ਗੁਰਦੁਆਰਾ ਰਾਮਗੜ੍ਹੀਆ ਵਿਖੇ ਫਲਦਾਰ ਅਤੇ ਔਸ਼ਧੀ ਬੂਟੇ ਮੁਫ਼ਤ ਵੰਡੇ ਹਰ ਸਨਿਚਰਵਾਰ ਭਾਈ ਘਨੱਈਆ ਵੈੱਲਫੇਅਰ ਸੁਸਾਇਟੀ ਵਲੋਂ ਵੰਡੇ ਜਾਣਗੇ ਬੂਟੇ
ਜਲਾਲਾਬਾਦ, 1 ਅਗਸਤ(ਜਤਿੰਦਰ ਪਾਲ ਸਿੰਘ)-ਵਾਤਾਵਰਨ ਦੀ ਸੰਭਾਲ ਅਤੇ ਹਰਿਆਵਲ ਵਧਾਉਣ ਦੇ ਉਦੇਸ਼ ਨਾਲ ਭਾਈ ਘਨੱਈਆ ਵੈੱਲਫੇਅਰ ਸੁਸਾਇਟੀ ਵਲੋਂ ਗੁਰਦੁਆਰਾ ਰਾਮਗੜ੍ਹੀਆ, ਜਲਾਲਾਬਾਦ ਵਿਖੇ ਹਰ ਸਨਿਚਰਵਾਰ ਬੂਟਿਆਂ ਦਾ ਲੰਗਰ ਲਗਾਇਆ ਗਿਆ। ਲੋਕਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਅੱਜ ਹਰ ਤਰਾਂ ਦੇ ਬੂਟੇ ਵੰਡੇ ਗਏ।
ਗੁਰਦੁਆਰਾ ਰਾਮਗੜ੍ਹੀਆ ਵਿਖੇ ਬੂਟਿਆਂ ਦੇ ਲੰਗਰ ਦੌਰਾਨ ਲੋਕਾਂ ਨੂੰ ਮੁਫ਼ਤ ਬੂਟੇ ਵੰਡਦੇ ਹੋਏ ਭਾਈ ਘਨੱਈਆ ਵੈੱਲਫੇਅਰ ਸੁਸਾਇਟੀ ਦੇ ਅਹੁਦੇਦਾਰ। ਤਸਵੀਰ-ਜਤਿੰਦਰ ਪਾਲ ਸਿੰਘ
02-08-2026