10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਘਰ-ਘਰ ਪਹੁੰਚ ਮੁਹਿੰਮ ਤਹਿਤ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਬੂਥ ਪੱਧਰੀ ਮੀਟਿੰਗਾਂ ਦਾ ਆਗਾਜ਼ ਗੋਬਿੰਦ ਨਗਰੀ ਵਿਚ ਹੋਈ ਮੀਟਿੰਗ ਦੌਰਾਨ ਬੂਥ ਅਤੇ ਸਰਕਲ ਕਮੇਟੀਆਂ ਦੇ ਗਠਨ ’ਤੇ ਵਿਚਾਰਾਂ

ਅਜੀਤ ਡੈਸਕ 23-07-2026
ਫ਼ਿਰੋਜ਼ਪੁਰ, 22 ਜੁਲਾਈ (ਗੁਰਿੰਦਰ ਸਿੰਘ)-ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜਨੀਤਿਕ ਗਤੀਵਿਧੀਆਂ ਨੂੰ ਧਿਆਨ ਵਿਚ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਫਿਰੋਜ਼ਪੁਰ ਸ਼ਹਿਰੀ ਹਲਕੇ ’ਚ ਘਰ-ਘਰ ਪਹੁੰਚ ਮੁਹਿੰਮ ਦੇ ਤਹਿਤ ਬੂਥ ਪੱਧਰੀ ਮੀਟਿੰਗਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਲੜੀ ਤਹਿਤ ਸਰਕਲ ਨੰਬਰ 12 ਦੇ ਬੂਥ ਨੰਬਰ 145 ਦੀ ਮੀਟਿੰਗ ਗੋਬਿੰਦ ਨਗਰੀ ਵਿਖੇ ਸਰਕਲ ਪ੍ਰਧਾਨ ਸੰਜੀਵ ਕੁਮਾਰ ਉਰਫ਼ ਸੰਜੂ ਮਲਹੋਤਰਾ ਦੇ ਗ੍ਰਹਿ ਵਿਖੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਵਨੀਤ ਕੁਮਾਰ ਗੋਰਾ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਦੌਰਾਨ ਮੁਹੱਲਾ ਵਾਸੀਆਂ ਨੂੰ ਪਾਰਟੀ ਨਾਲ ਵੱਧ ਤੋਂ ਵੱਧ ਜੁੜਨ ਅਤੇ ਸਰਕਲ ਪ੍ਰਧਾਨ ਦੇ ਸਹਿਯੋਗ ਨਾਲ ਬੂਥ ਅਤੇ ਸਰਕਲ ਪੱਧਰ ਦੀਆਂ ਮਜ਼ਬੂਤ ਕਮੇਟੀਆਂ ਦਾ ਗਠਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਮਜ਼ਬੂਤ ਬੂਥ ਢਾਂਚਾ ਹੀ ਪਾਰਟੀ ਦੀ ਤਾਕਤ ਦਾ ਆਧਾਰ ਹੁੰਦਾ ਹੈ ਅਤੇ ਇਸ ਰਾਹੀਂ ਲੋਕਾਂ ਨਾਲ ਸਿੱਧਾ ਸੰਪਰਕ ਸਥਾਪਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾ ਸਕਦਾ ਹੈ। ਨਵਨੀਤ ਕੁਮਾਰ ਗੋਰਾ ਨੇ ਕਿਹਾ ਕਿ ਪਾਰਟੀ ਦੀ ਘਰ-ਘਰ ਪਹੁੰਚ ਮੁਹਿੰਮ ਤਹਿਤ ਅਜਿਹੀਆਂ ਬੂਥ ਪੱਧਰੀ ਮੀਟਿੰਗਾਂ ਲਗਾਤਾਰ ਜਾਰੀ ਰਹਿਣਗੀਆਂ, ਤਾਂ ਜੋ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਲੋਕਾਂ ਨਾਲ ਨਿਰੰਤਰ ਸੰਪਰਕ ਕਾਇਮ ਰੱਖਿਆ ਜਾ ਸਕੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਕਲਸੀ, ਐੱਸ.ਸੀ. ਵਿੰਗ ਦੇ ਸ਼ਹਿਰੀ ਪ੍ਰਧਾਨ ਮਨੋਹਰ ਲਾਲ, ਸੀਨੀਅਰ ਅਕਾਲੀ ਆਗੂ ਆਸ਼ੂ ਕਪਾਹੀ, ਬੰਟੀ ਸ਼ਰਮਾ, ਰਾਮ ਦਰਸ਼ਨ ਸ਼ਰਮਾ ਅਤੇ ਜ਼ੋਰਾਵਰ ਸਿੰਘ ਆਦਿ ਆਗੂਆਂ ਤੋਂ ਇਲਾਵਾ ਗੋਬਿੰਦ ਨਗਰੀ ਦੇ ਓਮ ਪ੍ਰਕਾਸ਼ ਮਲਹੋਤਰਾ, ਆਨੰਦ ਲਾਲ ਧਵਨ, ਸ਼ਿੰਦਰਪਾਲ, ਸ਼ਾਮ ਲਾਲ ਮਲਹੋਤਰਾ, ਜਸਵਿੰਦਰ ਸਿੰਘ ਜੋਸਨ, ਮਨੋਜ ਮੋਂਗਾ, ਸਚਿਨ ਅਰੋੜਾ, ਅਨਿਲ ਚੋਪੜਾ, ਇੰਦਰ ਸੋਢੀ, ਅਸ਼ਵਨੀ ਚੋਪੜਾ ਸਮੇਤ ਵੱਡੀ ਗਿਣਤੀ ਵਿਚ ਮੁਹੱਲਾ ਨਿਵਾਸੀਆਂ ਨੇ ਵੀ ਸ਼ਮੂਲੀਅਤ ਕੀਤੀ।
ਪਿਛਲੀ ਖ਼ਬਰ ਪਰਸ੍ਵਾਰਥ ਸਭਾ ਵਲੋਂ ਹਫ਼ਤਾਵਾਰੀ ਮੁਫ਼ਤ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਟੇਬਲ ਟੈਨਿਸ ਮੁਕਾਬਲਿਆਂ ’ਚ ਢਾਬਾ ਕੋਕਰੀਆਂ ਸਕੂਲ ਨੇ ਮਾਰੀ ਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।