09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਤੇਜ਼ ਬਾਰਿਸ਼ ਆਉਣ ਬਾਅਦ ਸੜਕਾਂ ਤੇ ਗਲੀਆਂ ਹੋਈਆਂ ਜਲਥਲ

ਅਜੀਤ ਡੈਸਕ 14-07-2026
ਮੁੱਦਕੀ, 13 ਜੁਲਾਈ (ਭਾਰਤ ਭੂਸ਼ਨ ਅਗਰਵਾਲ)-ਮੁੱਦਕੀ ਅਤੇ ਨੇੜਲੇ ਇਲਾਕਿਆਂ ’ਚ ਅੱਧੀ ਰਾਤ ਤੋਂ ਸ਼ੁਰੂ ਹੋਈ ਤੇਜ਼ ਬਾਰਿਸ਼ ਨਾਲ ਜਿੱਥੇ ਕੁੱਝ ਦਿਨਾਂ ਤੋਂ ਪੈ ਰਹੀ ਹੁੰਮ੍ਹਸ ਭਰੀ ਗਰਮੀ ਤੋਂ ਲੋਕਾਂ ਨੂੰ ਕੁੱਝ ਦੇਰ ਲਈ ਰਾਹਤ ਮਿਲੀ, ਉੱਥੇ ਹੀ ਕੁੱਝ ਲੋਕਾਂ ਲਈ ਇਹ ਬਾਰਿਸ਼ ਪ੍ਰੇਸ਼ਾਨੀ ਲੈ ਕੇ ਵੀ ਆਈ। ਮੀਂਹ ਦੇ ਪਾਣੀ ਨੇ ਸੜਕਾਂ ਅਤੇ ਗਲੀਆਂ ਵਿਚ ਜਲਥਲ ਕਰ ਦਿੱਤਾ। ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਨੀਵੇਂ ਇਲਾਕਿਆਂ ਵਿਚਲੇ ਕੁੱਝ ਘਰਾਂ ਵਾਲਿਆਂ ਨੂੰ ਆਈ ਹੈ, ਕਿਉਂਕਿ ਬਾਰਿਸ਼ ਦਾ ਪਾਣੀ ਜਮਾਂ ਹੋਣ ਕਾਰਨ ਲੋਕਾਂ ਨੂੰ ਲੰਘਣ ਸਮੇਂ ਮੁਸ਼ਕਲਾਂ ਪੇਸ਼ ਆਈਆਂ। ਉੱਥੇ ਹੀ ਮਾਪਿਆਂ ਵਲੋਂ ਬੱਚਿਆਂ ਨੂੰ ਸਕੂਲ ਛੱਡਣ ਜਾਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਮੁੱਦਕੀ ਦਾ ਬੱਸ ਅੱਡਾ ਵੀ ਪਾਣੀ ਨਾਲ ਇੰਨਾ ਜਲਮਗਨ ਹੋ ਗਿਆ ਕਿ ਯਾਤਰੀਆਂ ਨੂੰ ਜਿੱਥੇ ਪਾਣੀ ’ਚ ਖੜ੍ਹਨ ਲਈ ਮਜਬੂਰ ਹੋਣਾ ਪਿਆ। ਉੱਥੇ ਹੀ ਆਉਣ-ਜਾਣ ’ਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਸਬਾ ਵਾਸੀਆਂ ਅਨੁਸਾਰ ਗਲੀਆਂ ਦੀ ਉਸਾਰੀ ਸਮੇਂ ਸਹੀ ਢਲਾਨ ਨਾ ਹੋਣ ਕਾਰਨ ਪਾਣੀ ਇਕ ਥਾਂ ’ਤੇ ਖੜ੍ਹਾ ਹੋ ਜਾਂਦਾ ਹੈ, ਜਿਸ ਕਾਰਨ ਖੜ੍ਹੇ ਪਾਣੀ ’ਚ ਮੱਛਰ ’ਤੇ ਡੇਂਗੂ ਪੈਦਾ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਸਥਾਨਕ ਵਾਸੀਆਂ ਨੇ ਕਿਹਾ ਕਿ ਹਰ ਸਾਲ ਬਾਰਿਸ਼ ਦੇ ਮੌਸਮ ਵਿਚ ਉਨ੍ਹਾਂ ਨੂੰ ਇਹੀ ਮੁਸੀਬਤ ਝੱਲਣੀ ਪੈਂਦੀ ਹੈ, ਪ੍ਰੰਤੂ ਪ੍ਰਸ਼ਾਸਨ ਸਿਰਫ਼ ਵਾਅਦੇ ਕਰਦਾ ਹੈ, ਪਰ ਕੋਈ ਠੋਸ ਹੱਲ ਨਹੀਂ ਕੱਢਦਾ। ਸਥਾਨਕ ਵਾਸੀਆਂ ਨੇ ਮੰਗ ਕੀਤੀ ਕਿ ਸੀਵਰੇਜ ਸਿਸਟਮ ’ਚ ਸੁਧਾਰ ਕਰਦਿਆਂ ਬਾਰਿਸ਼ ਦੇ ਪਾਣੀ ਦੀ ਨਿਕਾਸੀ ਲਈ ਕੋਈ ਢੁਕਵਾਂ ਹੱਲ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੀ ਸਮੱਸਿਆ ਨਾ ਆਵੇ। ਉੱਧਰ ਇਸ ਬਾਰਿਸ਼ ਨੇ ਕਿਸਾਨਾਂ ਦੇ ਚਿਹਰਿਆਂ ’ਤੇ ਖ਼ੁਸ਼ੀ ਲਿਆਂਦੀ ਹੈ।
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਜ਼ਿਲ੍ਹੇ ਦੀ ਹਦੂਦ ਅੰਦਰ ਗੈਰ-ਵਰਗੀਕ੍ਰਿਤ ਅਤੇ ਗੈਰ ਕਾਨੂੰਨੀ ਤੌਰ ’ਤੇ ਸੋਧੇ ਵਹੀਕਲਾਂ ਨੂੰ ਚਲਾ... ਅਗਲੀ ਖ਼ਬਰ ਡੇਂਗੂ ਸੰਬੰਧੀ ਜਾਗਰੂਕਤਾ ਮੁਹਿੰਮ ਚਲਾਈ ਗਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।