06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸ਼ਹੀਦ ਊਧਮ ਸਿੰਘ ਕਲੱਬ ਵਲੋਂ ਬੂਟੇ ਲਗਾ ਕੇ ਦਿੱਤਾ ਵਾਤਾਵਰਨ ਸੰਭਾਲ ਦਾ ਸੰਦੇਸ਼

ਫ਼ਾਜ਼ਿਲਕਾ, 6 ਅਗਸਤ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ਹੀਦ ਊਧਮ ਸਿੰਘ ਕਲੱਬ ਅਬੋਹਰ ਵਲੋਂ ਆਭਾ ਸਕੁਏਅਰ (ਊਧਮ ਸਿੰਘ ਚੌਕ) ਵਿਖੇ ਰੁੱਖ ਲਗਾਉਣ ਅਤੇ ਪੌਦੇ ਵੰਡ ਸਮਾਗਮ ਕਰਵਾਇਆ ਗਿਆ। ਕਲੱਬ ਦੇ ਚੇਅਰਮੈਨ ਐਡਵੋਕੇਟ ਦੇਸਰਾਜ ਕੰਬੋਜ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਵਿਚ ਸਪੈਸ਼ਲ ਫੋਰਸ ਅਕੈਡਮੀ ਦੇ ਵਿਦਿਆਰਥੀਆਂ (ਕੋਚ ਸੁਭਾਸ਼ ਬਾਵਾ), ਮਾਰਨਿੰਗ ਯੋਗਾ ਕਲੱਬ ਦੇ ਪ੍ਰਧਾਨ ਅਨਿਲ ਸੇਠੀ, ਨਿਸ਼ੁਲਕ ਯੋਗਾ ਕਲੱਬ ਦੇ ਮਾਸਟਰ ਸੁਰਿੰਦਰ ਬਿੱਲਾ, ਗਰੀਨ ਸਿਟੀ ਟੀਮ ਦੇ ਪ੍ਰਧਾਨ ਸੌਰਭ ਡੋਡਾ ਅਤੇ ਅਮਨ ਕੰਪਿਊਟਰ ਦੇ ਅਮਨ ਕੰਬੋਜ ਸਮੇਤ ਕਈ ਸਮਾਜ ਸੇਵੀ ਸੰਸਥਾਵਾਂ ਨੇ ਹਿੱਸਾ ਲਿਆ।

ਅਜੀਤ ਡੈਸਕ 07-08-2026
ਫ਼ਾਜ਼ਿਲਕਾ, 6 ਅਗਸਤ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ਹੀਦ ਊਧਮ ਸਿੰਘ ਕਲੱਬ ਅਬੋਹਰ ਵਲੋਂ ਆਭਾ ਸਕੁਏਅਰ (ਊਧਮ ਸਿੰਘ ਚੌਕ) ਵਿਖੇ ਰੁੱਖ ਲਗਾਉਣ ਅਤੇ ਪੌਦੇ ਵੰਡ ਸਮਾਗਮ ਕਰਵਾਇਆ ਗਿਆ। ਕਲੱਬ ਦੇ ਚੇਅਰਮੈਨ ਐਡਵੋਕੇਟ ਦੇਸਰਾਜ ਕੰਬੋਜ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਵਿਚ ਸਪੈਸ਼ਲ ਫੋਰਸ ਅਕੈਡਮੀ ਦੇ ਵਿਦਿਆਰਥੀਆਂ (ਕੋਚ ਸੁਭਾਸ਼ ਬਾਵਾ), ਮਾਰਨਿੰਗ ਯੋਗਾ ਕਲੱਬ ਦੇ ਪ੍ਰਧਾਨ ਅਨਿਲ ਸੇਠੀ, ਨਿਸ਼ੁਲਕ ਯੋਗਾ ਕਲੱਬ ਦੇ ਮਾਸਟਰ ਸੁਰਿੰਦਰ ਬਿੱਲਾ, ਗਰੀਨ ਸਿਟੀ ਟੀਮ ਦੇ ਪ੍ਰਧਾਨ ਸੌਰਭ ਡੋਡਾ ਅਤੇ ਅਮਨ ਕੰਪਿਊਟਰ ਦੇ ਅਮਨ ਕੰਬੋਜ ਸਮੇਤ ਕਈ ਸਮਾਜ ਸੇਵੀ ਸੰਸਥਾਵਾਂ ਨੇ ਹਿੱਸਾ ਲਿਆ। ਸਮਾਗਮ ਨੂੰ ਸਫਲ ਬਣਾਉਣ ਵਿਚ ਕਲੱਬ ਦੇ ਪ੍ਰਧਾਨ ਦੇਵੀ ਲਾਲ ਕੰਬੋਜ, ਹਰਪ੍ਰੀਤ ਸਿੰਘ ਥਿੰਦ, ਖ਼ਜ਼ਾਨਚੀ ਗੁਰਪ੍ਰੀਤ ਕੰਬੋਜ, ਪੀ.ਆਰ.ਓ. ਐਡਵੋਕੇਟ ਨਰੇਸ਼ ਕੰਬੋਜ, ਸੋਮ ਕੁਮਾਰ ਗਾਂਧੀ ਅਤੇ ਟਰੇਨਰ ਨਰਿੰਦਰ ਕੰਬੋਜ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਸਮੂਹ ਬੁਲਾਰਿਆਂ ਨੇ ਆਮ ਲੋਕਾਂ ਨੂੰ ਹਰਿਆਵਲੀ ਵਧਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਦੇਸ਼ ਦਿੱਤਾ।
ਪਿਛਲੀ ਖ਼ਬਰ ਕਾਂਗਰਸ ਵਲੋਂ ਸ਼ੁਰੂ ਕੀਤੀ... ( Ã ਸਫਾ 5 ਦੀ ਬਾਕੀ Æ ) ਅਗਲੀ ਖ਼ਬਰ ਅਭਿਸ਼ੇਕ ਕਾਲਜ ਦੇ ਸਕਾਊਟਸ ਐਂਡ ਗਾਈਡਜ਼ ਵਲੰਟੀਅਰਾਂ ਨੇ ਸ਼ਿਮਲਾ ਵਿਖੇ ਦਿਖਾਇਆ ਆਪਣਾ ਹੁਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।