06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਪਿੰਡ ਚੱਕ ਖੀਵਾ ਦੇ ਖੇਡ ਗਰਾਊਂਡ ਦੀਆਂ ਨੀਂਹਾਂ ਵਿਚ ਮਿੱਟੀ ਘੱਟ ਪਾਉਣ ਕਾਰਨ ਕੰਧਾਂ ’ਚ ਆਈਆਂ ਤਰੇੜਾਂ ਕਲੱਬ ਮੈਂਬਰਾਂ ਵਲੋਂ ਮੁਰੰਮਤ ਦੀ ਮੰਗ

ਮੰਡੀ ਘੁਬਾਇਆ, 6 ਅਗਸਤ (ਅਮਨ ਬਵੇਜਾ)-ਨੇੜਲੇ ਪਿੰਡ ਚੱਕ ਖੀਵਾ ਵਿਚ ਨੌਜਵਾਨਾਂ ਦੀ ਖੇਡ ਗਤੀਵਿਧੀਆਂ ਲਈ ਬਣਾਏ ਗਏ ਖੇਡ ਗਰਾਊਂਡ ਦੀ ਚਾਰਦੀਵਾਰੀ ਵਿਚ ਬਣਨ ਤੋਂ ਬਾਅਦ ਹੀ ਤਰੇੜਾਂ ਆਉਣ ਕਾਰਨ ਪਿੰਡ ਵਾਸੀਆਂ ਅਤੇ ਕਲੱਬ ਮੈਂਬਰਾਂ ਵਲੋਂ ਚਿੰਤਾ ਜ਼ਾਹਿਰ ਕੀਤੀ ਗਈ ਹੈ। ਕਲੱਬ ਦੇ ਆਗੂਆਂ ਦਾ ਦੋਸ਼ ਹੈ ਕਿ ਚਾਰਦੀਵਾਰੀ ਦੀ ਉਸਾਰੀ ਦੌਰਾਨ ਨੀਂਹਾਂ ਵਿਚ ਲੋੜ ਅਨੁਸਾਰ ਮਿੱਟੀ ਦੀ ਭਰਾਈ ਨਾ ਕੀਤੇ ਜਾਣ ਕਾਰਨ ਕੰਧਾਂ ਵਿਚ ਕਈ ਥਾਵਾਂ ’ਤੇ ਤਰੇੜਾਂ ਆਉਣ ਲੱਗੀਆਂ ਹਨ।

ਪਿੰਡ ਚੱਕ ਖੀਵਾ ਵਿਖੇ ਬਣੇ ਗਰਾਊਂਡ ਦੀਆਂ ਕੰਧਾਂ ਵਿਚ ਪਈਆਂ ਤਰੇੜਾਂ ਅਤੇ ਨੀਂਹਾਂ ਦੇ ਨਾਲ ਹੇਠਾਂ ਧਸੀ ਮਿੱਟੀ। ਤਸਵੀਰਾਂ-ਅਮਨ ਬਵੇਜਾ 07-08-2026
ਮੰਡੀ ਘੁਬਾਇਆ, 6 ਅਗਸਤ (ਅਮਨ ਬਵੇਜਾ)-ਨੇੜਲੇ ਪਿੰਡ ਚੱਕ ਖੀਵਾ ਵਿਚ ਨੌਜਵਾਨਾਂ ਦੀ ਖੇਡ ਗਤੀਵਿਧੀਆਂ ਲਈ ਬਣਾਏ ਗਏ ਖੇਡ ਗਰਾਊਂਡ ਦੀ ਚਾਰਦੀਵਾਰੀ ਵਿਚ ਬਣਨ ਤੋਂ ਬਾਅਦ ਹੀ ਤਰੇੜਾਂ ਆਉਣ ਕਾਰਨ ਪਿੰਡ ਵਾਸੀਆਂ ਅਤੇ ਕਲੱਬ ਮੈਂਬਰਾਂ ਵਲੋਂ ਚਿੰਤਾ ਜ਼ਾਹਿਰ ਕੀਤੀ ਗਈ ਹੈ। ਕਲੱਬ ਦੇ ਆਗੂਆਂ ਦਾ ਦੋਸ਼ ਹੈ ਕਿ ਚਾਰਦੀਵਾਰੀ ਦੀ ਉਸਾਰੀ ਦੌਰਾਨ ਨੀਂਹਾਂ ਵਿਚ ਲੋੜ ਅਨੁਸਾਰ ਮਿੱਟੀ ਦੀ ਭਰਾਈ ਨਾ ਕੀਤੇ ਜਾਣ ਕਾਰਨ ਕੰਧਾਂ ਵਿਚ ਕਈ ਥਾਵਾਂ ’ਤੇ ਤਰੇੜਾਂ ਆਉਣ ਲੱਗੀਆਂ ਹਨ। ਕਲੱਬ ਦੇ ਨੌਜਵਾਨ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡ ਗਰਾਊਂਡ ਪਿੰਡ ਦੇ ਨੌਜਵਾਨਾਂ ਲਈ ਖੇਡਾਂ ਦਾ ਇਕ ਮਹੱਤਵਪੂਰਨ ਕੇਂਦਰ ਹੈ, ਜਿੱਥੇ ਹਰ ਰੋਜ਼ ਦਰਜਨਾਂ ਨੌਜਵਾਨ ਖੇਡਾਂ ਦੀ ਪ੍ਰੈਕਟਿਸ ਕਰਨ ਲਈ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਗਰਾਂਟ ਨਾਲ ਬਣੇ ਇਸ ਪ੍ਰੋਜੈਕਟ ਵਿਚ ਜੇਕਰ ਨਿਰਮਾਣ ਦੌਰਾਨ ਮਿਆਰੀ ਸਮਗਰੀ ਅਤੇ ਤਕਨੀਕੀ ਨਿਯਮਾਂ ਦੀ ਪਾਲਨਾ ਕੀਤੀ ਜਾਂਦੀ ਤਾਂ ਇਹ ਹਾਲਤ ਪੈਦਾ ਨਾ ਹੁੰਦੀ। ਉਨ੍ਹਾਂ ਠੇਕੇਦਾਰ ’ਤੇ ਇਸ ਕੰਮ ਵਿਚ ਕੁਤਾਹੀ ਕਰਨ ਦੇ ਆਰੋਪ ਲਗਾਏ। ਉਨ੍ਹਾਂ ਮੰਗ ਕੀਤੀ ਕਿ ਸਬੰਧਿਤ ਵਿਭਾਗ ਵਲੋਂ ਗਰਾਊਂਡ ਦੀਆਂ ਨੀਂਹਾਂ ਵਿਚ ਮਿੱਟੀ ਪਾ ਕੇ ਮੁਰੰਮਤ ਕਰਨੀ ਚਾਹੀਦੀ ਹੈ। ਉੱਧਰ ਜਦੋਂ ਇਸ ਸਬੰਧੀ ਬੀ.ਡੀ.ਪੀ.ਓ.ਜਗਸਿਮਰਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਵਾਰ ਵਾਰ ਫ਼ੋਨ ਕਰਨ ’ਤੇ ਫ਼ੋਨ ਨਹੀਂ ਚੁੱਕਿਆ। ਕੀ ਕਹਿੰਦੇ ਹਨ ਠੇਕੇਦਾਰ ਬੇਅੰਤ ਸਿੰਘ - ਇਸ ਸਬੰਧੀ ਜਦੋਂ ਸਬੰਧਿਤ ਠੇਕੇਦਾਰ ਨਾਲ ਖੇਡ ਗਰਾਊਂਡ ਦੀਆਂ ਦੀਵਾਰਾਂ ਵਿਚ ਤਰੇੜਾਂ ਆਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਬਾਰਸ਼ ਦੀ ਵਜ੍ਹਾ ਕਰਕੇ ਇਹ ਤਰੇੜਾਂ ਆ ਗਈਆਂ ਹਨ, ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਬਾਰਸ਼ ਤਾਂ ਸਾਰੇ ਪਾਸੇ ਹੀ ਪਈ ਹੈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਖੇਡ ਗਰਾਊਂਡ ਨੂੰ ਕੰਪਲੀਟ ਕਰਵਾ ਦੇਣਗੇ ਅਤੇ ਟਾਲ ਮਟੋਲ ਕਰਦੇ ਨਜ਼ਰ ਆਏ। ਜਾਂਚ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ-ਏ.ਡੀ.ਸੀ (ਡੀ) ਗਰੇਵਾਲ - ਇਸ ਸਬੰਧੀ ਜਦੋਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਜਗਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਦੀ ਜਾਂਚ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨਗੇ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।
ਪਿਛਲੀ ਖ਼ਬਰ ਹਾਦਸੇ ’ਚ ਮਰੇ ਨੌਜਵਾਨ ਦੀ ਲਾਸ਼ ਚੌਕ ’ਚ ਰੱਖ ਕੇ ਲਗਾਇਆ ਧਰਨਾ ਅਗਲੀ ਖ਼ਬਰ ਫ਼ਾਜ਼ਿਲਕਾ ’ਚ ਭਾਜਪਾ ਟੀਮ ਨੇ ਸ਼ਹਿਰ ’ਚ ਸਫ਼ਾਈ ਵਿਵਸਥਾ ਦਾ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।