ਬਾਰ ਐਸੋਸੀਏਸ਼ਨ ਅਬੋਹਰ ਦੀ ਪਹਿਲੀ ਮਹਿਲਾ ਉਪ ਪ੍ਰਧਾਨ ਬਣਨ ’ਤੇ ਸ਼ਰੂਤੀ ਭੀਮਵਾਲ ਨੇ ਕੱਟਿਆ ਕੇਕ
ਅਬੋਹਰ, 18 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਬਾਰ ਐਸੋਸੀਏਸ਼ਨ ਅਬੋਹਰ ਦੀਆਂ ਹਾਲ ਹੀ ਵਿਚ ਹੋਈਆਂ ਚੋਣਾਂ ਵਿਚ ਸ਼ਰੂਤੀ ਭੀਮਵਾਲ ਦੇ ਪਹਿਲੀ ਮਹਿਲਾ ਉਪ ਪ੍ਰਧਾਨ ਚੁਣੇ ਜਾਣ ’ਤੇ ਮਹਿਲਾ ਵਕੀਲਾਂ ਵਲੋਂ ਖ਼ੁਸ਼ੀ ਸਾਂਝੀ ਕੀਤੀ ਗਈ। ਇਸ ਮੌਕੇ ਮਹਿਲਾ ਵਕੀਲਾਂ ਨੇ ਕੇਕ ਕੱਟ ਕੇ ਸ਼ਰੂਤੀ ਭੀਮਵਾਲ ਨੂੰ ਵਧਾਈ ਦਿੱਤੀ।
ਬਾਰ ਐਸੋਸੀਏਸ਼ਨ ਅਬੋਹਰ ਦੀਆਂ ਮਹਿਲਾਂ ਵਕੀਲਾਂ ਨਾਲ ਕੇਕ ਕੱਟਦੇ ਹੋਏ ਸ਼ਰੂਤੀ ਭੀਮਵਾਲ ਅਤੇ ਜੁਆਇੰਟ ਸਕੱਤਰ ਨੇਹਾ ਸ਼੍ਰੀ। ਤਸਵੀਰ-ਤੇਜਿੰਦਰ ਸਿੰਘ ਖ਼ਾਲਸਾ
19-09-2026