03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਇਕ ਸੀਟ, ਦਾਅਵੇਦਾਰ ਕਈ-ਫਿਰੋਜ਼ਪੁਰ ਸ਼ਹਿਰ ’ਚ ਸਿਆਸੀ ਸਰਗਰਮੀਆਂ ਤੇਜ਼

ਫ਼ਿਰੋਜ਼ਪੁਰ, 2 ਸਤੰਬਰ (ਰਾਕੇਸ਼ ਚਾਵਲਾ)- ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗ ਗਈਆਂ ਹਨ। ਇਕ ਸੀਟ ਲਈ ਕਈ ਚਿਹਰੇ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਵਿਚ ਜੁਟੇ ਹੋਏ ਹਨ।

ਫ਼ਿਰੋਜ਼ਪੁਰ ਸ਼ਹਿਰ ਦੇ ਡਿਵਾਈਡਰ ਅਤੇ ਸੇਵਾ ਕੇਂਦਰ ਦੇ ਖੰਭਿਆਂ ’ਤੇ ਲੱਗੇ ਸਿਆਸੀ ਪ੍ਰਚਾਰਕ ਬੋਰਡ। ਅਜੀਤ ਤਸਵੀਰ 03-09-2026
ਫ਼ਿਰੋਜ਼ਪੁਰ, 2 ਸਤੰਬਰ (ਰਾਕੇਸ਼ ਚਾਵਲਾ)- ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗ ਗਈਆਂ ਹਨ। ਇਕ ਸੀਟ ਲਈ ਕਈ ਚਿਹਰੇ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਵਿਚ ਜੁਟੇ ਹੋਏ ਹਨ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਲੱਗੇ ਪ੍ਰਚਾਰਕ ਬੋਰਡ ਵੀ ਇਨ੍ਹਾਂ ਵਧ ਰਹੀਆਂ ਸਿਆਸੀ ਸਰਗਰਮੀਆਂ ਦੀ ਤਸਵੀਰ ਪੇਸ਼ ਕਰ ਰਹੇ ਹਨ। ਖ਼ਾਸ ਤੌਰ ’ਤੇ ਸੜਕ ਦੇ ਵਿਚਕਾਰ ਬਣੇ ਡਿਵਾਈਡਰ ’ਤੇ ਲੱਗੇ ਲਾਈਟਾਂ ਵਾਲੇ ਖੰਭਿਆਂ ’ਤੇ ਬੋਰਡ ਲੱਗੇ ਹੋਏ ਨਜ਼ਰ ਆ ਰਹੇ ਹਨ। ਇਕੋ ਥਾਂ ’ਤੇ ਇੰਨੀ ਵੱਡੀ ਗਿਣਤੀ ਵਿਚ ਪ੍ਰਚਾਰਕ ਬੋਰਡ ਲੱਗਣ ਕਾਰਨ ਸ਼ਹਿਰ ਵਿਚ ਚਰਚਾ ਛਿੜ ਗਈ ਹੈ ਕਿ ਟਿਕਟ ਦੀ ਦੌੜ ਵਿਚ ਸ਼ਾਮਲ ਚਿਹਰੇ ਆਪਣੀ ਮੌਜੂਦਗੀ ਦਰਜ ਕਰਵਾਉਣ ਲਈ ਜਨਤਕ ਥਾਵਾਂ ਦੀ ਵਰਤੋਂ ਕਰਨ ਤੋਂ ਵੀ ਪਿੱਛੇ ਨਹੀਂ ਹਟ ਰਹੇ। ਇਕ ਪਾਸੇ ਕਈ ਦਾਅਵੇਦਾਰ ਆਪਣੇ-ਆਪਣੇ ਪੱਧਰ ’ਤੇ ਲੋਕਾਂ ਨਾਲ ਸੰਪਰਕ ਵਧਾ ਰਹੇ ਹਨ ਤੇ ਆਪਣੀ ਸਿਆਸੀ ਪਕੜ ਦਿਖਾਉਣ ਵਿਚ ਲੱਗੇ ਹੋਏ ਹਨ ਉੱਥੇ ਦੂਜੇ ਪਾਸੇ ਸ਼ਹਿਰ ਵਿਚ ਲੱਗੇ ਇਹ ਬੋਰਡ ਸਿਆਸੀ ਸਰਗਰਮੀਆਂ ਦੇ ਤੇਜ਼ ਹੋਣ ਦੀ ਚਰਚਾ ਨੂੰ ਹੋਰ ਹਵਾ ਦੇ ਰਹੇ ਹਨ। ਇਨ੍ਹਾਂ ਬੋਰਡਾਂ ਨੂੰ ਲੈ ਕੇ ਨਗਰ ਕੌਂਸਲ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉੱਠ ਰਹੇ ਹਨ। ਸਵਾਲ ਇਹ ਹੈ ਕਿ ਜਨਤਕ ਡਿਵਾਈਡਰ ’ਤੇ ਲੱਗੇ ਲਾਈਟਾਂ ਵਾਲੇ ਖੰਭਿਆਂ ’ਤੇ ਬੋਰਡ ਲਗਾਉਣ ਲਈ ਕਿਸੇ ਕਿਸਮ ਦੀ ਮਨਜ਼ੂਰੀ ਲਈ ਗਈ ਹੈ ਜਾਂ ਨਹੀਂ? ਕੀ ਇਨ੍ਹਾਂ ਬੋਰਡਾਂ ਸਬੰਧੀ ਨਗਰ ਕੌਂਸਲ ਵਲੋਂ ਕੋਈ ਫ਼ੀਸ ਜਾਂ ਇਸ਼ਤਿਹਾਰ ਟੈਕਸ ਵਸੂਲ ਕੀਤਾ ਗਿਆ ਹੈ? ਜੇਕਰ ਨਿਯਮਾਂ ਅਨੁਸਾਰ ਅਜਿਹੇ ਬੋਰਡ ਲਗਾਉਣ ਦੀ ਇਜਾਜ਼ਤ ਨਹੀਂ ਹੈ ਤਾਂ ਕਾਰਵਾਈ ਕਦੋਂ ਹੋਵੇਗੀ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜਨਤਕ ਜਾਇਦਾਦ ਦੀ ਵਰਤੋਂ ਸਬੰਧੀ ਨਿਯਮ ਸਭ ਲਈ ਬਰਾਬਰ ਹੋਣੇ ਚਾਹੀਦੇ ਹਨ। ਆਮ ਲੋਕਾਂ ਜਾਂ ਦੁਕਾਨਦਾਰਾਂ ਵਲੋਂ ਬਿਨਾਂ ਮਨਜ਼ੂਰੀ ਇਸ਼ਤਿਹਾਰ ਲਗਾਉਣ ’ਤੇ ਕਾਰਵਾਈ ਹੁੰਦੀ ਹੈ ਤਾਂ ਸਿਆਸੀ ਪ੍ਰਚਾਰਕ ਬੋਰਡਾਂ ਦੇ ਮਾਮਲੇ ਵਿਚ ਵੀ ਨਗਰ ਕੌਂਸਲ ਨੂੰ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਫਿਲਹਾਲ ਫ਼ਿਰੋਜ਼ਪੁਰ ਸ਼ਹਿਰ ਵਿਚ ਇਕ ਸੀਟ ਲਈ ਕਈ ਚਿਹਰਿਆਂ ਦੀ ਦਾਅਵੇਦਾਰੀ ਤੇ ਜਨਤਕ ਥਾਵਾਂ ’ਤੇ ਵੱਧ ਰਹੇ ਪ੍ਰਚਾਰਕ ਬੋਰਡ ਆਉਣ ਵਾਲੇ ਸਮੇਂ ਦੀ ਸਿਆਸੀ ਤਸਵੀਰ ਦੇ ਸੰਕੇਤ ਦੇ ਰਹੇ ਹਨ। ਇਨ੍ਹਾਂ ਸਿਆਸੀ ਪ੍ਰਚਾਰਕ ਬੋਰਡਾਂ ਨੇ ਸੇਵਾ ਕੇਂਦਰ ਦੇ ਬੋਰਡ ਵੀ ਨਹੀਂ ਛੱਡੇ ਉਨ੍ਹਾਂ ਨੂੰ ਵੀ ਆਪਣੇ ਘੇਰੇ ਵਿਚ ਲੈ ਲਿਆ। ਹੁਣ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਕਈ ਦਾਅਵੇਦਾਰਾਂ ਵਿਚੋਂ ਆਖ਼ਰ ਕਿਸ ਦੇ ਹੱਕ ਵਿਚ ਫ਼ੈਸਲਾ ਹੁੰਦਾ ਹੈ ਤੇ ਨਗਰ ਕੌਂਸਲ ਇਨ੍ਹਾਂ ਬੋਰਡਾਂ ਸਬੰਧੀ ਕੀ ਕਾਰਵਾਈ ਕਰਦੀ ਹੈ।
ਪਿਛਲੀ ਖ਼ਬਰ ਫ਼ਿਰੋਜ਼ਪੁਰ ਦਿਹਾਤੀ ਦੇ ਵਿਕਾਸ ਲਈ ਸਿਰਫ਼ ਅਕਾਲੀ ਦਲ ਹੀ ਇਕੋ-ਇਕ ਹੱਲ- ਜਿੰਦੂ ਅਗਲੀ ਖ਼ਬਰ ਬੇਦੀ ਕਾਲੋਨੀ ਫੇਸ-3 ’ਚ ਚਲਾਈ ਸਫ਼ਾਈ ਮੁਹਿੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।