12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸਰਕਾਰੀ ਕਾਲਜ ਲੜਕੀਆਂ ’ਚ ਤੀਆਂ ਦੇ ਤਿਉਹਾਰ ’ਚ ਵਿਦਿਆਰਥਣਾਂ ਨੇ ਦਿਖਾਈ ਪ੍ਰਤਿਭਾ

ਜਲਾਲਾਬਾਦ,11 ਅਗਸਤ (ਜਤਿੰਦਰ ਪਾਲ ਸਿੰਘ)-ਸਥਾਨਕ ਸਰਕਾਰੀ ਕਾਲਜ ਲੜਕੀਆਂ ਵਿਖੇ ਵਿਦਿਆਰਥਣਾਂ ਨੂੰ ਪੰਜਾਬੀ ਸਭਿਆਚਾਰ ਨਾਲ ਜੋੜਦੇ ਹੋਏ ਤੀਆਂ ਦਾ ਸਮਾਰੋਹ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਰੋਹ ਵਿਚ ਕਾਲਜ ਦੀਆਂ ਵਿਦਿਆਰਥਣਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਪੰਜਾਬੀ ਸਭਿਆਚਾਰ ਦੀਆਂ ਵੱਖ-ਵੱਖ ਵਿਰਾਸਤੀ ਕਲਾਵਾਂ ਦੀ ਸ਼ਾਨਦਾਰ ਪੇਸ਼ਕਾਰੀ ਕਰ ਆਪਣੀ ਪ੍ਰਤਿਭਾ ਦਿਖਾਈ।

ਅਜੀਤ ਡੈਸਕ 12-08-2026
ਜਲਾਲਾਬਾਦ,11 ਅਗਸਤ (ਜਤਿੰਦਰ ਪਾਲ ਸਿੰਘ)-ਸਥਾਨਕ ਸਰਕਾਰੀ ਕਾਲਜ ਲੜਕੀਆਂ ਵਿਖੇ ਵਿਦਿਆਰਥਣਾਂ ਨੂੰ ਪੰਜਾਬੀ ਸਭਿਆਚਾਰ ਨਾਲ ਜੋੜਦੇ ਹੋਏ ਤੀਆਂ ਦਾ ਸਮਾਰੋਹ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਰੋਹ ਵਿਚ ਕਾਲਜ ਦੀਆਂ ਵਿਦਿਆਰਥਣਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਪੰਜਾਬੀ ਸਭਿਆਚਾਰ ਦੀਆਂ ਵੱਖ-ਵੱਖ ਵਿਰਾਸਤੀ ਕਲਾਵਾਂ ਦੀ ਸ਼ਾਨਦਾਰ ਪੇਸ਼ਕਾਰੀ ਕਰ ਆਪਣੀ ਪ੍ਰਤਿਭਾ ਦਿਖਾਈ। ਸਮਾਰੋਹ ਦੌਰਾਨ ਵਿਦਿਆਰਥਣਾਂ ਵਲ਼ੋਂ ਪੰਜਾਬ ਦੇ ਅਮੀਰ ਸਭਿਆਚਾਰ ਨੂੰ ਦਰਸਾਉਂਦੇ ਵੱਖ-ਵੱਖ ਵਿਰਾਸਤੀ ਨਾਚ ਅਤੇ ਲੋਕ-ਕਲਾਵਾਂ ਪੇਸ਼ ਕੀਤੀਆਂ ਗਈਆਂ। ਖ਼ਾਸ ਤੌਰ ’ਤੇ ਗਿੱਧੇ ਦੀ ਪੇਸ਼ਕਾਰੀ ਨੇ ਸਮਾਗਮ ਵਿਚ ਖ਼ੂਬ ਰੰਗ ਬੰਨਿ੍ਹਆ ਅਤੇ ਸਮੁੱਚਾ ਮਾਹੌਲ ਪੰਜਾਬੀ ਸਭਿਆਚਾਰ ਨੂੰ ਪੇਸ਼ ਕਰ ਰਿਹਾ ਸੀ। ਵਿਦਿਆਰਥਣਾਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਵਿਚ ਸੱਜ-ਧਜ ਕੇ ਗਿੱਧੇ ਅਤੇ ਹੋਰ ਲੋਕ ਨਾਚਾਂ ਰਾਹੀਂ ਪੰਜਾਬ ਦੀ ਅਮੀਰ ਵਿਰਾਸਤ ਨੂੰ ਜੀਵਤ ਕੀਤਾ। ਇਹ ਸਮਾਰੋਹ ਕਾਲਜ ਦੇ ਪ੍ਰਿੰਸੀਪਲ ਡਾ. ਜੋਤਸਨਾ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਕਾਲਜ ਇੰਚਾਰਜ ਡਾ. ਪਰਮਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਪੰਜਾਬੀ ਸਭਿਆਚਾਰ ਅਤੇ ਅਮੀਰ ਵਿਰਸੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸਭਿਆਚਾਰਕ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਰਵਾਇਤਾਂ ਅਤੇ ਵਿਰਾਸਤੀ ਕਲਾਵਾਂ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ ਅਤੇ ਵਿਦਿਆਰਥਣਾਂ ਦਾ ਉਤਸ਼ਾਹ ਵਧਾਇਆ। ਸਮੁੱਚੇ ਤੌਰ ’ਤੇ ਤੀਆਂ ਦਾ ਇਹ ਸਮਾਰੋਹ ਪੰਜਾਬੀ ਸਭਿਆਚਾਰ, ਲੋਕ-ਪਰੰਪਰਾਵਾਂ ਅਤੇ ਵਿਰਾਸਤੀ ਕਲਾਵਾਂ ਦੀ ਸੁੰਦਰ ਝਲਕ ਪੇਸ਼ ਕਰਦਾ ਹੋਇਆ ਯਾਦਗਾਰ ਹੋ ਨਿੱਬੜਿਆ।
ਪਿਛਲੀ ਖ਼ਬਰ ਬੀ.ਆਰ.ਸੀ. ਕਾਨਵੈਂਟ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਪਰਮਿੰਦਰ ਸਿੰਘ ਚੌਹਾਨ ਨੂੰ ਸਵਰਨਕਾਰ ਸੰਘ ਪੰਜਾਬ ਦਾ ਵਾਈਸ ਪ੍ਰਧਾਨ ਚੁਣੇ ਜਾਣ ’ਤੇ ਖ਼ੁਸ਼ੀ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।