07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਹੰਕਾਰੀ ਤੇ ਝੂਠੀ ਦੂਸ਼ਣਬਾਜ਼ੀ ਕਰਨ ਵਾਲੇ ਰਵਾਇਤੀ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਜਲਾਲਾਬਾਦ ਦੇ ਲੋਕਾਂ ਨੇ ਨਕਾਰਿਆ-ਵਿਧਾਇਕ ਗੋਲਡੀ ਕੰਬੋਜ * ਕਿਹਾ, ਸ਼ਹਿਰ ਦੇ ਵਿਕਾਸ ਦੀ ਜ਼ਿੰਮੇਵਾਰੀ ਵੋਟਰਾਂ ਨੇ ਮੇਰੇ ਮੋਢਿਆਂ ’ਤੇ ਪਾਈ ਹੈ * ਪਿਛੜੇ ਵਾਰਡਾਂ ਅੰਦਰ ਵਿਕਾਸ ਦੇ ਕੰਮ ਪਹਿਲ ਦੇ ਆਧਾਰ ’ਤੇ ਕਰਾਵਾਂਗੇ

ਅਜੀਤ ਡੈਸਕ 07-07-2026
ਫ਼ਾਜ਼ਿਲਕਾ, 6 ਜੁਲਾਈ (ਦਵਿੰਦਰ ਪਾਲ ਸਿੰਘ)-ਜਲਾਲਾਬਾਦ ਨਗਰ ਕੌਂਸਲ ਚੋਣਾਂ ਦੌਰਾਨ ਜਿਤਨੀ ਹੰਕਾਰੀ ’ਤੇ ਦੂਸ਼ਣਬਾਜ਼ੀ ਕਰਨ ਵਾਲੀਆਂ ਰਵਾਇਤੀ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਲੋਕਾਂ ਨੇ ਜਵਾਬ ਦਿੱਤਾ ਹੈ ਉਹ ਹਲਕੇ ਦੇ ਵਿਕਾਸ ਦਾ ਇਕ ਸਿੱਟਾ ਹੈ। ਇਹ ਸ਼ਬਦ ਜਲਾਲਾਬਾਦ ਦੇ ਵਿਧਾਇਕ ਐਡਵੋਕੇਟ ਜਗਦੀਪ ਕੰਬੋਜ ਗੋਲਡੀ ਨੇ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਹੋਈ ਸ਼ਾਨਦਾਰ ਜਿੱਤ ਤੋਂ ‘ਅਜੀਤ’ ਦੇ ਉਪ ਦਫ਼ਤਰ ਫ਼ਾਜ਼ਿਲਕਾ ਵਿਖੇ ਗੱਲਬਾਤ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਲੋਕ ਝੂਠੀਆਂ ਗੱਲਾਂ ਅਤੇ ਬਿਆਨ ਬਾਜ਼ੀਆਂ ਵਿਚ ਨਹੀਂ ਆਉਂਦੇ। ਲੋਕਾਂ ਨੇ ਸੱਚ ਅਤੇ ਵਿਕਾਸ ਦੇਖਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦ ਉਮੀਦਵਾਰਾਂ ਦੀ ਜਿੱਤ ਨੂੰ ਦੇਖ ਕੇ ਮੇਰੇ ’ਤੇ ਕਈ ਤਰ੍ਹਾਂ ਦੀ ਝੂਠੀ ਦੂਸ਼ਣਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਆਖ਼ਿਰ ਜਿਹੜੀ ਜਿੱਤ ਹੈ ਉਹ ਸੱਚ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਇਕੋ ਗੱਲ ’ਤੇ ਝੂਠ ਬੋਲਣ ਨਾਲ ਲੋਕਾਂ ਵਿਚ ਸਿਆਸੀ ਲੋਕ ਆਪਣਾ ਇਤਬਾਰ ਗੁਆ ਬੈਠਦੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ 12 ਕੌਂਸਲਰਾਂ ਦੀ ਜਿੱਤ ਨੇ ਮੇਰੇ ਮੋਢਿਆਂ ’ਤੇ ਹੋਰ ਭਾਰ ਪਾਇਆ ਹੈ ਜਿਸ ਦਾ ਮੈਂ ਸ਼ਹਿਰ ਦੇ ਵਾਰਡਾਂ ਦਾ ਵਿਕਾਸ ਕਰਕੇ ਭਾਰ ਨੂੰ ਉਤਾਰਨ ਦੀ ਕੋਸ਼ਿਸ਼ ਕਰਾਂਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਅੰਦਰ ਰਵਾਇਤੀ ਸਰਮਾਏਦਾਰਾਂ ਦੇ ਉਮੀਦਵਾਰਾਂ ਨੇ ਵੋਟਰਾਂ ਨੂੰ ਕਈ ਤਰ੍ਹਾਂ ਦੇ ਭਰਮਾਉਣ ਦੇ ਲਾਲਚ ਦਿੱਤੇ, ਪਰ ਵੋਟਰਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ। ਦੂਸਰੇ ਪਾਸੇ ਆਮ ਘਰਾਂ ਦੇ ਵਰਕਰ ਕੌਂਸਲਰ ਚੁਣੇ ਗਏ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਨਗਰ ਕੌਂਸਲ ਅੰਦਰ ਸਹੁੰ ਚੁੱਕ ਸਮਾਗਮ ਕਰਵਾ ਕੇ ਵਿਕਾਸ ਕਾਰਜ ਅੱਗੇ ਤੋਰੇ ਜਾਣਗੇ। ਉਨ੍ਹਾਂ ਕਿਹਾ ਕਿ ਦਲਿਤ ਬਸਤੀਆਂ ਅੰਦਰ ਸੜਕਾਂ, ਨਾਲੀਆਂ, ਸਫ਼ਾਈ ਵਿਵਸਥਾ, ਸੀਵੇਰਜ਼ ਦੀ ਕੋਈ ਘਾਟ ਹੋਈ ਤਾਂ ਉਸ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਾਂਗੇ।
ਪਿਛਲੀ ਖ਼ਬਰ ਅਰੋੜਾ ਮਹਾਂਸਭਾ ਇਸਤਰੀ ਵਿੰਗ, ਫ਼ਿਰੋਜ਼ਪੁਰ ਦਾ ਗਠਨ ਰਜਨੀ ਜੱਗਾ ਗੋਕਲਾਨੀ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਅਗਲੀ ਖ਼ਬਰ ਸਿਵਲ ਸਰਜਨ ਡਾ.ਕਵਿਤਾ ਸਿੰਘ ਵਲੋਂ ਅਰਬਨ ਫ਼ਾਜ਼ਿਲਕਾ ਦੀਆਂ ਏ.ਐਨ.ਐਮਜ਼ ਅਤੇ ਆਸ਼ਾ ਵਰਕਰਾਂ ਨਾਲ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।