08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਆਮ ਆਦਮੀ ਲਈ ਘਰ ਬਣਾਉਣ ਦਾ ਸੁਪਨਾ ਹੋਇਆ ਚਕਨਾਚੂਰ ਇੱਟਾਂ ਦੇ ਭਾਅ ਅਸਮਾਨੀ ਚੜ੍ਹੇ

ਅਜੀਤ ਡੈਸਕ 19-07-2026
ਮੰਡੀ ਲਾਧੂਕਾ, 18 ਜੁਲਾਈ (ਰਾਕੇਸ਼ ਛਾਬੜਾ)-ਆਮ ਆਦਮੀ ਲਈ ਇਸ ਦੌਰ ਵਿਚ ਪੱਕਾ ਮਕਾਨ ਉਸਾਰਨਾ ਵੱਡੀ ਚੁਨੌਤੀ ਬਣ ਗਿਆ ਹੈ, ਕਿਉਂਕਿ ਇੱਟਾਂ ਦੇ ਭਾਅ ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਅਸਮਾਨੀ ਚੜ੍ਹੇ ਹੋਏ ਹਨ। ਇਸ ਸਰਹੱਦੀ ਖੇਤਰ ਵਿਚ ਇੱਟਾਂ ਦੀਆਂ ਕੀਮਤਾਂ ਸੁਣ ਕੇ ਉਸਾਰੀ ਸ਼ੁਰੂ ਕਰਨ ਵਾਲੇ ਲੋਕਾਂ ਦੇ ਹੋਸ਼ ਉੱਡ ਰਹੇ ਹਨ, ਕਿਉਂਕਿ ਉਸਾਰੀ ਦੇ ਕੰਮ ਵਿਚ ਇੱਟਾਂ ਦੀ ਵਰਤੋਂ ਪ੍ਰਮੁੱਖ ਮੈਟੀਰੀਅਲ ਵਜੋਂ ਵਰਤੀ ਜਾਂਦੀ ਹੈ। ਇਸ ਖੇਤਰ ਦੇ ਭੱਠਾਂ ਮਾਲਕਾਂ ਦਾ ਕਹਿਣਾ ਹੈ ਕਿ ਮੌਜੂਦਾ ਮੋਨਸੂਨ ਸੀਜ਼ਨ ਦੌਰਾਨ ਅਤੇ ਇਸ ਦੇ ਖ਼ਤਮ ਹੋਣ ਤੋਂ ਬਾਅਦ ਇੱਟਾਂ ਦੇ ਭਾਅ ਵਿਚ ਹੋਰ ਤੇਜ਼ੀ ਆ ਸਕਦੀ ਹੈ, ਜਿਸ ਨਾਲ ਗ਼ਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਦੇ ਲਈ ਨਵਾਂ ਘਰ ਬਣਾਉਣਾ ਹੋਰ ਵੀ ਮੁਸ਼ਕਲ ਹੋ ਸਕਦਾ ਹੈ। ਮੰਡੀ ਦੇ ਭੱਠਾ ਮਾਲਕ ਭੀਮਸੈਨ ਕੰਬੋਜ ਨੇ ਦੱਸਿਆ ਹੈ ਕਿ ਪੰਜਾਬ ਦੇ ਮੁਕਾਬਲੇ ਹੋਰਨਾਂ ਸੂਬਿਆਂ ਵਿਚ ਇੱਟਾਂ ਦੇ ਭਾਅ ਹੋਰ ਵੀ ਜ਼ਿਆਦਾ ਹਨ, ਇਸ ਸਮੇਂ ਇੱਟ ਦਾ ਭਾਅ 8500/9000 ਰੁਪਏ ਪ੍ਰਤੀ ਹਜ਼ਾਰ ਚੱਲ ਰਿਹਾ ਹੈ, ਜਦੋਂ ਕਿ ਅੱਜ ਤੋਂ ਦੋ ਮਹੀਨੇ ਪਹਿਲਾਂ ਇੱਟਾਂ ਦਾ ਭਾਅ 6500/7000 ਹਜ਼ਾਰ ਰੁਪਏ ਪ੍ਰਤੀ ਹਜ਼ਾਰ ਚੱਲ ਰਿਹਾ ਸੀ। ਭੱਠਾਂ ਮਾਲਕਾਂ ਦਾ ਕਹਿਣਾ ਹੈ ਕੋਲਾ, ਤੇਲ, ਬਾਲਣ, ਮਿੱਟੀ ਅਤੇ ਮਜ਼ਦੂਰੀ ਦੇ ਭਾਅ ਬਹੁਤ ਵੱਧ ਚੁੱਕੇ ਹਨ, ਜਿਸ ਕਰਕੇ ਭੱਠਾਂ ਸਨਅਤ ਹੁਣ ਉਨ੍ਹਾਂ ਦੇ ਲਈ ਲਾਹੇਵੰਦ ਧੰਦਾ ਨਹੀਂ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਆਪਣੇ ਵਪਾਰ ਚੱਕਰ ਨੂੰ ਚੱਲਦਾ ਰੱਖਣ ਲਈ ਮਜਬੂਰ ਹਨ। ਇਸ ਵਾਧੇ ਪਿੱਛੇ ਕੌਮਾਂਤਰੀ ਹਾਲਾਤ ਜਿਵੇਂ ਈਰਾਨ ਅਮਰੀਕਾ ਤਣਾਅ, ਜਿਸ ਦਾ ਸਿੱਧਾ ਅਸਰ ਭੱਠਾਂ ਸਨਅਤ ਤੇ ਪਿਆ ਹੈ, ਕੋਲੇ ਦੀ ਕਿੱਲਤ ਨੂੰ ਵੀ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮਾਨਸੂਨ ਦੌਰਾਨ ਇੱਟਾਂ ਦਾ ਉਤਪਾਦਨ ਅਸਥਾਈ ਤੌਰ ਤੇ ਬੰਦ ਹੋ ਜਾਂਦਾ ਹੈ। ਇਸ ਤੋਂ ਬਾਅਦ ਭੱਠਾਂ ਮਾਲਕ ਆਪਣੇ ਹਿਸਾਬ ਨਾਲ ਇੱਟ ਦਾ ਭਾਅ ਤੈਅ ਕਰਦੇ ਹਨ। ਇਸ ਮਹਿੰਗਾਈ ਦਾ ਸਭ ਤੋਂ ਜ਼ਿਆਦਾ ਨੁਕਸਾਨ ਆਮ ਲੋਕਾਂ ਨੂੰ ਝੱਲਣਾ ਪੈ ਰਿਹਾ ਹੈ। ਇਸ ਸਰਹੱਦੀ ਖੇਤਰ ਦੇ ਲੋਕਾਂ ਦੀ ਮੰਗ ਹੈ ਇੱਟਾਂ ਦੇ ਭਾਅ ਲਈ ਪੰਜਾਬ ਸਰਕਾਰ ਕੋਈ ਠੋਸ ਨੀਤੀ ਤਿਆਰ ਕਰੇ ਤਾਂ ਜੋ ਇੱਟਾਂ ਦੇ ਭਾਅ ਆਮ ਲੋਕਾਂ ਦੀ ਪਹੁੰਚ ਵਿਚ ਬਣੇ ਰਹਿ ਸਕਣ।
ਪਿਛਲੀ ਖ਼ਬਰ ਸੁਖਵਿੰਦਰ ਸਿੰਘ ਕਾਕਾ ਕੰਬੋਜ ਮੁੜ ਜ਼ਿਲ੍ਹਾ ਭਾਜਪਾ ਫ਼ਾਜ਼ਿਲਕਾ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਡੀ.ਏ.ਵੀ.ਕਾਲਜ ਵਿਖੇ ਬੀ.ਐੱਡ.ਵਿਦਿਆਰਥੀਆਂ ਦੀ ਪ੍ਰੀ-ਟੀਚਿੰਗ ਟਰੇਨਿੰਗ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।