29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਡੀ.ਏ.ਵੀ ਕਾਲਜ ਅਬੋਹਰ ਵਿਚ ਦੋ ਰੋਜ਼ਾ ਟੇਲੈਂਟ ਹੰਟ-2026 ਯਾਦਗਾਰੀ ਹੋ ਨਿੱਬੜਿਆ

ਅਬੋਹਰ, 28 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਡੀ. ਏ.

ਅਜੀਤ ਡੈਸਕ 29-09-2026
ਅਬੋਹਰ, 28 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਡੀ.ਏ.ਵੀ. ਕਾਲਜ ਅਬੋਹਰ ਵਲੋਂ ਵਿਦਿਆਰਥੀਆਂ ਦੇ ਸਰਵਪੱਖੀ ਸ਼ਖ਼ਸੀਅਤ ਵਿਕਾਸ ਨੂੰ ਮੁੱਖ ਰੱਖਦਿਆਂ ਸਿੱਖਿਆ ਦੇ ਨਾਲ-ਨਾਲ ਸਭਿਆਚਾਰਕ ਤੇ ਰਚਨਾਤਮਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਦੋ ਰੋਜ਼ਾ ‘ਟੇਲੈਂਟ ਹੰਟ-2026’ ਕਰਵਾਇਆ ਗਿਆ ਜੋ ਕਿ ਬੀਤੀ ਸ਼ਾਮ ਯਾਦਗਾਰੀ ਨੂੰ ਨਿੱਬੜਿਆ। ਇਹ ਸਮਾਗਮ ਕਾਲਜ ਪ੍ਰਿੰਸੀਪਲ ਡਾ.ਰਾਜੇਸ਼ ਕੁਮਾਰ ਮਹਾਜਨ ਦੀ ਅਗਵਾਈ ਹੇਠ ਕਰਵਾਇਆ ਗਿਆ। ਟੇਲੈਂਟ ਹੰਟ ਦੇ ਪਹਿਲੇ ਦਿਨ ਰਚਨਾਤਮਿਕ ਲੇਖਣ, ਕਵਿਤਾ ਉਚਾਰਨ, ਕਹਾਣੀ ਲੇਖਣ, ਲੇਖ ਲੇਖਣ, ਫਾਈਨ ਆਰਟਸ ਅਧੀਨ ਲੈਂਡਸਕੇਪ ਡਰਾਇੰਗ ਤੇ ਪੋਸਟਰ ਮੇਕਿੰਗ ਤੋਂ ਇਲਾਵਾ ਫੁਲਕਾਰੀ, ਮਹਿੰਦੀ, ਪੱਖੀ ਮੇਕਿੰਗ, ਗੁੱਡੀਆਂ-ਪਟੋਲੇ ਮੇਕਿੰਗ, ਪਰਾਂਦਾ ਮੇਕਿੰਗ, ਟੋਕਰੀ ਮੇਕਿੰਗ, ਪੀੜ੍ਹੀ ਮੇਕਿੰਗ, ਰੱਸਾ ਵਟਣਾ ਤੇ ਫ਼ੋਟੋਗਰਾਫੀ ਆਦਿ ਮੁਕਾਬਲੇ ਕਰਵਾਏ ਗਏ। ਦੂਜੇ ਦਿਨ ਕੁਇਜ਼, ਸੰਗੀਤਕ ਵੰਨਗੀਆਂ ਵਿਚ ਗ਼ਜ਼ਲ, ਗੀਤ, ਲੋਕ ਗੀਤ, ਗਰੁੱਪ ਗੀਤ, ਸ਼ਬਦ ਤੇ ਭਜਨ ਤੋਂ ਇਲਾਵਾ ਲੋਕ ਨਾਚਾਂ ਵਿਚ ਗਰੁੱਪ ਡਾਂਸ, ਭੰਗੜਾ ਤੇ ਗਿੱਧਾ ਆਦਿ ਮੁਕਾਬਲੇ ਕਰਵਾਏ ਗਏ। ਇਨ੍ਹਾਂ ਪੇਸ਼ਕਾਰੀਆਂ ਦੌਰਾਨ ਵਿਦਿਆਰਥੀਆਂ ਦਾ ਜੋਸ਼ ਤੇ ਉਤਸ਼ਾਹ ਦੇਖਣਯੋਗ ਸੀ। ਸਮਾਗਮ ਦੇ ਅੰਤ ਵਿਚ ਵੱਖ-ਵੱਖ ਮੁਕਾਬਲਿਆਂ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀ.ਏ.ਵੀ. ਕਾਲਜ ਮਲੋਟ ਦੇ ਪ੍ਰਿੰਸੀਪਲ ਡਾ.ਰਾਜੇਸ਼ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦ ਕਿ ਥਾਣਾ ਸਿਟੀ ਅਬੋਹਰ ਦੇ ਮੁਖੀ ਰਵਿੰਦਰ ਸਿੰਘ ਭਿੱਟੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪਿਛਲੀ ਖ਼ਬਰ ਹੈਰੋਇਨ ਦਾ ਸੇਵਨ ਕਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।