22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਫ਼ਾਜ਼ਿਲਕਾ ’ ਚ ਸਰਹੱਦ ਦੇ ਰਾਖਿਆਂ ਲਈ ਤਿਆਰ ਹੋ ਰਹੀਆਂ 1100 ਵਿਸ਼ੇਸ਼ ਰੱਖੜੀਆਂ

ਫ਼ਾਜ਼ਿਲਕਾ, 21 ਅਗਸਤ (ਦਵਿੰਦਰ ਪਾਲ ਸਿੰਘ)- ਸਰਹੱਦ ਦੀ ਰਾਖੀ ’ਚ ਦਿਨ-ਰਾਤ ਡਟੇ ਜਵਾਨਾਂ ਦੇ ਸਨਮਾਨ ’ਚ ਫ਼ਾਜ਼ਿਲਕਾ ਦੀ ਵੁਮੈਨ ਵੈੱਲਫੇਅਰ ਸੁਸਾਇਟੀ ਵਲੋਂ 1100 ਵਿਸ਼ੇਸ਼ ਰੱਖੜੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਹ ਰੱਖੜੀਆਂ 23 ਅਗਸਤ ਨੂੰ ‘ਰਾਖੀ ਸਰਹੱਦ ਕੇ ਨਾਮ-ਰਾਸ਼ਟਰ ਰਕਸ਼ਾ ਕਾ ਸਨਮਾਨ, ਬਹਿਨੋਂ ਕਾ ਅਭਿਮਾਨ’ ਪ੍ਰੋਗਰਾਮ ਦੌਰਾਨ ਵੀਰ ਜਵਾਨਾਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ।

ਅਜੀਤ ਡੈਸਕ 22-08-2026
ਫ਼ਾਜ਼ਿਲਕਾ, 21 ਅਗਸਤ (ਦਵਿੰਦਰ ਪਾਲ ਸਿੰਘ)- ਸਰਹੱਦ ਦੀ ਰਾਖੀ ’ਚ ਦਿਨ-ਰਾਤ ਡਟੇ ਜਵਾਨਾਂ ਦੇ ਸਨਮਾਨ ’ਚ ਫ਼ਾਜ਼ਿਲਕਾ ਦੀ ਵੁਮੈਨ ਵੈੱਲਫੇਅਰ ਸੁਸਾਇਟੀ ਵਲੋਂ 1100 ਵਿਸ਼ੇਸ਼ ਰੱਖੜੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਹ ਰੱਖੜੀਆਂ 23 ਅਗਸਤ ਨੂੰ ‘ਰਾਖੀ ਸਰਹੱਦ ਕੇ ਨਾਮ-ਰਾਸ਼ਟਰ ਰਕਸ਼ਾ ਕਾ ਸਨਮਾਨ, ਬਹਿਨੋਂ ਕਾ ਅਭਿਮਾਨ’ ਪ੍ਰੋਗਰਾਮ ਦੌਰਾਨ ਵੀਰ ਜਵਾਨਾਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ। ਜਾਣਕਾਰੀ ਦਿੰਦਿਆਂ ਕਰਨ ਗਿਲਹੋਤਰਾ ਨੇ ਦੱਸਿਆ ਕਿ ਇਹ ਸਮਾਗਮ ਆਸਿਫ਼ਵਾਲਾ ਸ਼ਹੀਦੀ ਸਮਾਰਕ ਵਿਖੇ ਸਵੇਰੇ 9:30 ਵਜੇ ਆਯੋਜਿਤ ਕੀਤਾ ਜਾਵੇਗਾ, ਜਿਸ ਵਿਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। 23 ਅਗਸਤ ਦੇ ਸਮਾਗਮ ਦੀਆਂ ਤਿਆਰੀਆਂ ਅੰਤਿਮ ਪੜਾਅ ’ਚ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੱਡੀ ਗਿਣਤੀ ’ਚ ਪਹੁੰਚਣ ਦੀ ਅਪੀਲ ਕੀਤੀ। ਸੁਸਾਇਟੀ ਦੀ ਪ੍ਰਧਾਨ ਸੁਜਾਤਾ ਨਾਰੰਗ ਨੇ ਕਿਹਾ ਕਿ ਜਵਾਨ ਮਾਈਨਸ ਤਾਪਮਾਨ ਤੋਂ ਲੈ ਕੇ ਚੱਲ ਚਲਾਉਂਦੀ ਧੁੱਪ ਤੱਕ ਸਰਹੱਦ ’ਤੇ ਡਟੇ ਰਹਿੰਦੇ ਹਨ, ਜਿਸ ਕਾਰਨ ਅਸੀਂ ਆਪਣੇ ਘਰਾਂ ’ਚ ਸੁਰੱਖਿਅਤ ਹਾਂ। ਇਹ ਰਾਖੀਆਂ ਸਿਰਫ਼ ਧਾਗਾ ਨਹੀਂ, ਸਗੋਂ ਜਵਾਨਾਂ ਦੇ ਸਮਰਪਣ ਪ੍ਰਤੀ ਦੇਸ਼ ਦੀਆਂ ਭੈਣਾਂ ਦੇ ਪਿਆਰ, ਸਨਮਾਨ ਅਤੇ ਧੰਨਵਾਦ ਦਾ ਪ੍ਰਤੀਕ ਹਨ।
ਪਿਛਲੀ ਖ਼ਬਰ ਕੌਮੀ ਇਨਸਾਫ਼ ਮੋਰਚੇ ਦੇ ਪੰਜਾਬ ਬੰਦ ਨੂੰ ਫ਼ਾਜ਼ਿਲਕਾ ਜ਼ਿਲ੍ਹੇ ’ਚ ਮਿਲਿਆ ਭਰਵਾਂ ਹੁੰਗਾਰਾ ਹਾਈਵੇ ਰਿਹਾ ਜਾਮ, ਬੱਸ ਸੇਵਾ ਠੱ... ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਨੇ ਸੀਨੀਅਰ ਸਿਟੀਜ਼ਨ ਡੇ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।