ਮੰਡੀ ਲਾਧੂਕਾ, 17 ਜੁਲਾਈ (ਮਨਪ੍ਰੀਤ ਸਿੰਘ ਸੈਣੀ)-ਪਿੰਡ ਰੰਗੀਲਾ ਦੇ ਸਰਪੰਚ ਪਰਮਜੀਤ ਕੌਰ ਸੈਣੀ ਅਤੇ ਪੰਚਾਇਤ ਦੇ ਸਮੂਹ ਮੈਂਬਰਾਂ ਵਲੋਂ ਪਿੰਡ ਦੇ ਪੰਚਾਇਤ ਘਰ ਵਿਚ ਆਮ ਇਜਲਾਸ ਕਰਵਾਇਆ ਗਿਆ। ਇਜਲਾਸ ਦੌਰਾਨ ਸਰਪੰਚ ਪਰਮਜੀਤ ਕੌਰ ਸੈਣੀ ਨੇ ਪਿੰਡ ਦੀਆਂ ਲੋੜਾਂ ਅਤੇ ਸਮੱਸਿਆਵਾਂ ਬਾਰੇ ਪਿੰਡ ਵਾਸੀਆਂ ਦੇ ਨਾਲ ਵਿਚਾਰ ਚਰਚਾ ਕੀਤੀ। ਪਰਮਜੀਤ ਕੌਰ ਸੈਣੀ ਅਤੇ ਪੰਚਾਇਤ ਸੈਕਟਰੀ ਰਾਜੀਵ ਸ਼ਰਮਾ ਦੀ ਹਾਜ਼ਰੀ ਵਿਚ ਕਰਵਾਏ ਗਏ ਇਸ ਆਮ ਇਜਲਾਸ ਵਿਚ ਪਰਮਜੀਤ ਕੌਰ ਸੈਣੀ ਦੇ ਪਤੀ ਮਨਪ੍ਰੀਤ ਸਿੰਘ ਸੈਣੀ ਨੇ ਪਿੰਡ ਵਿਚ ਸੁੰਦਰ ਪਾਰਕ, ਸੋਲਰ ਲਾਈਟਾਂ, ਨਿਕਾਸੀ ਲਈ ਪਾਈਪ ਲਾਈਨ, ਛੋਟੇ ਬੱਚਿਆਂ ਲਈ ਝੂਲੇ, ਨੌਜਵਾਨ ਲਈ ਵਾਲੀਬਾਲ ਗਰਾਊਂਡ, ਜਿੰਮ, ਪਿੰਡ ਦੇ ਆਸੇ ਪਾਸੇ ਸਜਾਵਟੀ ਰੁੱਖ, ਸਕੂਲ ਵਿਚ ਸ਼ੈੱਡ, ਪੰਚਾਇਤ ਘਰ ਦੇ ਸਾਹਮਣੇ ਸ਼ੈੱਡ, ਸ਼ਮਸ਼ਾਨਘਾਟ ਦੇ ਵਿਹੜੇ ਨੂੰ ਪੱਕਾ ਕਰਨਾ, ਛੱਪੜ ਨੂੰ ਪੱਕਾ ਕਰਕੇ ਛੱਪੜ ਦੇ ਆਸੇ ਪਾਸੇ ਲੋਕ ਟਾਈਲ ਲਗਾਉਣਾ, ਪਿੰਡ ਵਿਚ ਲਾਇਬੇ੍ਰੀ ਅਤੇ ਪਿੰਡ ਦੀਆਂ ਕੱਚੀਆਂ ਸੜਕਾਂ ਨੂੰ ਪੱਕਾ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਗੁਰਭਲਿੰਦਰ ਸਿੰਘ ਪੰਚ, ਅਰਸ਼ਪ੍ਰੀਤ ਸਿੰਘ ਪੰਚ, ਗੁਰਜੰਟ ਸਿੰਘ ਪੰਚ, ਕੈਲਾਸ਼ ਰਾਣੀ ਪੰਚ, ਕਰਮ ਸਿੰਘ ਪ੍ਰਧਾਨ, ਗਿਆਨ ਸਿੰਘ, ਗੁਰਚਰਨ ਸਿੰਘ, ਠਾਣਾ ਸਿੰਘ, ਸਤਨਾਮ ਸਿੰਘ, ਲੇਖ ਰਾਜ, ਮਹਿੰਦਰ ਕੰਬੋਜ, ਰਾਮ ਲਭਾਇਆ, ਮਨਦੀਪ ਸਿੰਘ, ਪ੍ਰਗਟ ਸਿੰਘ, ਲਾਲ ਚੰਦ, ਸਵਰਨ ਸਿੰਘ, ਗੁਰਪ੍ਰੀਤ ਸਿੰਘ, ਕਰਮ ਸਿੰਘ, ਗੁਲਾਬ ਸਿੰਘ, ਕਰਮਜੀਤ ਸਿੰਘ, ਬਾਬਾ ਅੰਗਰੇਜ਼ ਸਿੰਘ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।