ਅਜੰਪਸ਼ਨ ਸਕੂਲ ਦੀ ਵਿਦਿਆਰਥਣ ਆਸ਼ੀਸ਼ਤਾ ਦਾ ਸੂਬਾ ਪੱਧਰੀ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ
ਅਬੋਹਰ, 24 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਬੀਤੇ ਦਿਨੀਂ ਕਲਾ ਮੰਚ ਵਲੋਂ ਨਵੇਂ ਦਿਸਹੱਦੇ ਰਾਜ ਪੱਧਰੀ ਆਨਲਾਈਨ ਕਲਾ ਮੁਕਾਬਲੇ ਕਰਵਾਏ ਗਏ ਜਿਸ ਵਿਚ ਭਾਸ਼ਣ ਮੁਕਾਬਲੇ ਵਿਚ ਅਜ਼ੰਪਸ਼ਨ ਕਾਨਵੈਂਟ ਸਕੂਲ ਅਬੋਹਰ ਦੀ ਵਿਦਿਆਰਥਣ ਆਸੀਸ਼ਤਾ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਤੇ ਅਬੋਹਰ ਸ਼ਹਿਰ ਦਾ ਮਾਣ ਵਧਾਇਆ ਹੈ। ਅਬੋਹਰ ਦੇ ਅਜੰਪਸ਼ਨ ਕਾਨਵੈਂਟ ਸਕੂਲ ਦੇ ਦੂਜੀ ਜਮਾਤ ਦੀ ਇਸ ਵਿਦਿਆਰਥਣ ਨੇ ਆਪਣੇ ਸ਼ਬਦਾਂ ਰੂਪੀ ਮੋਤੀ ਨੂੰ ਭਾਸ਼ਣ ਦੀ ਲੜੀ ਵਿਚ ਪਰੋ ਕੇ ਅਜਿਹਾ ਪ੍ਰਦਰਸ਼ਨ ਕੀਤਾ ਕਿ ਹੁਣ ਇਸ ਦੀ ਚੋਣ ਨਵੇਂ 2026 ਦਿਸਹੱਦੇ ਰਾਜ ਪੱਧਰੀ ਆਫਲਾਈਨ ਕਲਾ ਮੁਕਾਬਲੇ ਲਈ ਹੋ ਗਈ ਹੈ ਜੋ ਆਉਣ ਵਾਲੇ ਨਵੰਬਰ ਦੇ ਮਹੀਨੇ ਵਿਚ ਕਰਵਾਏ ਜਾਣਗੇ।
ਸੂਬਾ ਪੱਧਰੀ ਪ੍ਰੋਗਰਾਮ ਵਿਚ ਅੱਵਲ ਆਈ ਕਾਨਵੈਂਟ ਸਕੂਲ ਦੀ ਬੱਚੀ ਆਸ਼ੀਸ਼ਤਾ ਅਤੇ ਨਾਲ ਦੀ ਤਸਵੀਰ ’ਚ ਸਕੂਲ ਪ੍ਰਿੰਸੀਪਲ ਸਿਸਟਰ ਮੈਬਲ। ਅਜੀਤ ਤਸਵੀਰ
25-09-2026