03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸ੍ਰੀ ਅਰੋੜਵੰਸ਼ ਵੈੱਲਫੇਅਰ ਸੁਸਾਇਟੀ ਦੀ ਨਵੀਂ ਕਾਰਜਕਾਰਨੀ ਦਾ ਐਲਾਨ

ਫ਼ਾਜ਼ਿਲਕਾ, 2 ਸਤੰਬਰ (ਦਵਿੰਦਰ ਪਾਲ ਸਿੰਘ)- ਸ਼੍ਰੀ ਅਰੋੜਵੰਸ਼ ਵੈੱਲਫੇਅਰ ਸੋਸਾਇਟੀ ਫ਼ਾਜ਼ਿਲਕਾ ਵਲੋਂ ਸਮਾਜ ਸੇਵੀ ਕਾਰਜਾਂ ਨੂੰ ਤੇਜ਼ ਕਰਨ ਲਈ ਪ੍ਰਧਾਨ ਅਰੁਣ ਵਧਵਾ ਦੀ ਅਗਵਾਈ ਹੇਠ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ। ਇਸ ਨਵੀਂ ਟੀਮ ਵਿਚ ਐਡਵੋਕੇਟ ਰਿਤੇਸ਼ ਗਗਨੇਜਾ ਨੂੰ ਚੇਅਰਮੈਨ, ਬਾਬੂ ਲਾਲ ਅਰੋੜਾ, ਐਡਵੋਕੇਟ ਸੁਭਾਸ਼ ਕਟਾਰੀਆ ਤੇ ਰਮੇਸ਼ ਲੂਣਾ ਨੂੰ ਪੈਟਰਨ ਨਿਯੁਕਤ ਕੀਤਾ ਗਿਆ।

ਅਜੀਤ ਡੈਸਕ 03-09-2026
ਫ਼ਾਜ਼ਿਲਕਾ, 2 ਸਤੰਬਰ (ਦਵਿੰਦਰ ਪਾਲ ਸਿੰਘ)- ਸ਼੍ਰੀ ਅਰੋੜਵੰਸ਼ ਵੈੱਲਫੇਅਰ ਸੋਸਾਇਟੀ ਫ਼ਾਜ਼ਿਲਕਾ ਵਲੋਂ ਸਮਾਜ ਸੇਵੀ ਕਾਰਜਾਂ ਨੂੰ ਤੇਜ਼ ਕਰਨ ਲਈ ਪ੍ਰਧਾਨ ਅਰੁਣ ਵਧਵਾ ਦੀ ਅਗਵਾਈ ਹੇਠ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ। ਇਸ ਨਵੀਂ ਟੀਮ ਵਿਚ ਐਡਵੋਕੇਟ ਰਿਤੇਸ਼ ਗਗਨੇਜਾ ਨੂੰ ਚੇਅਰਮੈਨ, ਬਾਬੂ ਲਾਲ ਅਰੋੜਾ, ਐਡਵੋਕੇਟ ਸੁਭਾਸ਼ ਕਟਾਰੀਆ ਤੇ ਰਮੇਸ਼ ਲੂਣਾ ਨੂੰ ਪੈਟਰਨ ਨਿਯੁਕਤ ਕੀਤਾ ਗਿਆ। ਰਾਜਿੰਦਰ ਪਾਲ ਚੁਚਰਾ ਤੇ ਸੁਭਾਸ਼ ਅਰੋੜਾ ਨੂੰ ਜਨਰਲ ਸਕੱਤਰ, ਐਡਵੋਕੇਟ ਅਲੋਕ ਕਟਾਰੀਆ ਨੂੰ ਜੁਆਇੰਟ ਸਕੱਤਰ, ਰਾਜਿੰਦਰ ਬਜਾਜ ਬੰਟੀ ਨੂੰ ਕੈਸ਼ੀਅਰ ਅਤੇ ਰਾਜ ਕੁਮਾਰ ਦਾਵੜਾ ਨੂੰ ਸਹਾਇਕ ਕੈਸ਼ੀਅਰ ਬਣਾਇਆ ਗਿਆ। ਸੀਨੀਅਰ ਵਾਈਸ ਪ੍ਰਧਾਨ ਦੀ ਜ਼ਿੰਮੇਵਾਰੀ ਅਵਿਨਾਸ਼ ਕਾਲੜਾ, ਘਮੰਡ ਸਿੰਘ ਅਹੂਜਾ ਤੇ ਐਡਵੋਕੇਟ ਮਹਿੰਦਰ ਲੂਣਾ ਨੂੰ ਦਿੱਤੀ ਗਈ ਜਦਕਿ ਸਤੀਸ਼ ਸਚਦੇਵਾ, ਜਲੇਸ਼ ਠਠਈ ਤੇ ਗੁਰਮੀਤ ਸਿੰਘ ਰਾਣੂ ਵਾਈਸ ਪ੍ਰਧਾਨ ਬਣੇ। ਇਸ ਤੋਂ ਇਲਾਵਾ ਸੰਜੀਵ ਧੂੜਿਆ, ਵਿਕਰਮ ਸੇਠੀ ਤੇ ਲੱਕੀ ਛਾਬੜਾ ਨੂੰ ਸਕੱਤਰ, ਐਡਵੋਕੇਟ ਮਹਿੰਦਰ ਧੀਂਗੜਾ ’ਤੇ ਐਡਵੋਕੇਟ ਕਮੇਸ਼ਵਰ ਗੁੰਬਰ ਨੂੰ ਲੀਗਲ ਐਡਵਾਈਜ਼ਰ ਅਤੇ ਨਰੇਸ਼ ਕਾਮਰਾ, ਸੰਜੀਵ ਗਿਲਹੋਤਰਾ ਸੰਜੂ ਤੇ ਰਾਜੀਵ ਦਾਵੜਾ ਨੂੰ ਪ੍ਰੈੱਸ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਕਾਰਜਕਾਰਨੀ ਵਿਚ ਨਰੇਸ਼ ਰਾਜਦੇਵ, ਰਮਨ ਸਚਦੇਵਾ, ਡਾ. ਪ੍ਰਦੀਪ ਸੇਠੀ, ਵਿਜੈ ਦਾਵੜਾ, ਡਾ. ਵਿਜੇ ਪ੍ਰਵੀਨ, ਨਰੇਸ਼ ਸਚਦੇਵਾ, ਰਾਜੀਵ ਕੁਕਰੇਜਾ ਤੇ ਅਰੁਣ ਬੱਬਰ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ। ਪ੍ਰਧਾਨ ਅਰੁਣ ਵਧਵਾ ਨੇ ਕਿਹਾ ਕਿ ਨਵੀਂ ਟੀਮ ਲੋੜਵੰਦਾਂ ਦੀ ਮਦਦ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰੇਗੀ।
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਜੀਵਨ ਤੇ ਸਿੱਖਿਆਵਾਂ ’ਤੇ ਆਧਾਰਿਤ ਦਸਤਾਵੇਜ਼ੀ ਫ਼ਿਲਮ ਦਿਖਾਈ ਅਗਲੀ ਖ਼ਬਰ ਫ਼ਾਜ਼ਿਲਕਾ ਦੇ ਹਨੂਮਾਨ ਮੰਦਰ ਤੋਂ ਚਾਂਦੀ ਦਾ ਛਤਰ ਚੋਰੀ, 10 ਦਿਨਾਂ ’ਚ ਦੂਜੀ ਵਾਰਦਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।