05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਦੁਰਗਾ ਭਜਨ ਮੰਡਲੀ ਮੁੱਦਕੀ ਦੇ ਸੇਵਾਦਾਰ ਚਿੰਤਪੁਰਨੀ ਦਰਬਾਰ ਮਹਾਂਮਾਈ ਦੀ ਜੋਤ ਲੈਣ ਲਈ ਰਵਾਨਾ

ਅਜੀਤ ਡੈਸਕ 25-07-2026
ਮੁੱਦਕੀ, 24 ਜੁਲਾਈ (ਭਾਰਤ ਭੂਸ਼ਨ ਅਗਰਵਾਲ)-ਸਾਉਣ ਮਹੀਨੇ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਦੁਰਗਾ ਭਜਨ ਮੰਡਲੀ ਮੁੱਦਕੀ ਦੇ ਸੇਵਾਦਾਰ ਮਾਂ ਚਿੰਤਪੁਰਨੀ ਦੇ ਦਰਬਾਰ ਤੋਂ 26ਵੀਂ ਪਵਿੱਤਰ ਜੋਤ ਲੈਣ ਲਈ ਪ੍ਰਧਾਨ ਜਸਪ੍ਰੀਤ ਸਿੰਘ ਰਾਜੂ ਦੀ ਅਗਵਾਈ ਹੇਠ ਪੁਰਾਣੇ ਬੱਸ ਸਟੈਂਡ ਦੇ ਨਜ਼ਦੀਕ ਸ਼ਰਮਾ ਸਵੀਟ ਹਾਊਸ ਦੇ ਮਾਲਕ ਲੱਕੀ ਸ਼ਰਮਾ ਦੀ ਦੁਕਾਨ ਤੋਂ ਰਵਾਨਾ ਹੋ ਗਏ ਹਨ। ਨਗਰ ਪੰਚਾਇਤ ਮੁੱਦਕੀ ਦੇ ਪ੍ਰਧਾਨ ਗੁਰਤੇਜ ਸਿੰਘ ਗਗਨਾ ਬਰਾੜ ਵਲੋਂ ਮਹਾਂਮਾਈ ਦੀ ਜੋਤ ਲੈਣ ਜਾਣ ਲਈ ਭਗਤਾਂ ਨੂੰ ਰਵਾਨਾ ਕੀਤਾ। ਇਸ ਤੋਂ ਪਹਿਲਾਂ ਪੰਡਿਤ ਗੋਬਿੰਦ ਰਾਮ ਅਤੇ ਦੀਪਕ ਸ਼ਰਮਾ ਵਲੋਂ ਪੂਜਾ ਅਰਚਨਾ ਕੀਤੀ ਗਈ। ਪ੍ਰਧਾਨ ਜਸਪ੍ਰੀਤ ਸਿੰਘ ਰਾਜੂ ਨੇ ਦੱਸਿਆ ਕਿ ਮਹਾਂਮਾਈ ਦੀ ਪਵਿੱਤਰ ਜੋਤ ਨੂੰ ਮੁੱਦਕੀ ਵਿਖੇ ਸ਼ਰਮਾ ਸਵੀਟ ਹਾਊਸ ਵਿਖੇ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ, ਜਿੱਥੇ ਸਵੇਰੇ-ਸ਼ਾਮ ਮਹਾਂਮਾਈ ਦੀ ਆਰਤੀ ਕੀਤੀ ਜਾਵੇਗੀ। ਇਸ ਮੌਕੇ ਸ਼੍ਰੀ ਦੁਰਗਾ ਭਜਨ ਮੰਡਲੀ ਦੇ ਸਾਬਕਾ ਪ੍ਰਧਾਨ ਲੱਕੀ ਸ਼ਰਮਾ, ਮੀਤ ਪ੍ਰਧਾਨ ਕੇਵਲ ਕਟਾਰੀਆ, ਸਮਾਜ ਸੇਵੀ ਬਲਵਿੰਦਰ ਸਿੰਘ ਖੁਰਮੀ, ਸਮਾਜ ਸੇਵੀ ਸਤੀਸ਼ ਕੁਮਾਰ ਅਗਰਵਾਲ, ਰਵਿੰਦਰ ਗਰਗ ਪ੍ਰਧਾਨ ਪ੍ਰਾਚੀਨ ਸ਼ਿਵ ਮੰਦਰ ਕਮੇਟੀ, ਸਾਬਕਾ ਪ੍ਰਧਾਨ ਜਸਪਾਲ ਜੱਸਾ, ਸੁਸ਼ੀਲ ਕੁਮਾਰ ਗੁਪਤਾ, ਸੰਦੀਪ ਗਰਗ, ਸੰਜੀਵ ਬਾਂਸਲ, ਪ੍ਰੀਤ ਮਨਚੰਦਾ, ਰਮਨ ਸ਼ਰਮਾ, ਗਗਨਦੀਪ ਗਰਗ, ਦੀਪਾ ਗਰਗ, ਬਲਜੀਤ ਸਾਗਰ, ਨਿਤਿਸ਼ ਬਾਂਸਲ, ਪਵਨ ਕੁਮਾਰ ਗੋਇਲ, ਪ੍ਰਦੀਪ ਕੁਮਾਰ ਗੇਜੀ, ਲਵਪ੍ਰੀਤ ਸਿੰਘ ਲਵੀ ਪ੍ਰਜਾਪਤ, ਮੋਹਿਤ ਗਰਗ, ਰਾਜੂ, ਅਸ਼ੋਕ ਕਟਾਰੀਆ ਤੋਂ ਇਲਾਵਾ ਇਲਾਕੇ ਭਰ ਦੀ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ।
ਪਿਛਲੀ ਖ਼ਬਰ ਵਿਧਾਇਕ ਨਰੇਸ਼ ਕਟਾਰੀਆ ਨੇ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਵੰਡੇ ਅਗਲੀ ਖ਼ਬਰ ਸਿਹਤ ਵਿਭਾਗ ਫ਼ਾਜ਼ਿਲਕਾ ਵਲੋਂ ‘ਫਰਾਈ ਡੇਅ, ਡਰਾਈ ਡੇਅ’ ਮੁਹਿੰਮ ਅਧੀਨ ਗਤੀਵਿਧੀਆਂ ਕੀਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।