ਅਯੋਧਿਆ ’ਚ ਫ਼ਾਜ਼ਿਲਕਾ ਦੇ ਦੋ ਦਿਵਿਆਂਗ ਖ਼ੂਨਦਾਨੀਆਂ ਨੂੰ ਮਿਲਿਆ ‘ਰਾਸ਼ਟਰੀ ਸੇਵਾ ਰਤਨ’ ਸਨਮਾਨ
ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)- ਉੱਤਰ ਪ੍ਰਦੇਸ਼ ਦੀ ਪਾਵਨ ਨਗਰੀ ਅਯੋਧਿਆ ਧਾਮ ਵਿਖੇ ਰਾਸ਼ਟਰੀ ਖ਼ੂਨਦਾਨ ਮਹੋਤਸਵ ਤੇ ਰਾਸ਼ਟਰੀ ਸੇਵਾ ਰਤਨ ਸਨਮਾਨ ਸਮਾਰੋਹ ਦੌਰਾਨ ਫ਼ਾਜ਼ਿਲਕਾ ਜ਼ਿਲ੍ਹੇ ਦੇ ਦੋ ਦਿਵਿਆਂਗ ਖ਼ੂਨਦਾਨੀਆਂ ਖੰਡਨ ਸਿੰਘ ਤੇ ਕੁਲਵੰਤ ਸਿੰਘ ਨੂੰ ‘ਰਾਸ਼ਟਰੀ ਸੇਵਾ ਰਤਨ’ ਸਨਮਾਨ ਨਾਲ ਨਿਵਾਜਿਆ ਗਿਆ ਹੈ। ਇਹ ਸਨਮਾਨ ਉਨ੍ਹਾਂ ਨੂੰ ਪਿਛਲੇ 7-8 ਸਾਲਾਂ ਤੋਂ ਮਾਨਵ ਸੇਵਾ, ਖ਼ੂਨਦਾਨ ਤੇ ਸਮਾਜ ਸੇਵਾ ਦੇ ਖੇਤਰ ’ਚ ਨਿਸ਼ਕਾਮ ਯੋਗਦਾਨ ਪਾਉਣ ਲਈ ਦਿੱਤਾ ਗਿਆ।
ਖ਼
ਖ਼ੂਨਦਾਨ ਮਹੋਤਸਵ ਦੌਰਾਨ ‘ਰਾਸ਼ਟਰੀ ਸੇਵਾ ਰਤਨ’ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਖ਼ੂਨਦਾਨ ਸਬੰਧੀ ਜਾਗਰੂਕਤਾ ਬੋਰਡ ਫੜ ਕੇ ਖੜ੍ਹੇ ਫ਼ਾਜ਼ਿਲਕਾ ਦੇ ਦਿਵਿਆਂਗ ਖੰਡਨ ਸਿੰਘ, ਕੁਲਵੰਤ ਸਿੰਘ ਅਤੇ ਨਾਲ ਹਾਜ਼ਰ ਮੁੱਖ ਮਹਿਮਾਨ ਅਤੇ ਪ੍ਰਬੰਧਕ। ਅਜੀਤ ਤਸਵੀਰ
20-09-2026
ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)- ਉੱਤਰ ਪ੍ਰਦੇਸ਼ ਦੀ ਪਾਵਨ ਨਗਰੀ ਅਯੋਧਿਆ ਧਾਮ ਵਿਖੇ ਰਾਸ਼ਟਰੀ ਖ਼ੂਨਦਾਨ ਮਹੋਤਸਵ ਤੇ ਰਾਸ਼ਟਰੀ ਸੇਵਾ ਰਤਨ ਸਨਮਾਨ ਸਮਾਰੋਹ ਦੌਰਾਨ ਫ਼ਾਜ਼ਿਲਕਾ ਜ਼ਿਲ੍ਹੇ ਦੇ ਦੋ ਦਿਵਿਆਂਗ ਖ਼ੂਨਦਾਨੀਆਂ ਖੰਡਨ ਸਿੰਘ ਤੇ ਕੁਲਵੰਤ ਸਿੰਘ ਨੂੰ ‘ਰਾਸ਼ਟਰੀ ਸੇਵਾ ਰਤਨ’ ਸਨਮਾਨ ਨਾਲ ਨਿਵਾਜਿਆ ਗਿਆ ਹੈ। ਇਹ ਸਨਮਾਨ ਉਨ੍ਹਾਂ ਨੂੰ ਪਿਛਲੇ 7-8 ਸਾਲਾਂ ਤੋਂ ਮਾਨਵ ਸੇਵਾ, ਖ਼ੂਨਦਾਨ ਤੇ ਸਮਾਜ ਸੇਵਾ ਦੇ ਖੇਤਰ ’ਚ ਨਿਸ਼ਕਾਮ ਯੋਗਦਾਨ ਪਾਉਣ ਲਈ ਦਿੱਤਾ ਗਿਆ। ਰਾਮ ਕ੍ਰਿਸ਼ਨ ਸੇਵਾ ਫਾਊਂਡੇਸ਼ਨ ਵਲੋਂ ਆਯੋਜਿਤ ਇਸ ਸਮਾਰੋਹ ਦੌਰਾਨ ਅਯੋਧਿਆ ਦੇ ਵਿਧਾਇਕ ਵੇਦ ਪ੍ਰਕਾਸ਼ ਗੁਪਤਾ, ਸਿੰਗਰਾਮਊ ਸਟੇਟ ਜੌਨਪੁਰ ਦੀ ਮਹਾਰਾਣੀ ਡਾ.ਅੰਜੂ ਸਿੰਘ ਤੇ ਫਾਊਂਡੇਸ਼ਨ ਦੇ ਪ੍ਰਧਾਨ ਆਕਾਸ਼ ਗੁਪਤਾ ਨੇ ਦੋਵਾਂ ਖ਼ੂਨਦਾਨੀਆਂ ਨੂੰ ਅੰਗਵਸਤਰ, ਪ੍ਰਸ਼ੰਸਾ ਪੱਤਰ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਦੋਵਾਂ ਦਿਵਿਆਂਗ ਖ਼ੂਨਦਾਨੀਆਂ ਨੇ ਆਪ ਵੀ ਖ਼ੂਨਦਾਨ ਕੀਤਾ। ਉਨ੍ਹਾਂ ਦੀ ਇਸ ਰਾਸ਼ਟਰੀ ਪੱਧਰ ਦੀ ਪ੍ਰਾਪਤੀ ’ਤੇ ਬਲੱਡ ਡੋਨੇਸ਼ਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਤਨੇਜਾ, ਪਰਿਵਾਰਕ ਮੈਂਬਰਾਂ ਤੇ ਜ਼ਿਲ੍ਹੇ ਦੇ ਪਤਵੰਤਿਆਂ ਨੇ ਖੰਡਨ ਸਿੰਘ ਅਤੇ ਕੁਲਵੰਤ ਸਿੰਘ ਨੂੰ ਵਧਾਈ ਦਿੱਤੀ।