਟਨ ’ ਚ ਅੰਡਰ-14 ਲੜਕਿਆਂ ਦੇ ਵਰਗ ਵਿਚ ਤੈਵਿਸ਼ ਨੇ ਸੋਨ, ਅੰਡਰ-17 ਲੜਕੀਆਂ ਵਿਚ ਕਾਸ਼ਵੀ ਤੇ ਏਕਮ ਨੇ ਚਾਂਦੀ ਤੇ ਅੰਡਰ-19 ਲੜਕੀਆਂ ਵਿਚ ਹੁਸਨਪ੍ਰੀਤ ਨੇ ਚਾਂਦੀ ਦਾ ਤਗਮਾ ਜਿੱਤਿਆ। ਸਕੂਲ ਦੀ ਪ੍ਰਬੰਧਕ ਕਮੇਟੀ ਤੇ ਪ੍ਰਿੰਸੀਪਲ ਸ੍ਰੀਮਤੀ ਮਧੂ ਸ਼ਰਮਾ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਖੇਡ ਕੋਚਾਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਤਹਿਤ ਪਿੰਡ ਬੋਤੀਆਂ ਵਾਲਾ ਵਿਖੇ ਮੀਟਿੰਗ ਹੋਈ ਅਗਲੀ ਖ਼ਬਰ ਪਰਸ੍ਵਾਰਥ ਸਭਾ ਦੇ ਹਫ਼ਤਾਵਾਰੀ ਮੁਫ਼ਤ ਮੈਡੀਕਲ ਕੈਂਪ ’ਚ 52 ਮਰੀਜ਼ਾਂ ਦੀ ਹੋਈ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।