07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਅਬੋਹਰ ਵਿਖੇ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ, 160 ਮਰੀਜ਼ਾਂ ਦੀ ਹੋਈ ਜਾਂਚ ਗੋਖਲੇ ਹਾਲ ਵਿਖੇ ਭਲਕੇ ਲੱਗੇਗਾ ਵਿਸ਼ਾਲ ਤੀਆਂ ਦਾ ਮੇਲਾ

ਫਿਰੋਜ਼ਪੁਰ,6 ਅਗਸਤ (ਸੁਖਵਿੰਦਰ ਸਿੰਘ)–ਸਾਵਣ ਮਹੀਨੇ ਦੀਆਂ ਖੁਸ਼ੀਆਂ ਨੂੰ ਸਮਰਪਿਤ ਸ਼ਹਿਰ ਦੀਆਂ ਮਹਿਲਾਵਾਂ ਲਈ 8 ਅਗਸਤ ਦਿਨ ਸ਼ਨੀਵਾਰ ਸ਼ਾਮ 5 ਵਜੇ ਬਾਂਸੀ ਗੇਟ ਸਥਿਤ ਗੋਖਲੇ ਹਾਲ ਵਿਖੇ ਵਿਸ਼ਾਲ ਤੀਆਂ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੇਲੇ ਦਾ ਪ੍ਰਬੰਧ ਨੌਜਵਾਨ ਭਾਜਪਾ ਆਗੂ ਅਭਿਸ਼ੇਕ ਧਵਨ ਵਲੋਂ ਕੀਤਾ ਜਾ ਰਿਹਾ ਹੈ।

ਅਜੀਤ ਡੈਸਕ 07-08-2026
ਫਿਰੋਜ਼ਪੁਰ,6 ਅਗਸਤ (ਸੁਖਵਿੰਦਰ ਸਿੰਘ)–ਸਾਵਣ ਮਹੀਨੇ ਦੀਆਂ ਖੁਸ਼ੀਆਂ ਨੂੰ ਸਮਰਪਿਤ ਸ਼ਹਿਰ ਦੀਆਂ ਮਹਿਲਾਵਾਂ ਲਈ 8 ਅਗਸਤ ਦਿਨ ਸ਼ਨੀਵਾਰ ਸ਼ਾਮ 5 ਵਜੇ ਬਾਂਸੀ ਗੇਟ ਸਥਿਤ ਗੋਖਲੇ ਹਾਲ ਵਿਖੇ ਵਿਸ਼ਾਲ ਤੀਆਂ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੇਲੇ ਦਾ ਪ੍ਰਬੰਧ ਨੌਜਵਾਨ ਭਾਜਪਾ ਆਗੂ ਅਭਿਸ਼ੇਕ ਧਵਨ ਵਲੋਂ ਕੀਤਾ ਜਾ ਰਿਹਾ ਹੈ। ਅਭਿਸ਼ੇਕ ਧਵਨ ਨੇ ਦੱਸਿਆ ਕਿ ਮੇਲੇ ਵਿਚ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਦੀ ਖੂਬਸੂਰਤ ਝਲਕ ਵੇਖਣ ਨੂੰ ਮਿਲੇਗੀ। ਮਹਿਲਾਵਾਂ ਦੇ ਮਨੋਰੰਜਨ ਲਈ ਗਿੱਧਾ, ਰਵਾਇਤੀ ਖੇਡਾਂ, ਵੱਖ-ਵੱਖ ਮੁਕਾਬਲੇ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੇਲੇ ਵਿਚ ਦਾਖਲਾ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ ਅਤੇ ਮਹਿਲਾਵਾਂ ਲਈ ਖਾਣ-ਪੀਣ ਦੇ ਸਾਰੇ ਸਟਾਲ ਵੀ ਮੁਫ਼ਤ ਉਪਲਬਧ ਹੋਣਗੇ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਮਹਿਲਾਵਾਂ ਨੂੰ ਇੱਕ ਮੰਚ ’ਤੇ ਇਕੱਠਾ ਕਰਨਾ, ਉਨ੍ਹਾਂ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨਾ ਅਤੇ ਸਾਵਣ ਦੇ ਰਵਾਇਤੀ ਤਿਉਹਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਉਣਾ ਹੈ। ਇਸ ਆਯੋਜਨ ਵਿਚ ਸਵਦੇਸ਼ੀ ਜਾਗਰਣ ਮੰਚ, ਏਕਲ ਅਭਿਆਨ ਅਤੇ ਮਾਨਸ ਸੇਵਾ ਸਮਿਤੀ ਸਹਿਯੋਗੀ ਸੰਸਥਾਵਾਂ ਵਜੋਂ ਆਪਣਾ ਯੋਗਦਾਨ ਦੇਣਗੀਆਂ। ਧਵਨ ਨੇ ਦੱਸਿਆ ਕਿ ਸਮਾਗਮ ਦੀ ਮੁੱਖ ਮਹਿਮਾਨ ਅੰਮ੍ਰਿਤਸਰ ਤੋਂ ਆ ਰਹੀ ਸਵਦੇਸ਼ੀ ਜਾਗਰਣ ਮੰਚ ਪੰਜਾਬ ਪ੍ਰਾਂਤ ਦੀ ਪ੍ਰਮੁੱਖ ਨੇਹਾ ਸੇਠੀ ਹੋਣਗੀ। ਇਸ ਤੋਂ ਇਲਾਵਾ ਭਾਜਪਾ ਮਹਿਲਾ ਮੋਰਚਾ ਦੀ ਟੀਮ ਵੀ ਵੱਡੀ ਗਿਣਤੀ ਵਿਚ ਸ਼ਿਰਕਤ ਕਰਕੇ ਸਮਾਗਮ ਦੀ ਸ਼ਾਨ ਵਧਾਏਗੀ। ਅਭਿਸ਼ੇਕ ਧਵਨ ਨੇ ਸ਼ਹਿਰ ਦੀਆਂ ਸਮੂਹ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਸਮੇਂ ਸਿਰ ਪਹੁੰਚ ਕੇ ਇਸ ਸੱਭਿਆਚਾਰਕ ਸਮਾਗਮ ਦਾ ਹਿੱਸਾ ਬਣਨ ਅਤੇ ਸਾਵਣ ਦੇ ਇਸ ਤਿਉਹਾਰ ਨੂੰ ਯਾਦਗਾਰ ਬਣਾਉਣ।
ਪਿਛਲੀ ਖ਼ਬਰ ਲਾਇਨਜ਼ ਕਲੱਬ ਵਿਸ਼ਾਲ ਨੇ ‘ਹੰਗਰ ਪ੍ਰਾਜੈਕਟ’ ਤਹਿਤ ਲੋੜਵੰਦਾਂ ਨੂੰ ਛਕਾਇਆ ਲੰਗਰ ਪਵਨ ਹਰਚੰਦਪੁਰੀ ਦੀ ਧਰਮ ਪਤਨੀ ਦੇ ਅਕਾਲ... ਅਗਲੀ ਖ਼ਬਰ ਭਾਜਪਾ ਆਗੂ ਅਭਿਸ਼ੇਕ ਧਵਨ ਕਰਨੈਲ ਸਿੰਘ ਸਿੱਧੂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਕੋਰ ਕਮੇਟੀ ਦੇ ਮੈਂਬਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।