04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਬੱਲੂਆਣਾ ਹਲਕੇ ਦੇ ਭਾਜਪਾ ਆਗੂ ਹਰਦੇਵ ਮੇਘਵਾਲ ਨੇ ਨਸ਼ਾ ਮੁਕਤੀ ਰੈਲੀ ਨੂੰ ਕੀਤਾ ਰਵਾਨਾ

ਅਜੀਤ ਡੈਸਕ 13-07-2026

ਅਬੋਹਰ, 12 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ) ਨਸ਼ਾ ਮੁਕਤੀ ਚੇਤਨਾ ਸੰਘ ਵਲੋਂ ਹਲਕਾ ਬੱਲੂਆਣਾ ਅਤੇ ਅਬੋਹਰ ਦੇ ਵੱਖ-ਵੱਖ ਪਿੰਡਾਂ ਵਿਚ ਨਸ਼ਿਆਂ ਵਿਰੁੱਧ ਵਿਸ਼ਾਲ ਜਨ ਜਾਗਰੂਕਤਾ ਰੈਲੀ ਕੱਢੀ ਗਈ। ਜਿਸ ਨੂੰ ਬੱਲੂਆਣਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹਰਦੇਵ ਮੇਘਵਾਲ ਨੇ ਵਿਸ਼ੇਸ਼ ਸਹਿਯੋਗ ਦਿੰਦੇ ਹੋਏ ਝੰਡੀ ਦੇ ਕੇ ਰਵਾਨਾ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਸੰਯੋਜਕ ਡਾ.ਅਮਿੱਤ ਕਾਂਸਲ ਅਤੇ ਨਸ਼ਾ ਮੁਕਤੀ ਚੇਤਨਾ ਸੰਘ ਦੇ ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ ਜਸਪ੍ਰੀਤ ਗੋਬਿੰਦਗੜ੍ਹ ਨੇ ਦੱਸਿਆ ਕਿ ਨਸ਼ਾ ਮੁਕਤੀ ਰੈਲੀ ਗਰੀਨ ਵੀਊ ਸਕੂਲ ਪਿੰਡ ਚੰਨਣ ਖੇੜਾ, ਬੱਲੂਆਣਾ, ਮਾਇਆ ਦੇਵੀ ਮੈਮੋਰੀਅਲ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੇਰਾ ਖੇੜਾ, ਮਾਂ ਸਰਸਵਤੀ ਨਰਸਿੰਗ ਸਕੂਲ ਕਾਲਾ ਟਿੱਬਾ ਅਤੇ ਪਿੰਡ ਸੁਖਚੈਨ, ਸੀਤੋ ਗੁੰਨੋ੍ਹ, ਖੈਰਪੁਰ, ਭਾਗਸਰ, ਅਮਰਪੁਰਾ ਅਤੇ ਰਾਮਸਰਾ ਜਾ ਕੇ ਸਮਾਪਤ ਹੋਈ। ਇਸ ਦੌਰਾਨ ਵਿਦਿਆਰਥੀਆਂ, ਅਧਿਆਪਕਾਂ ਅਤੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਨਸ਼ਾ ਮੁਕਤ ਸਮਾਜ ਬਣਾਉਣ ਦਾ ਸੰਕਲਪ ਲਿਆ। ਪ੍ਰਬੰਧਕਾਂ ਨੇ ਕਿਹਾ ਕਿ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਸਮਾਜ ਦੇ ਹਰ ਵਰਗ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਇਸ ਮੌਕੇ ਵਿਸ਼ਨੂੰ ਭਗਵਾਨ ਡੇਲੂ, ਜ਼ਿਲ੍ਹਾ ਪ੍ਰਚਾਰਕ ਮੋਹਿਤ, ਤਾਰਾ ਚੰਦ, ਮਹਿੰਦਰ ਸਰਸਵਾ, ਗੌਤਮ ਸ਼ਰਮਾ, ਸਰਵਣ ਸਿਆਗ, ਐਡਵੋਕੇਟ ਸੁਸ਼ੀਲ ਸਿਆਗ, ਮੋਹਿਤ ਡੇਲੂ, ਮਹੀ ਰਾਮ ਡੇਲੂ, ਐਡਵੋਕੇਟ ਸਰੀਤਾ ਮਲੇਠੀਆ, ਸਤਿੰਦਰ ਭਾਦੂ, ਰਿੱਕੀ ਰੋਹਿਤ, ਵਿਕਰਮ ਹੇਅਰ, ਸ਼ਾਮ ਸੁੰਦਰ ਡੰਗਰ ਖੇੜਾ, ਡਾਕਟਰ ਬਿਹਾਰੀ, ਚਰਨਜੀਤ ਸਿੰਘ ਐਮ.ਪੀ, ਦੀਪਕ ਸਾਂਗਵਾਲ, ਨਵੀਨ ਦੁਤਾਰਾ ਵਾਲੀ, ਰੁਪਿੰਦਰ ਸਿੰਘ ਭੱਟੀ ਕੁੰਡਲ, ਦਵਿੰਦਰ ਬੱਲੂਆਣਾ, ਜੱਸੀ ਬੱਲੂਆਣਾ, ਇੰਦਰ ਪਾਲ ਗੋਬਿੰਦਗੜ੍ਹ, ਪਵਨ ਭਾਦੂ, ਪ੍ਰੇਮ ਵਰਮਾ, ਬਾਦਲ ਸਿੰਘ, ਦਲੀਪ ਕੁਮਾਰ ਸਰਪੰਚ ਢਾਣੀ ਮਾਡਲਾ, ਕਰਨ ਕੰਬੋਜ, ਦੀਪ ਬੁਰਜ ਮੁਹਾਰ, ਬੌਬੀ ਗੋਬਿੰਦਗੜ੍ਹ, ਰਜਵਿੰਦਰ ਮੇਘਵਾਲ, ਸੁਰਿੰਦਰ ਸਿੰਘ, ਜਸਕਰਨ ਆਜ਼ਮ ਵਾਲਾ, ਪਾਰੁਲ ਅਬੋਹਰ, ਰਾਹੁਲ ਅਬੋਹਰ, ਸੰਨ੍ਹੀ, ਰੁਪਿੰਦਰ ਸਿੰਘ ਆਦਿ ਮੌਜੂਦ ਸਨ।

ਪਿਛਲੀ ਖ਼ਬਰ ਪੈਸਿਆਂ ਦੇ ਲੈਣ ਦੇਣ ਤੋਂ ਪ੍ਰੇਸ਼ਾਨ ਵਿਅਕਤੀ ਘਰ ਤੋਂ ਹੋਇਆ ਲਾਪਤਾ ਅਗਲੀ ਖ਼ਬਰ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਮੁਹਿੰਮ ਤਹਿਤ ਪ੍ਰਤਾਪ ਬਾਗ਼, ਰੇਲਵੇ ਸਟੇਸ਼ਨ, ਬੱਸ ਸਟੈਂਡ ’ਤੇ ਆਮ ਲੋਕਾਂ ਨੂੰ ਦਿੱਤਾ ਐੱਸ. ਆਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।