16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪਰਿਵਾਰਕ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਨੇ ਸਸਕਾਰ ਕਰਨ ਤੋਂ ਕੀਤਾ ਇਨਕਾਰ, ਹਾਈਵੇ ਕੀਤਾ ਜਾਮ

ਤੀਜੇ ਦਿਨ ਵੀ ਨਹੀਂ ਸ਼ਾਂਤ ਹੋਇਆ ਵੈਟਰਨਰੀ ਡਾਕਟਰ ਕਤਲ ਦਾ ਮਾਮਲਾ ਅਬੋਹਰ, 15 ਸਤੰਬਰ (ਵਿਵੇਕ ਹੂੜੀਆ)-ਪਿੰਡ ਗਿੱਦੜਾਂ ਵਾਲੀ ਦੇ ਨੌਜਵਾਨ ਪ੍ਰਾਈਵੇਟ ਵੈਟਰਨਰੀ ਡਾ. ਅਮਨਦੀਪ ਸਿੰਘ ਦੇ ਬੇਰਹਿਮੀ ਨਾਲ ਕੀਤੇ ਕਤਲ ਨੂੰ ਲੈ ਕੇ ਲੋਕਾਂ ਦਾ ਗ਼ੁੱਸਾ ਸ਼ਾਂਤ ਹੋਣ ਦਾ ਨਾਂਅ ਨਹੀਂ ਲੈ ਰਿਹਾ।

ਅਜੀਤ ਡੈਸਕ 16-09-2026
ਤੀਜੇ ਦਿਨ ਵੀ ਨਹੀਂ ਸ਼ਾਂਤ ਹੋਇਆ ਵੈਟਰਨਰੀ ਡਾਕਟਰ ਕਤਲ ਦਾ ਮਾਮਲਾ

ਅਬੋਹਰ, 15 ਸਤੰਬਰ (ਵਿਵੇਕ ਹੂੜੀਆ)-ਪਿੰਡ ਗਿੱਦੜਾਂ ਵਾਲੀ ਦੇ ਨੌਜਵਾਨ ਪ੍ਰਾਈਵੇਟ ਵੈਟਰਨਰੀ ਡਾ. ਅਮਨਦੀਪ ਸਿੰਘ ਦੇ ਬੇਰਹਿਮੀ ਨਾਲ ਕੀਤੇ ਕਤਲ ਨੂੰ ਲੈ ਕੇ ਲੋਕਾਂ ਦਾ ਗ਼ੁੱਸਾ ਸ਼ਾਂਤ ਹੋਣ ਦਾ ਨਾਂਅ ਨਹੀਂ ਲੈ ਰਿਹਾ। ਘਟਨਾ ਦੇ ਤੀਜੇ ਦਿਨ ਵੀ ਪੀੜਤ ਪਰਿਵਾਰ ਨੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਸਾਨ ਜਥੇਬੰਦੀਆਂ ਵਲੋਂ ਰਾਜਨੀਤਿਕ ਆਗੂਆਂ ਦੇ ਸਹਿਯੋਗ ਨਾਲ ਅਬੋਹਰ-ਸ਼੍ਰੀਗੰਗਾਨਗਰ ਰਾਸ਼ਟਰੀ ਰਾਜ ਮਾਰਗ ’ਤੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਗਿੱਦੜਾਂ ਵਾਲੀ ਬੱਸ ਸਟੈਂਡ ਦੇ ਨੇੜੇ ਮੁੱਖ ਸੜਕ ’ਤੇ ਧਰਨਾ ਲਗਾ ਕੇ ਬੈਠੇ ਪ੍ਰਦਰਸ਼ਨਕਾਰੀਆਂ ਕਰਕੇ ਹਾਈਵੇਅ ’ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ, ਜਿਸ ਨਾਲ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਪ੍ਰਦਰਸ਼ਨਕਾਰੀ ਮਾਮਲੇ ਵਿਚ ਲਾਪਰਵਾਹੀ ਵਰਤਣ ਵਾਲੇ ਥਾਣਾ ਮੁਖੀ ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ ਕਰ ਰਹੇ ਹਨ। ਪਰਿਵਾਰਕ ਮੈਂਬਰਾਂ ਅਨੁਸਾਰ, ਮ੍ਰਿਤਕ ਦੇ ਭਰਾ ਰਮਨਦੀਪ ਨੇ ਇਕ ਹਫ਼ਤਾ ਪਹਿਲਾਂ ਇਲਾਕੇ ਵਿਚ ਸਰਗਰਮ ਨਸ਼ਾ ਤਸਕਰਾਂ ਦਾ ਪਰਦਾਫਾਸ਼ ਕਰਦਿਆਂ ਇਕ ਵੀਡੀਓ ਬਣਾਈ ਸੀ। ਦੋਸ਼ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁੱਖ ਮੁਲਜ਼ਮ ਮਨੀਸ਼ ਕੁਮਾਰ, ਸਾਜਨ ਸਿੰਘ ਅਤੇ ਜਗਮੀਤ ਸਿੰਘ ਉਸੇ ਨਸ਼ਾ ਗਰੋਹ ਨਾਲ ਜੁੜੇ ਹੋਏ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਦੋਸ਼ੀਆਂ ਨੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਧਮਕੀ ਭਰੀ ਵੀਡੀਓ ਅਤੇ ਸ਼ਿਕਾਇਤ ਪੁਲਿਸ ਨੂੰ ਸੌਂਪੀ ਸੀ, ਪਰ ਪੁਲਿਸ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਜੇਕਰ ਪੁਲਿਸ ਸਮੇਂ ਸਿਰ ਕਾਰਵਾਈ ਕਰਦੀ ਤਾਂ ਅਮਨਦੀਪ ਦੀ ਜਾਨ ਬਚਾਈ ਜਾ ਸਕਦੀ ਸੀ। ਹਾਲਾਂਕਿ ਪੁਲਿਸ ਨੇ ਤਿੰਨ ਮੁੱਖ ਦੋਸ਼ੀਆਂ ਤੋਂ ਇਲਾਵਾ ਧਮਕੀਆਂ ਦੇਣ ਦੇ ਦੋਸ਼ੀ ਚੌਥੇ ਨੌਜਵਾਨ ਨੂੰ ਵੀ ਹਿਰਾਸਤ ਵਿਚ ਲੈ ਲਿਆ ਹੈ। ਧਰਨੇ ਵਿਚ ਭਾਜਪਾ ਆਗੂ ਸ਼ਿਵਰਾਜ ਚੌਧਰੀ, ਕਿਸਾਨ ਆਗੂ ਗੁਣਵੰਤ ਪੰਜਾਬਾ, ਸੁਖਮੰਦਰ ਸਿੰਘ, ਸੁਖਜਿੰਦਰ ਰਾਜਨ, ਸੁਧੀਰ ਭਾਦੂ ਅਤੇ ਦੀਪ ਕੰਬੋਜ ਸਮੇਤ ਕਈ ਆਗੂਆਂ ਨੇ ਸ਼ਿਰਕਤ ਕਰਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟਾਇਆ। ਆਗੂ ਸ਼ਿਵਰਾਜ ਚੌਧਰੀ ਨੇ ਪੁਲਿਸ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਨੂੰ ਜਲਦ ਤੋਂ ਜਲਦ ਇਨਸਾਫ਼ ਦੇਣ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਸਕੂਲ ਦੇ ਖੇਡ ਮੈਦਾਨ ’ਚ ਮੋਬਾਈਲ ਟਾਵਰ ਲਗਾਉਣ ਖ਼ਿਲਾਫ਼ ਲਾਇਆ ਪੱਕਾ ਧਰਨਾ ਅਗਲੀ ਖ਼ਬਰ ਜਲਾਲਾਬਾਦ ਦੇ ਸਕੂਲਾਂ ’ਚ ਆਈ ਧਮਕੀ ਭਰੀ ਮੇਲ, ਕੀਤੀ ਗਈ ਛੁੱਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।