10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਰਾਕੇਸ਼ ਕੰਬੋਜ ਬਣੇ ਹਲਕਾ ਅਬੋਹਰ ਦੇ ਚੇਅਰਮੈਨ

ਅਜੀਤ ਡੈਸਕ 20-07-2026
ਅਬੋਹਰ ,19 ਜੁਲਾਈ (ਵਿਵੇਕ ਹੂੜੀਆ)-ਪੰਜਾਬ ਸਰਕਾਰ ਵਲੋਂ ਵੱਖ-ਵੱਖ ਸਮਾਜ ਦੇ ਬਣਾਏ ਗਏ ਭਲਾਈ ਬੋਰਡਾਂ ਤਹਿਤ ਪਿੰਡ ਭੰਗਰ ਖੇੜਾ ਦੇ ਨੌਜਵਾਨ ਆਗੂ ਅਤੇ ਅਬੋਹਰ ਤੋਂ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਇੰਚਾਰਜ ਦੇ ਨਾਲ ਨਾਲ ਰਾਕੇਸ਼ ਢੋਟ ਨੂੰ ਕੰਬੋਜ ਸਮਾਜ ਭਲਾਈ ਬੋਰਡ ਹਲਕਾ ਅਬੋਹਰ ਦਾ ਵੀ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ’ਤੇ ਰਾਕੇਸ਼ ਢੋਟ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਅਰੁਣ ਨਾਰੰਗ, ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਜਾਖੜ, ਡਾ.ਸੁਹਾਨੀ ਡੋਡਾ, ਚੇਅਰਮੈਨ ਰਾਜਿੰਦਰ ਡੱਬੂ ਕੰਬੋਜ, ਜਗਜੀਤ ਸਿੰਘ ਧਾਲੀਵਾਲ ਸਰਪੰਚ ਭੰਗਰ ਖੇੜਾ, ਸਰਪੰਚ ਸ਼ਾਮ ਸੁੰਦਰ ਬਿਸ਼ਨੋਈ, ਬਲਾਕ ਪ੍ਰਧਾਨ ਰਣਜੀਤ ਸੰਧੂ, ਪ੍ਰਧਾਨ ਸੋਨੂੰ ਮਾਂਗਟ, ਸਰਪੰਚ ਪੂਨਮ ਰਾਣੀ ਜਾਲਪ, ਮਲਕੀਤ ਸਿੰਘ ਧਾਲੀਵਾਲ ਸਰਪੰਚ ਅੱਚਾੜਿੱਕੀ, ਟਿੱਕੂ ਰਾਮ ਬਲਾਕ ਸੰਮਤੀ ਮੈਂਬਰ, ਬਲਵਿੰਦਰ ਕੰਬੋਜ, ਕੇਵਲ ਕੰਬੋਜ, ਕਲੱਬ ਪ੍ਰਧਾਨ ਸੁਰਿੰਦਰ ਸਾਮਾ, ਪੰਚ ਸੋਨੂੰ ਰਾਮ ਕੰਬੋਜ ਨੇ ਚੇਅਰਮੈਨ ਬਣਨ ’ਤੇ ਵਧਾਈ ਦਿੱਤੀ।
ਪਿਛਲੀ ਖ਼ਬਰ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਡੀ.ਐਨ.ਟੀ.ਟਾਸਕ ਫੋਰਸ ਦੀ ਮੀਟਿੰਗ ਅਗਲੀ ਖ਼ਬਰ ਅੱਜ ਤੋਂ ਸੂਬੇ ਭਰ ਵਿਚ ਸ਼ੁਰੂ ਹੋਣਗੇ ‘ਜੀ ਰਾਮ ਜੀ ਯੋਜਨਾ’ ਦੇ ਕਾਰਜ, ਅਰੁਣ ਨਾਰੰਗ ਨੇ ਸਰਪੰਚਾਂ ਨਾਲ ਕੀਤੀ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।