07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਕਿਸਾਨ ਆਗੂ ਅਜੈ ਵਧਵਾ ਨੇ ਅਬੋਹਰ ਵਿਧਾਨ ਸਭਾ ਤੋਂ ਚੋਣ ਲੜਨ ਦਾ ਦਾਅਵਾ ਠੋਕਿਆ

ਅਜੀਤ ਡੈਸਕ 07-07-2026
ਅਬੋਹਰ, 6 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ) ਅਬੋਹਰ ਇਲਾਕੇ ਦੇ ਉੱਘੇ ਕਿਸਾਨ ਆਗੂ ਅਜੈ ਵਧਵਾ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤਹਿਤ ਅਬੋਹਰ ਹਲਕੇ ਤੋਂ ਚੋਣ ਲੜਨ ਦਾ ਦਾਅਵਾ ਠੋਕਿਆ ਹੈ। ਹਲਕੇ ਦੇ ਪਿੰਡ ਦੀਵਾਨ ਖੇੜਾ ਦੇ ਹੱਥੀ ਅਤੇ ਨਿਵੇਕਲੀ ਕਿਸਾਨੀ ਕਰਨ ਵਾਲੇ ਅਜੈ ਵਧਵਾ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੂਬਾ ਮੀਤ ਪ੍ਰਧਾਨ ਦੇ ਤੌਰ ’ਤੇ ਇਲਾਕੇ ਦੀਆਂ ਕਿਸਾਨੀ ਸਮੱਸਿਆਵਾਂ ਤੋਂ ਇਲਾਵਾ ਸਮਾਜ ਪ੍ਰਤੀ ਵੀ ਹਮੇਸ਼ਾ ਅੱਗੇ ਖੜਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਲੀਡਰਾਂ ਨੇ ਅਬੋਹਰ ਹਲਕੇ ਵਿਚ ਚੰਗਾ ਕੰਮ ਕੀਤਾ ਹੁੰਦਾ ਤਾਂ ਉਨ੍ਹਾਂ ਨੂੰ ਰਾਜਨੀਤੀ ਵਿਚ ਆਉਣ ਬਾਰੇ ਸੋਚਣਾ ਨਾ ਪੈਂਦਾ। ਉਨ੍ਹਾਂ ਕਿਹਾ ਕਿ ਅਬੋਹਰ ਵਿਧਾਨ ਸਭਾ ਹਲਕੇ ਤੋਂ ਚੋਣ ਸੰਬੰਧੀ ਉਨ੍ਹਾਂ ਦਾ ਰਾਜਸੀ ਪਾਰਟੀ ਦੇ ਲੀਡਰਾਂ ਨਾਲ ਵੀ ਰਾਬਤਾ ਕਾਇਮ ਹੈ ਪਰ ਫਿਰ ਵੀ ਜੇਕਰ ਉਨ੍ਹਾਂ ਨੂੰ ਰਾਜਸੀ ਪਾਰਟੀ ਦੀ ਟਿਕਟ ਨਾ ਮਿਲੀ ਤਾਂ ਸਮਰਥਕਾਂ ਦੀ ਰਾਏ ਉਪਰੰਤ ਆਜ਼ਾਦ ਉਮੀਦਵਾਰ ਵਜੋਂ ਵੀ ਚੋਣ ਮੈਦਾਨ ਵਿਚ ਉੱਤਰਨ ਦਾ ਫ਼ੈਸਲਾ ਲਿਆ ਜਾ ਸਕਦਾ ਹੈ। ਅਜੈ ਵਧਵਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਬੋਹਰ ਹਲਕਾ ਪੂਰੀ ਤਰ੍ਹਾਂ ਕਿਸਾਨੀ ’ਤੇ ਨਿਰਭਰ ਹੈ ਅਤੇ ਲਗਾਤਾਰ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਅਤੇ ਲੀਡਰਾਂ ਦੀ ਅਣਦੇਖੀ ਕਾਰਨ ਕਿਸਾਨੀ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ। ਜਿਸ ਕਾਰਨ ਅਬੋਹਰ ਇਲਾਕੇ ਦੇ ਕਾਰੋਬਾਰ ਅਤੇ ਦੁਕਾਨਦਾਰ ਵੀ ਲਗਾਤਾਰ ਫ਼ੇਲ੍ਹ ਹੋ ਰਹੇ ਹਨ। ਉਨ੍ਹਾਂ ਅਬੋਹਰ ਦੇ ਵਿਕਾਸ, ਲੋਕਾਂ ਦੇ ਹੱਕਾਂ ਦੀ ਲੜਾਈ ਅਤੇ ਹਰੇਕ ਖੇਤਰ ਵਿਚ ਤਰੱਕੀ ਲਈ ਕੰਮ ਕਰਨ ਦਾ ਵਾਅਦਾ ਕਰਕੇ ਰਾਜਨੀਤੀ ਵਿਚ ਜਾਣਾ ਚੁਣਿਆ ਹੈ। ਉਨ੍ਹਾਂ ਦੇ ਲਈ ਅਬੋਹਰ ਹਲਕਾ ਪਹਿਲਾਂ ਅਤੇ ਰਾਜਨੀਤੀ ਹਮੇਸ਼ਾ ਬਾਅਦ ਵਿਚ ਰਹੇਗੀ। ਜਿਸ ਲਈ ਕਿਸਾਨ ਯੂਨੀਅਨ ਖੋਸਾ ਹੀ ਨਹੀਂ ਬਲਕਿ ਸਾਰੀਆਂ ਕਿਸਾਨ ਅਤੇ ਵਪਾਰਿਕ ਜਥੇਬੰਦੀਆਂ ਵੀ ਉਨ੍ਹਾਂ ਨੂੰ ਸਮਰਥਨ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਵਿਸ਼ਵਾਸ ਨੂੰ ਆਪਣੀ ਸਭ ਤੋਂ ਵੱਡੀ ਤਾਕਤ ਮੰਨਦੇ ਹਨ ਅਤੇ ਅਬੋਹਰ ਦੇ ਸਰਬਪੱਖੀ ਵਿਕਾਸ ਲਈ ਸਮਰਪਿਤ ਰਹਿਣਗੇ।
ਪਿਛਲੀ ਖ਼ਬਰ ਜੂਨ 1984 ਦੇ ਸ਼ਹੀਦਾਂ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਯਾਦ ’ਚ 42 ਦਿਨਾਂ ਚੱਲੀ ਛਬੀਲ ਦੀ ਹੋਈ ਸਮਾਪਤੀ ਅਗਲੀ ਖ਼ਬਰ ਜਲ ਸਪਲਾਈ ਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਜ਼ੋਨ ਫ਼ਿਰੋਜ਼ਪੁਰ ਦੇ ਆਗੂਆਂ ਅਤੇ ਮੈਂਬਰਾਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।