26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਪਿੰਡ ਹਿੰਮਤਪੁਰਾ ਦੇ ਆਂਗਣਵਾੜੀ ਸੈਂਟਰ ’ਚੋਂ ਗੈਸ ਸਿਲੰਡਰ ਚੋਰੀ

ਬੱਲੂਆਣਾ, 25 ਅਗਸਤ (ਜਸਮੇਲ ਸਿੰਘ ਢਿੱਲੋਂ)-ਸਰਕਾਰੀ ਹਾਈ ਸਕੂਲ ਵਿਚ ਚੱਲ ਰਹੇ ਆਂਗਣਵਾੜੀ ਸੈਂਟਰ ਨੰਬਰ 321 ਅਤੇ 322 ’ਚੋਂ ਗੈਸ ਸਿਲੰਡਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਆਂਗਣਵਾੜੀ ਵਰਕਰਾਂ ਨੇ ਦੱਸਿਆ ਕਿ ਉਹ 22 ਅਗਸਤ ਨੂੰ ਸਾਰਾ ਸਾਮਾਨ ਚੈੱਕ ਕਰਕੇ ਕਰੀਬ ਸਵਾ 12 ਵਜੇ ਛੁੱਟੀ ਕਰਕੇ ਘਰੇ ਗਏ ਸਨ ।

ਅਜੀਤ ਡੈਸਕ 26-08-2026
ਬੱਲੂਆਣਾ, 25 ਅਗਸਤ (ਜਸਮੇਲ ਸਿੰਘ ਢਿੱਲੋਂ)-ਸਰਕਾਰੀ ਹਾਈ ਸਕੂਲ ਵਿਚ ਚੱਲ ਰਹੇ ਆਂਗਣਵਾੜੀ ਸੈਂਟਰ ਨੰਬਰ 321 ਅਤੇ 322 ’ਚੋਂ ਗੈਸ ਸਿਲੰਡਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਆਂਗਣਵਾੜੀ ਵਰਕਰਾਂ ਨੇ ਦੱਸਿਆ ਕਿ ਉਹ 22 ਅਗਸਤ ਨੂੰ ਸਾਰਾ ਸਾਮਾਨ ਚੈੱਕ ਕਰਕੇ ਕਰੀਬ ਸਵਾ 12 ਵਜੇ ਛੁੱਟੀ ਕਰਕੇ ਘਰੇ ਗਏ ਸਨ । ਪਰੰਤੂ ਜਦੋਂ ਐਤਵਾਰ ਦੀ ਛੁੱਟੀ ਤੋਂ ਬਾਅਦ ਸੋਮਵਾਰ ਸਵੇਰੇ ਕਰੀਬ 8 ਵਜੇ ਉਹ ਸੈਂਟਰ ਪੁੱਜੇ ਤਾਂ ਤਾਲਾ ਖੁੱਲ੍ਹਿਆ ਹੋਇਆ ਸੀ ਅਤੇ ਗੈਸ ਸਿਲੰਡਰ ਗ਼ਾਇਬ ਸੀ। ਆਂਗਣਵਾੜੀ ਵਰਕਰਾਂ ਨੇ ਦੱਸਿਆ ਕਿ ਇਸ ਸਬੰਧੀ ਪਿੰਡ ਦੀ ਪੰਚਾਇਤ ਨੂੰ ਸੂਚਿਤ ਕਰਨ ਤੋਂ ਬਾਅਦ ਪੁਲਿਸ ਚੌਂਕੀ ਬਜੀਦਪੁਰ ਭੋਮਾ ਨੂੰ ਲਿਖਤੀ ਰੂਪ ਵਿਚ ਦਰਖ਼ਾਸਤ ਦੇ ਦਿੱਤੀ ਗਈ ਹੈ।
ਪਿਛਲੀ ਖ਼ਬਰ ਅਬੋਹਰ ਦੀ ਨਵਿਆ ਗਰਗ ਨੇ ਕਰਾਟੇ ਅਤੇ ਤੀਰ-ਅੰਦਾਜ਼ੀ ’ਚ ਜਿੱਤੇ ਸੋਨ ਤਗਮੇ ਅਗਲੀ ਖ਼ਬਰ ਡਾ. ਗਿਆਨ ਸਿੰਘ ਨੂੰ ਸੈਂਕੜੇ ਸੇਜਲ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।