25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਡੇਰਾ ਪੀਰ ਸ਼ਾਹ ਸ਼ੰਮਦ ਤਬਰੇਜ਼ ਦਾ ਸਾਲਾਨਾ ਉਤਸਵ ਧੂਮਧਾਮ ਨਾਲ ਸਮਾਪਤ

ਫ਼ਾਜ਼ਿਲਕਾ, 24 ਸਤੰਬਰ(ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਦੀ ਗਲੀ ਸ਼ਾਹ ਸ਼ੰਮਦ ਤਬਰੇਜ਼ ਸਥਿਤ ਡੇਰਾ ਪੀਰ ਸ਼ਾਹ ਸ਼ੰਮਦ ਤਬਰੇਜ਼ ਦਾ ਸਾਲਾਨਾ ਉਤਸਵ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਡੇਰਾ ਸੰਚਾਲਕ ਬਾਬਾ ਫੁੱਲਾ, ਸੇਵਾਦਾਰ ਵਿਕਰਮ ਵਰਮਾ ਢਲ ਅਤੇ ਧਰਮਪਾਲ ਢਲ ਨੇ ਦੱਸਿਆ ਕਿ ਦੁਪਹਿਰ ਵੇਲੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਸ਼ੋਭਾ ਯਾਤਰਾ ਕੱਢੀ ਗਈ।

ਅਜੀਤ ਡੈਸਕ 25-09-2026
ਫ਼ਾਜ਼ਿਲਕਾ, 24 ਸਤੰਬਰ(ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਦੀ ਗਲੀ ਸ਼ਾਹ ਸ਼ੰਮਦ ਤਬਰੇਜ਼ ਸਥਿਤ ਡੇਰਾ ਪੀਰ ਸ਼ਾਹ ਸ਼ੰਮਦ ਤਬਰੇਜ਼ ਦਾ ਸਾਲਾਨਾ ਉਤਸਵ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਡੇਰਾ ਸੰਚਾਲਕ ਬਾਬਾ ਫੁੱਲਾ, ਸੇਵਾਦਾਰ ਵਿਕਰਮ ਵਰਮਾ ਢਲ ਅਤੇ ਧਰਮਪਾਲ ਢਲ ਨੇ ਦੱਸਿਆ ਕਿ ਦੁਪਹਿਰ ਵੇਲੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਸ਼ੋਭਾ ਯਾਤਰਾ ਕੱਢੀ ਗਈ। ਰਾਤ ਨੂੰ ਸਜਾਏ ਗਏ ਦੀਵਾਨ ਵਿਚ ਵਾਰਡ ਨੰਬਰ 15 ਦੇ ਕੌਂਸਲਰ ਅੰਕੁਸ਼ ਫੁਟੇਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਜਲਾਲਾਬਾਦ ਤੋਂ ਧਰਮਿੰਦਰ ਵਰਮਾ, ਭਜਨ ਗਾਇਕਾ ਪਾਇਲ ਵਰਮਾ ਤੇ ਲੁਧਿਆਣਾ ਤੋਂ ਨਰਿੰਦਰ ਸਚਦੇਵਾ ਨੇ ਪੀਰ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਸਮਾਗਮ ਵਿਚ ਫ਼ਿਰੋਜ਼ਪੁਰ, ਅਬੋਹਰ, ਮੋਗਾ, ਮਲੋਟ ਤੇ ਸਿਰਸਾ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੋਏ।
ਪਿਛਲੀ ਖ਼ਬਰ ਨੈਸ਼ਨਲ ਡਿਗਰੀ ਕਾਲਜ ਵਿਖੇ ਧੂਮਧਾਮ ਨਾਲ ਮਨਾਇਆ ਐਨ.ਐੱਸ.ਐੱਸ. ਦਿਵਸ ਅਗਲੀ ਖ਼ਬਰ ਸਕੂਲ ਦੀ ਅਧਿਆਪਕਾ ਨੇ ਸਕੂਲ ਦੇ ਭਲਾਈ ਫ਼ੰਡਾਂ ਲਈ 21000 ਦੀ ਰਾਸ਼ੀ ਕੀਤੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।