18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਦੀਦੀ ਬ੍ਰਹਮਰਿਤਾ ਨੇ ਬੱਚਿਆਂ ਨਾਲ ਕੀਤੀ ਗਣਪਤੀ ਬੱਪਾ ਦੀ ਆਰਤੀ

ਅਬੋਹਰ, 17 ਸਤੰਬਰ (ਵਿਵੇਕ ਹੂੜੀਆ)- ਸਵਰਨਕਾਰ, ਯੁਵਾ ਸਵਰਨਕਾਰ ਤੇ ਗਰਾਮੀਣ ਸਵਰਨਕਾਰ ਸੰਘ ਵਲੋਂ 27ਵਾਂ ਗਣੇਸ਼ ਮਹੋਤਸਵ ਗਾਂਧੀ ਚੌਕ ਵਿਖੇ ਧੂਮਧਾਮ ਨਾਲ ਮਨਾਇਆ ਜਾ ਰਹਾ ਹੈ। ਅੱਜ ਸਵੇਰ ਦੀ ਆਰਤੀ ਹਨੂਮਾਨਗੜ੍ਹ ਰੋਡ ਸਥਿਤ ਬ੍ਰਹਮ ਰਿਸ਼ੀ ਮਿਸ਼ਨ ਸਕੂਲ ਦੀ ਐਮ.

ਅਜੀਤ ਡੈਸਕ 18-09-2026
ਅਬੋਹਰ, 17 ਸਤੰਬਰ (ਵਿਵੇਕ ਹੂੜੀਆ)- ਸਵਰਨਕਾਰ, ਯੁਵਾ ਸਵਰਨਕਾਰ ਤੇ ਗਰਾਮੀਣ ਸਵਰਨਕਾਰ ਸੰਘ ਵਲੋਂ 27ਵਾਂ ਗਣੇਸ਼ ਮਹੋਤਸਵ ਗਾਂਧੀ ਚੌਕ ਵਿਖੇ ਧੂਮਧਾਮ ਨਾਲ ਮਨਾਇਆ ਜਾ ਰਹਾ ਹੈ। ਅੱਜ ਸਵੇਰ ਦੀ ਆਰਤੀ ਹਨੂਮਾਨਗੜ੍ਹ ਰੋਡ ਸਥਿਤ ਬ੍ਰਹਮ ਰਿਸ਼ੀ ਮਿਸ਼ਨ ਸਕੂਲ ਦੀ ਐਮ.ਡੀ. ਦੀਦੀ ਬ੍ਰਹਮਰਿਤਾ ਅਤੇ ਸਕੂਲੀ ਬੱਚਿਆਂ ਵਲੋਂ ਕਰਵਾਈ ਗਈ। ਸਵਰਨਕਾਰ ਮਰਾਠਾ ਗਣੇਸ਼ ਮਹੋਤਸਵ ਮੰਡਲ ਦੇ ਪ੍ਰਧਾਨ ਨੱਥੂ ਰਾਮ ਜੋੜਾ ਨੇ ਦੱਸਿਆ ਕਿ ਬੀਤੀ ਰਾਤ ਭਜਨ ਸੰਧਿਆ ਦੌਰਾਨ ਫ਼ਰੀਦਾਬਾਦ ਤੋਂ ਪਹੁੰਚੀ ਭਜਨ ਗਾਇਕਾ ਵੰਸ਼ਿਕਾ ਸ਼ਰਮਾ ਨੇ ਭਜਨਾਂ ਦਾ ਗੁਣਗਾਨ ਕੀਤਾ। ‘ਜੈ ਮਹਾਰਾਸ਼ਟਰ ਮਿਊਜ਼ੀਕਲ ਬੈਂਜੋ ਗਰੁੱਪ’ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਬੀਤੀ ਰਾਤ ਦੀ ਆਰਤੀ ਭਾਜਪਾ ਆਗੂ ਸ਼ਿਵਰਾਜ ਗੋਇਲ ਤੇ ਨੱਥੂ ਰਾਮ ਜੋੜਾ ਵੱਲੋਂ ਕਰਵਾਈ ਗਈ। ਇਸ ਮੌਕੇ ਨਵਨੀਤ ਸੋਨੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਉਨ੍ਹਾਂ ਦੱਸਿਆ ਕਿ 18 ਸਤੰਬਰ ਨੂੰ ਸ਼੍ਰੀ ਹਰੀ ਸੰਕੀਰਤਨ ਮੰਡਲ ਦੇ ਮੈਂਬਰ ਤੇ ਸੋਨੂੰ ਸਰਗਮ ਗਣਪਤੀ ਬੱਪਾ ਦੇ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਜਦਕਿ 19 ਸਤੰਬਰ ਨੂੰ ਸ਼੍ਰੀ ਹਨੂਮਾਨ ਸੇਵਾ ਸੰਘ ਅਬੋਹਰ ਦੇ ਮੈਂਬਰ ਗੁਣਗਾਨ ਕਰਨਗੇ। 19 ਸਤੰਬਰ ਨੂੰ ਸਵੇਰੇ 11 ਵਜੇ ਵਿਸ਼ਾਲ ਭੰਡਾਰਾ ਲਗਾਇਆ ਜਾਵੇਗਾ ਤੇ ਐਤਵਾਰ 20 ਸਤੰਬਰ ਨੂੰ ਸ਼ਾਮ 6:30 ਵਜੇ ਗਣਪਤੀ ਬੱਪਾ ਦੀ ਮੂਰਤੀ ਦਾ ਵਿਸਰਜਨ ਕੀਤਾ ਜਾਵੇਗਾ। ਇਸ ਮੌਕੇ ਸਵਰਨਕਾਰ ਮਰਾਠਾ ਗਣੇਸ਼ ਮਹੋਤਸਵ ਮੰਡਲ ਦੇ ਸਰਪ੍ਰਸਤ ਕ੍ਰਿਸ਼ਨ ਵਰਮਾ, ਅਸ਼ੋਕ ਸੋਨੀ, ਰਾਜੇਸ਼ ਮੌਸੂਨ, ਸਤੀਸ਼ ਕਡੋਲ, ਸੁਨੀਲ ਵਰਮਾ ਬੌਬੀ, ਹਨੀ ਸੋਨੀ, ਭਾਰਤ ਸੋਨੀ, ਵਿਸ਼ਾਲ ਸੋਨੀ, ਵਰਿੰਦਰ ਸੋਨੀ, ਅਮਿੱਤ ਸੂਰੀ, ਜਗਸੀਰ ਸੋਨੀ, ਗੌਤਮ ਵਰਮਾ, ਮੁੰਨਾ ਸੋਨੀ, ਰਾਕੇਸ਼ ਮੌਸੂਨ, ਪ੍ਰੇਮ ਸੋਨੀ, ਰੋਮੀ , ਪ੍ਰਮੋਦ ਸੋਨੀ, ਇੰਦਰਾਜ ਸੋਨੀ, ਸੰਜੇ ਮਰਾਠਾ, ਸੰਦੀਪ ਮਰਾਠਾ, ਫੂਲ ਸਿੰਘ, ਅਦਿੱਤਿਆ ਵਰਮਾ, ਬੱਬਲੂ ਵਰਮਾ, ਨਿਰਮਲ, ਕੁਲਦੀਪ ਸੋਨੀ, ਸੰਨ੍ਹੀ ਸੋਨੀ, ਪਵਨ ਸੋਨੀ, ਦੇਬੂ, ਪਾਰਥੋ, ਸੰਜੀਵ ਸਹਿਦੇਵ, ਬਸੰਤ ਡਾਵਰ, ਕ੍ਰਿਸ਼ਨ ਲਾਲ ਜੋੜਾ, ਦੀਪਕ ਸੋਨੀ, ਅਭਿਨੰਦਨ ਰੋੜਾ, ਬੱਬਲੂ ਸੋਨੀ, ਸੁਸ਼ੀਲ ਸੋਨੀ, ਜੋਨੀ ਸੋਨੀ, ਪੰਕਜ ਵਰਮਾ, ਰੂਪ ਰਾਮ ਸੋਨੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਫ਼ਾਜ਼ਿਲਕਾ ’ਚ 39 ਆਂਗਣਵਾੜੀ ਹੈਲਪਰਾਂ ਨੂੰ ਸੌਂਪੇ ਨਿਯੁਕਤੀ ਪੱਤਰ ਅਗਲੀ ਖ਼ਬਰ ਵਿਸ਼ਵ ਮਰੀਜ਼ ਸੁਰੱਖਿਆ ਦਿਵਸ ਦੇ ਮੌਕੇ ’ਤੇ ਸਿਹਤ ਜਾਗਰੂਕਤਾ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।