19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਭਾਰਤ ਵਿਕਾਸ ਪ੍ਰੀਸ਼ਦ ਫ਼ਾਜ਼ਿਲਕਾ ਨੇ ਹਰਿਆਲੀ ਤੀਜ ਉਤਸਵ ਅਤੇ ਪਰਿਵਾਰ ਮਿਲਣ ਸਮਾਰੋਹ ਮਨਾਇਆ

ਫ਼ਾਜ਼ਿਲਕਾ, 18 ਅਗਸਤ (ਅਮਰਜੀਤ ਸ਼ਰਮਾ)-ਭਾਰਤ ਵਿਕਾਸ ਪਰਿਸ਼ਦ ਫ਼ਾਜ਼ਿਲਕਾ ਵਲੋਂ ਹਰਿਆਲੀ ਤੀਜ ਉਤਸਵ ਅਤੇ ਪਰਿਵਾਰ ਮਿਲਣ ਸਮਾਰੋਹ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਨਗਰ ਕੌਂਸਲ ਫ਼ਾਜ਼ਿਲਕਾ ਦੀ ਪ੍ਰਧਾਨ ਸ਼੍ਰੀਮਤੀ ਅਨੀਤਾ ਜੈਰਥ ਅਤੇ ਅਸ਼ੋਕ ਜੈਰਥ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਨਗਰ ਕੌਂਸਲ ਪ੍ਰਧਾਨ ਸ੍ਰੀਮਤੀ ਅਨੀਤਾ ਜੈਰਥ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ 19-08-2026
ਫ਼ਾਜ਼ਿਲਕਾ, 18 ਅਗਸਤ (ਅਮਰਜੀਤ ਸ਼ਰਮਾ)-ਭਾਰਤ ਵਿਕਾਸ ਪਰਿਸ਼ਦ ਫ਼ਾਜ਼ਿਲਕਾ ਵਲੋਂ ਹਰਿਆਲੀ ਤੀਜ ਉਤਸਵ ਅਤੇ ਪਰਿਵਾਰ ਮਿਲਣ ਸਮਾਰੋਹ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਨਗਰ ਕੌਂਸਲ ਫ਼ਾਜ਼ਿਲਕਾ ਦੀ ਪ੍ਰਧਾਨ ਸ਼੍ਰੀਮਤੀ ਅਨੀਤਾ ਜੈਰਥ ਅਤੇ ਅਸ਼ੋਕ ਜੈਰਥ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਸਕੱਤਰ ਅਸੀਮ ਮਿੱਤਲ ਵਲੋਂ ‘ਵੰਦੇ ਮਾਤਰਮ’ ਗਾਇਣ ਅਤੇ ਭਾਰਤ ਮਾਤਾ ਦੀ ਵੰਦਨਾ ਨਾਲ ਕੀਤੀ ਗਈ। ਸਮਾਰੋਹ ਦੌਰਾਨ ਬੱਚਿਆਂ ਅਤੇ ਮਹਿਲਾਵਾਂ ਵਲੋਂ ਮਨਮੋਹਕ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਦੇਸ਼ ਭਗਤੀ ’ਤੇ ਆਧਾਰਿਤ ਪ੍ਰੋਗਰਾਮਾਂ ਦੇ ਨਾਲ-ਨਾਲ ਬੱਚਿਆਂ ਵਲੋਂ ਸਮਾਜਿਕ ਬੁਰਾਈ ‘ਨਸ਼ੇ’ ਦੇ ਵਿਸ਼ੇ ’ਤੇ ਇਕ ਜਾਗਰੂਕਤਾ ਸਕਿੱਟ ਵੀ ਪੇਸ਼ ਕੀਤੀ ਗਈ, ਜਿਸ ਨੂੰ ਸਭ ਨੇ ਬਹੁਤ ਸਰਾਹਿਆ। ਮੰਚ ਸੰਚਾਲਨ ਦੀ ਭੂਮਿਕਾ ਮੀਤ ਪ੍ਰਧਾਨ ਸ਼੍ਰੀਮਤੀ ਟੀਨਾ ਗਰਗ ਅਤੇ ਕੋਮਲ ਬਿਹਾਨੀ ਵਲੋਂ ਨਿਭਾਈ ਗਈ, ਜਦਕਿ ਪ੍ਰਸ਼ਨ ਮੰਚ ਤਮੰਨਾ ਗੁਪਤਾ ਵਲੋਂ ਕਰਵਾਇਆ ਗਿਆ। ਇਸ ਮੌਕੇ ਸੂਬਾਈ ਕਾਰਜਕਾਰਨੀ ਮੈਂਬਰ ਰਮੇਸ਼ ਚੁਚਰਾ ਵਲੋਂ ਵਿਆਹ ਦੀ ਵਰ੍ਹੇਗੰਢ ਦੇ ਮੌਕੇ ’ਤੇ 23 ਪਰਿਵਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪ੍ਰਾਂਤੀ ਸਲਾਹਕਾਰ ਨਿਵਾਸ ਬਿਹਾਨੀ ਨੇ ਪਰਿਸ਼ਦ ਵਲੋਂ ਆਉਣ ਵਾਲੇ ਸਮੇਂ ਵਿਚ ਉਲੀਕੇ ਜਾਣ ਵਾਲੇ ਸਮਾਜਿਕ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਸ਼੍ਰੀਮਤੀ ਅਨੀਤਾ ਜੈਰਥ ਨੇ ਭਾਰਤ ਵਿਕਾਸ ਪਰਿਸ਼ਦ ਵਲੋਂ ਕੀਤੇ ਜਾ ਰਹੇ ਸਮਾਜਿਕ ਅਤੇ ਸੰਸਕਾਰਕ ਕਾਰਜਾਂ ਦੀ ਭੂਰੀ-ਭੂਰੀ ਪ੍ਰਸ਼ੰਸਾ ਕਰਦਿਆਂ ਅੱਗੇ ਤੋਂ ਵੀ ਅਜਿਹੇ ਨੇਕ ਕੰਮ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਪ੍ਰੀਸ਼ਦ ਦੇ ਪ੍ਰਧਾਨ ਅਜੇ ਗੁਪਤਾ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਜੈਰਥ ਪਰਿਵਾਰ ਦਾ ਵਿਸ਼ੇਸ਼ ਆਦਰ-ਸਤਿਕਾਰ ਕੀਤਾ। ਇਸ ਸਮਾਗਮ ਨੂੰ ਸਫਲ ਬਣਾਉਣ ਵਿਚ ਵਿਕਟਰ ਛਾਬੜਾ, ਸ਼੍ਰੀਮਤੀ ਅਨੀਤਾ ਛਾਬੜਾ, ਵਿਜੇ ਗੁਗਲਾਨੀ, ਸ਼ਿਆਮ ਪੇੜੀਵਾਲ, ਅਸ਼ਵਨੀ ਅਹੂਜਾ, ਰਾਜਕੁਮਾਰ ਗਰਗ, ਰਾਘਵ ਸਚਦੇਵਾ ਅਤੇ ਹੋਰਨਾਂ ਮੈਂਬਰਾਂ ਨੇ ਵਿਸ਼ੇਸ਼ ਯੋਗਦਾਨ ਪਾਇਆ।
ਪਿਛਲੀ ਖ਼ਬਰ ਸ੍ਰੀ ਰਾਮ ਸੰਕੀਰਤਨ ਮੰਦਰ ’ਚ ਜਨਮ ਅਸ਼ਟਮੀ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਅਗਲੀ ਖ਼ਬਰ ਫ਼ਾਜ਼ਿਲਕਾ ਵਿਚ ‘ਨਸ਼ਾ ਮੁਕਤ ਭਾਰਤ ਅਭਿਆਨ’ ਦੀ 6ਵੀਂ ਵਰ੍ਹੇਗੰਢ ਮਨਾਈ ਸਹਾਇਕ ਕਮਿਸ਼ਨਰ ਦੀ ਅਗਵਾਈ ’ਚ ਚੁਕਾਈ ਗਈ ਨਸ਼ਿਆਂ ਵਿਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।