ਹਨੂਮਾਨ ਦੀ 108 ਫੁੱਟ ਉੱਚੀ ਧਵੱਜਾ ਲਈ ਭੂਮੀ ਪੂਜਣ ਕੀਤਾ
ਫ਼ਾਜ਼ਿਲਕਾ, 14 ਅਗਸਤ (ਦਵਿੰਦਰ ਪਾਲ ਸਿੰਘ)-ਸ੍ਰੀ ਸਨਾਤਨ ਧਰਮ ਮਹਾਵੀਰ ਦਲ ਸਿੱਧ ਸ੍ਰੀ ਹਨੂਮਾਨ ਮੰਦਰ ਦੇ ਵਿਹੜੇ ਵਿਚ ਲਗਾਈ ਜਾਣ ਵਾਲੀ 108 ਫੁੱਟ ਉੱਚੀ ਹਨੂਮਾਨ ਦੀ ਧਵੱਜਾ ਲਈ ਭੂਮੀ ਪੂਜਣ ਕੀਤਾ ਗਿਆ। ਇਸ ਮੌਕੇ ਪੰਡਿਤ ਕਿਰਪਾ ਸ਼ੰਕਰ ਸ਼ਰਮਾ ਨੇ ਵੇਦ ਮੰਤਰਾਂ ਦੇ ਉਚਾਰਨ ਨਾਲ ਪੂਜਾ-ਅਰਚਨਾ ਕਰਵਾਈ।
ਅਜੀਤ ਡੈਸਕ
15-08-2026