02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਐੱਲ.ਏ.ਡੀ.ਸੀ. ਸਿਸਟਮ ਖ਼ਿਲਾਫ਼ ਜਲਾਲਾਬਾਦ ’ਚ ਵਕੀਲਾਂ ਵਲੋਂ ਸੱਤਵੇਂ ਦਿਨ ਵੀ ਲੜੀਵਾਰ ਭੁੱਖ ਹੜਤਾਲ ਜਾਰੀ

ਅਜੀਤ ਡੈਸਕ 30-07-2026
ਜਲਾਲਾਬਾਦ, 29 ਜੁਲਾਈ (ਜਤਿੰਦਰ ਪਾਲ ਸਿੰਘ)-ਐੱਲ.ਏ.ਡੀ.ਸੀ.ਪਾਲਿਸੀ ਦੇ ਵਿਰੋਧ ਵਿਚ ਜਲਾਲਾਬਾਦ ਬਾਰ ਐਸੋਸੀਏਸ਼ਨ ਵਲੋਂ ਰੋਸ ਪ੍ਰਗਟ ਕਰਦਿਆਂ ਸੱਤਵੇਂ ਦਿਨ ਵੀ ਭੁੱਖ ਹੜਤਾਲ ਜਾਰੀ ਰਹੀ। ਇਸ ਦੌਰਾਨ ਵਕੀਲ ਭਾਈਚਾਰੇ ਨੇ ਸਰਕਾਰ ਤੋਂ ਪਾਲਿਸੀ ’ਤੇ ਮੁੜ ਵਿਚਾਰ ਕਰਨ ਅਤੇ ਵਕੀਲਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਕਰਨ ਦੀ ਮੰਗ ਕੀਤੀ। ਭੁੱਖ ਹੜਤਾਲ ’ਤੇ ਬਾਰ ਐਸੋਸੀਏਸ਼ਨ ਦੇ ਐਡਵੋਕੇਟ ਗੁਰਵਿੰਦਰ ਬਾਠ, ਐਡਵੋਕੇਟ ਅਨਿਲ, ਐਡਵੋਕੇਟ ਅਮਨ, ਐਡਵੋਕੇਟ ਪਰਮੀਤ ਸਿੰਘ ਅਤੇ ਐਡਵੋਕੇਟ ਅਨਮੋਲ ਜੋਸ਼ਨ ਬੈਠੇ। ਇਸ ਮੌਕੇ ਬਾਹਰ ਐਸੋਸੀਏਸ਼ਨ ਜਲਾਲਾਬਾਦ ਦੇ ਸਕੱਤਰ ਐਡਵੋਕੇਟ ਸ਼ਾਂਤਮ ਮੁੰਜਾਲ ਨੇ ਕਿਹਾ ਕਿ ਜਿੱਥੇ ਐੱਲ.ਏ.ਡੀ.ਸੀ. ਪਾਲਿਸੀ ਕਾਰਨ ਵਕੀਲ ਭਾਈਚਾਰੇ ਦੇ ਹਿਤ ਪ੍ਰਭਾਵਿਤ ਹੋ ਰਿਹਾ ਹੈ,ਉੱਥੇ ਮੁਫ਼ਤ ਦਾ ਵਕੀਲ ਮਿਲਣ ਨਾਲ ਜੁਰਮ ਕਰਨ ਵਾਲੇ ਵਿਅਕਤੀ ਹੋਰ ਉਤਸ਼ਾਹਿਤ ਹੋ ਰਹੇ ਹਨ। ਇਹੀ ਕਾਰਨ ਹੈ ਕਿ ਸਮਾਜ ਵਿਚ ਜੁਰਮ ਵਿਚ ਲਗਾਤਾਰ ਬੇਰੋਕ ਵਾਧਾ ਹੋ ਰਿਹਾ ਹੈ। ਭਵਿੱਖ ਵਿਚ ਇਸ ਦੇ ਸਮੁੱਚੇ ਸਮਾਜ ਲਈ ਘਾਤਕ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਚੇਤਾਵਨੀ ਦਿੰਦਿਆਂ ਕਿਹਾ ਕਿ ਇਹ ਸਿਸਟਮ ਨੂੰ ਜਦੋਂ ਤੱਕ ਰੱਦ ਨਹੀਂ ਕੀਤਾ ਜਾਂਦਾ, ਵਕੀਲ ਭਾਈਚਾਰੇ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਹੋਰ ਵੀ ਵਕੀਲ ਸਾਹਿਬ ਹਾਜ਼ਰ ਰਹੇ ’ਤੇ ਬੈਠੇ ਵਕੀਲਾਂ ਨੂੰ ਆਪਣਾ ਸਮਰਥਨ ਦਿੱਤਾ।
ਪਿਛਲੀ ਖ਼ਬਰ 12 ਜਾਨਲੇਵਾ ਬਿਮਾਰੀਆਂ ਤੋਂ ਬਚਾਅ ਲਈ ਬੱਚਿਆਂ ਦਾ ਨਿਯਮਿਤ ਟੀਕਾਕਰਨ ਜ਼ਰੂਰੀ-ਡਾ.ਕਵਿਤਾ ਸਿੰਘ ਅਗਲੀ ਖ਼ਬਰ ਅਕਾਲੀ ਦਲ ਨੇ ਸਫ਼ਾਈ ਸੇਵਕਾਂ ਦੀ ਹੜਤਾਲ ’ਚ ਸ਼ਾਮਿਲ ਹੋ ਕੇ ਪੰਜਾਬ ਬੰਦ ਨੂੰ ਦਿੱਤਾ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।