08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਚੈੱਕ ਬਾਊਂਸ ਮਾਮਲੇ ’ਚ ਮੋਹਨ ਸਿੰਘ ਸਬੂਤਾਂ ਦੀ ਘਾਟ ਕਾਰਨ ਬਰੀ

ਅਬੋਹਰ, 7 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਸਬ ਡਿਵੀਜ਼ਨ ਦੀ ਅਦਾਲਤ ਨੇ ਚੈੱਕ ਬਾਊਸ ਦੇ ਇਕ ਮਾਮਲੇ ਵਿਚ ਪਿੰਡ ਸੁਖਚੈਨ ਵਾਸੀ ਮੋਹਨ ਸਿੰਘ ਉਰਫ਼ ਰਾਜੂ ਮਿਸਤਰੀ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਫ਼ਾਜ਼ਿਲਕਾ ਸੈਂਟਰਲ ਕੋਆਪਰੇਟਿਵ ਬੈਂਕ ਵਲੋਂ ਮੋਹਨ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਪਿੰਡ ਸੁਖਚੈਨ ਖ਼ਿਲਾਫ਼ ਚੈੱਕ ਬਾਉਂਸ ਦੇ ਮਾਮਲੇ ਸੰਬੰਧੀ ਕਾਨੂੰਨੀ ਨੋਟਿਸ ਜਾਰੀ ਕੀਤਾ ਗਿਆ ਸੀ।

ਅਜੀਤ ਡੈਸਕ 08-08-2026
ਅਬੋਹਰ, 7 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਸਬ ਡਿਵੀਜ਼ਨ ਦੀ ਅਦਾਲਤ ਨੇ ਚੈੱਕ ਬਾਊਸ ਦੇ ਇਕ ਮਾਮਲੇ ਵਿਚ ਪਿੰਡ ਸੁਖਚੈਨ ਵਾਸੀ ਮੋਹਨ ਸਿੰਘ ਉਰਫ਼ ਰਾਜੂ ਮਿਸਤਰੀ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਫ਼ਾਜ਼ਿਲਕਾ ਸੈਂਟਰਲ ਕੋਆਪਰੇਟਿਵ ਬੈਂਕ ਵਲੋਂ ਮੋਹਨ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਪਿੰਡ ਸੁਖਚੈਨ ਖ਼ਿਲਾਫ਼ ਚੈੱਕ ਬਾਉਂਸ ਦੇ ਮਾਮਲੇ ਸੰਬੰਧੀ ਕਾਨੂੰਨੀ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਅਬੋਹਰ ਦੀ ਅਦਾਲਤ ਵਿਚ ਕੇਸ ਦਾਇਰ ਕੀਤਾ ਗਿਆ। ਮੋਹਨ ਸਿੰਘ ਆਪਣੇ ਵਕੀਲ ਰਾਹੀਂ ਜ਼ਮਾਨਤ ਕਰਵਾ ਕੇ ਅਦਾਲਤ ਵਿਚ ਪੇਸ਼ ਹੋਇਆ। ਮੁਕੱਦਮੇ ਦੀ ਸੁਣਵਾਈ ਦੌਰਾਨ ਦੋਵਾਂ ਧਿਰਾਂ ਦੇ ਵਕੀਲਾਂ ਨੇ ਆਪਣੇ-ਆਪਣੇ ਗਵਾਹ ਪੇਸ਼ ਕੀਤੇ ਅਤੇ ਵਿਸਥਾਰ ਨਾਲ ਬਹਿਸ ਕੀਤੀ। ਸਾਰੇ ਸਬੂਤਾਂ ਅਤੇ ਦਲੀਲਾਂ ਨੂੰ ਧਿਆਨ ਵਿਚ ਰੱਖਦਿਆਂ ਅਬੋਹਰ ਸਬ ਡਿਵੀਜ਼ਨ ਦੀ ਅਦਾਲਤ ਦੇ ਜੱਜ ਸ੍ਰੀ ਸੁਖਮਨਦੀਪ ਸਿੰਘ ਨੇ ਸਬੂਤਾਂ ਦੀ ਕਮੀ ਦੇ ਆਧਾਰ ’ਤੇ ਮੋਹਨ ਸਿੰਘ ਉਰਫ਼ ਰਾਜੂ ਮਿਸਤਰੀ ਨੂੰ ਬਰੀ ਕਰਨ ਦਾ ਫ਼ੈਸਲਾ ਸੁਣਾਇਆ।
ਪਿਛਲੀ ਖ਼ਬਰ 20.23 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਕਾਬੂ ਅਗਲੀ ਖ਼ਬਰ ਲਾਲਾ ਜਗਤ ਨਾਰਾਇਣ ਐਜੂਕੇਸ਼ਨ ਕਾਲਜ ਵਿਖੇ 150 ਦੇ ਕਰੀਬ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।