26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਅਰਵਿਲ ਕੰਬੋਜ ਨੇ ਨੀਟ ਪੀ.ਜੀ.ਪ੍ਰੀਖਿਆ ਵਿਚ ਪੰਜਾਬ ’ਚੋਂ ਪਹਿਲਾ ਸਥਾਨ ਕੀਤਾ ਹਾਸਿਲ

ਜਲਾਲਾਬਾਦ, 25 ਸਤੰਬਰ (ਕਰਨ ਚੁਚਰਾ)-ਨੈਸ਼ਨਲ ਐਲੀਜੀਬਿਲਿਟੀ ਕਮ ਐਂਟਰੈਂਸ ਟੈੱਸਟ ਫ਼ਾਰ ਪੋਸਟ ਗ੍ਰੈਜੂਏਟ (ਨੀਟ-ਪੀ. ਜੀ.)

ਅਜੀਤ ਡੈਸਕ 26-09-2026
ਜਲਾਲਾਬਾਦ, 25 ਸਤੰਬਰ (ਕਰਨ ਚੁਚਰਾ)-ਨੈਸ਼ਨਲ ਐਲੀਜੀਬਿਲਿਟੀ ਕਮ ਐਂਟਰੈਂਸ ਟੈੱਸਟ ਫ਼ਾਰ ਪੋਸਟ ਗ੍ਰੈਜੂਏਟ (ਨੀਟ-ਪੀ.ਜੀ.) ਦੇ ਆਏ ਨਤੀਜਿਆਂ ਵਿਚ ਇਲਾਕੇ ਦੇ ਹੋਣਹਾਰ ਨੌਜਵਾਨ ਅਰਵਿਲ ਕੰਬੋਜ ਥਿੰਦ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਅਰਵਿਲ ਨੇ ਪੂਰੇ ਭਾਰਤ ਵਿਚੋਂ 4000ਵਾਂ ਰੈਂਕ ਤੇ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਪਰਿਵਾਰਕ ਮੈਂਬਰਾਂ ਪਿਤਾ ਰਾਧਾ ਕ੍ਰਿਸ਼ਨ, ਮਾਤਾ ਸੁਨੀਤਾ ਰਾਣੀ ਤੇ ਮਾਮਾ ਅਮਨਦੀਪ ਕੰਬੋਜ ਨੇ ਦੱਸਿਆ ਕਿ ਬਚਪਨ ਤੋਂ ਹੀ ਪੜ੍ਹਾਈ ਵਿਚ ਹੋਣਹਾਰ ਅਰਵਿਲ ਨੇ ਚੰਡੀਗੜ੍ਹ ਤੋਂ ਐੱਮ.ਬੀ.ਬੀ.ਐੱਸ.ਦੀ ਡਿਗਰੀ ਕੀਤੀ ਹੈ। ਉਸ ਦੀ ਦਿਨ-ਰਾਤ ਦੀ ਸਖ਼ਤ ਮਿਹਨਤ ਸਦਕਾ ਹੀ ਇਹ ਮੁਕਾਮ ਹਾਸਲ ਹੋਇਆ ਹੈ।
ਪਿਛਲੀ ਖ਼ਬਰ ਲਗਾਤਾਰ ਦੂਜੀ ਵਾਰ ਪੰਜਾਬ ਭਾਜਪਾ ਦੇ ਸੰਗਠਨ ਜਨਰਲ ਸਕੱਤਰ ਬਣਨ ’ਤੇ ਸ੍ਰੀ ਨਿਵਾਸੁਲੂ ਨੂੰ ਰਾਣਾ ਰਾਜਿੰਦਰ ਸਿੰਘ ਵਲੋਂ ਵਧਾ... ਅਗਲੀ ਖ਼ਬਰ ਜਲ ਸਪਲਾਈ ਵਰਕਰਾਂ ਵਲੋਂ ਮੰਗਾਂ ਨੂੰ ਲੈ ਕੇ ਸਬ-ਡਿਵੀਜ਼ਨ ਦਫ਼ਤਰ ਅੱਗੇ ਰੋਸ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।