07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਸਿਆਸੀ ਆਧਾਰ ’ਤੇ ਕੀਤੀ ਬਦਲੀ ਵਿਰੁੱਧ ਪੰਜਾਬ ਸਰਕਾਰ ਅਤੇ ਪਾਵਰਕਾਮ ਖ਼ਿਲਾਫ਼ ਕੀਤੀ ਰੋਸ ਰੈਲੀ

ਅਜੀਤ ਡੈਸਕ 07-07-2026
ਜਲਾਲਾਬਾਦ, 6ਜੁਲਾਈ(ਜਤਿੰਦਰ ਪਾਲ ਸਿੰਘ)-ਟੈਕਨੀਕਲ ਸਰਵਿਸਿਜ਼ ਯੂਨੀਅਨ ਡਵੀਜ਼ਨ ਕਮੇਟੀ ਜਲਾਲਾਬਾਦ ਵਲੋਂ ਜਲਾਲਾਬਾਦ ਮੰਡਲ ਦਫ਼ਤਰ ਵਿਖੇ ਸ਼ੇਰ ਸਿੰਘ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ। ਇਸ ਰੋਸ ਰੈਲੀ ਵਿਚ ਪਰਵਿੰਦਰ ਸਿੰਘ ਸਬ ਡਵੀਜ਼ਨ ਪ੍ਰਧਾਨ, ਸ਼ੇਰ ਸਿੰਘ ਡਵੀਜ਼ਨ ਪ੍ਰਧਾਨ ਜਲਾਲਾਬਾਦ ਦੀ ਸਿਆਸੀ ਆਧਾਰ ’ਤੇ ਕੀਤੀ ਨਜਾਇਜ਼ ਬਦਲੀ ਦੇ ਵਿਰੁੱਧ ਪੰਜਾਬ ਸਰਕਾਰ ਅਤੇ ਪਾਵਰ ਕਾਮ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ।ਇਸ ਰੋਸ ਰੈਲੀ ਵਿਚ ਇੰਜ ਸ਼ਿੰਗਾਰ ਚੰਦ ਮਹਿਰੋਕ ਸਕੱਤਰ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ। ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਦੱਸਿਆ ਕਿ ਪਰਵਿੰਦਰ ਸਿੰਘ ਬਤੌਰ ਲਾਈਨਮੈਨ ਸਿਟੀ ਸਬ ਡਵੀਜ਼ਨ ਗੁਰੂਹਰਸਹਾਏ ਵਿਖੇ ਡਿਊਟੀ ਕਰ ਰਿਹਾ ਹੈ ਅਤੇ ਸ਼ੇਰ ਸਿੰਘ ਡਵੀਜ਼ਨ ਪ੍ਰਧਾਨ ਘੁਬਾਇਆ ਵਿਖੇ ਬਤੌਰ ਲਾਈਨਮੈਨ ਡਿਊਟੀ ਕਰ ਰਿਹਾ ਸੀ। ਆਮ ਆਦਮੀ ਪਾਰਟੀ ਦੇ ਲੋਕਲ ਵਿਧਾਇਕਾਂ ਨੇ ਆਪਣੇ ਚਹੇਤਿਆਂ ਨੂੰ ਖ਼ੁਸ਼ ਕਰਨ ਲਈ ਸਾਡੇ ਸਾਥੀਆ ਦੀ ਸਿਆਸੀ ਆਧਾਰ ਤੇ ਬਦਲੀ ਕਰਵਾ ਦਿੱਤੀ। ਜਦੋਂ ਕਿ ਸਾਡੇ ਸਾਥੀਆ ਦੀ ਕੋਈ ਵੀ ਲਿਖਤੀ ਜਾਂ ਜ਼ੁਬਾਨੀ ਸ਼ਿਕਾਇਤ ਨਹੀਂ ਸੀ । ਆਗੂਆਂ ਨੇ ਕਿਹਾ ਕਿ ਇਹ ਬਿਲਕੁਲ ਗ਼ਲਤ ਤੇ ਸਰਾਸਰ ਧੱਕਾ ਹੈ। ਇਹ ਬਿਜਲੀ ਬੋਰਡ ਨੇ ਨਵਾਂ ਕੰਮ ਸ਼ੁਰੂ ਕਰ ਦਿੱਤਾ ਹੈ ਕਿ ਬਿਨਾ ਕਿਸੇ ਕਾਰਨ ਅਤੇ ਬਿਨਾ ਕਿਸੇ ਗ਼ਲਤੀ ਦੇ ਜਿਸ ਨੂੰ ਚਾਹੇ ਜਿੱਥੇ ਮਰਜ਼ੀ ਬਿਨਾਂ ਸਹਿਮਤੀ ਲਏ ਆਪਸੀ ਬਦਲੀ ਕਰਵਾ ਦਿੱਤੀ ਜਾਂਦੀ ਹੈ। ਇਨ੍ਹਾਂ ਬਦਲੀਆਂ ਦੇ ਵਿਰੁੱਧ ਜਥੇਬੰਦੀ ਤਿੱਖਾ ਸੰਘਰਸ਼ ਸ਼ੁਰੂ ਕੀਤਾ ਗਿਆ ਹੈ, ਜਿਸ ਦੀ ਸ਼ੁਰੂਆਤ ਵਜੋਂ ਗੁਰੂਹਰਸਹਾਏ ਵਿਖੇ 3 ਜੁਲਾਈ ਨੂੰ ਰੋਸ ਰੈਲੀ ਕੀਤੀ ਗਈ ਅਤੇ ਅੱਜ ਡਵੀਜ਼ਨ ਵਿਚ 5 ਸਬ ਡਵੀਜ਼ਨਾਂ ਦੀ ਰੋਸ ਰੈਲੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੂਰੀ ਡਵੀਜ਼ਨ ਅੰਦਰ ਵਰਕ ਟੂ ਰੂਲ ਮੁਤਾਬਿਕ ਕੰਮ ਕੀਤਾ ਜਾਵੇਗਾ।ਜੇਕਰ ਇਹ ਬਦਲੀਆਂ ਰੱਦ ਨਾ ਹੋਈਆਂ ਜਾਂ ਪਰਵਿੰਦਰ ਸਿੰਘ ਨੂੰ ਰਿਲੀਵ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੂਰੀ ਡਵੀਜ਼ਨ ਦਾ ਕੰਮ ਬੰਦ ਕਰਕੇ ਰੋਸ ਜ਼ਾਹਿਰ ਕੀਤਾ ਜਾਵੇਗਾ ਅਤੇ 10 ਜੁਲਾਈ ਦਿਨ ਸ਼ੁੱਕਰਵਾਰ ਨੂੰ ਜਲਾਲਾਬਾਦ ਵਿਖੇ ਵਿਧਾਇਕ ਜਗਦੀਪ ਸਿੰਘ ਗੋਲਡੀ ਦੀ ਕੋਠੀ ਨੂੰ ਘੇਰਿਆ ਜਾਵੇਗਾ ਅਤੇ ਇਸ ਘਿਰਾਓ ਵਿਚ ਸਾਰੇ ਸਰਕਲ ਫ਼ਿਰੋਜ਼ਪੁਰ ਦੀਆ ਸਬ ਡਵੀਜ਼ਨਾਂ ਦੇ ਵਰਕਰ ਅਤੇ ਵੱਖ ਵੱਖ ਭਰਾਤਰੀ ਜਥੇਬੰਦੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਰੈਲੀ ਵਿਚ ਸ਼ੇਰ ਸਿੰਘ ਡਵੀਜ਼ਨ ਪ੍ਰਧਾਨ,ਰਾਜੇਸ਼ ਕੁਮਾਰ ਸਬ ਅਰਬਨ ਪ੍ਰਧਾਨ ਜਲਾਲਾਬਾਦ, ਜਸਵਿੰਦਰ ਪਾਲ ਬਾਵਾ, ਸੁਖਵਿੰਦਰ ਸਿੰਘ, ਨਾਨਕ ਚੰਦ, ਪਰਵਿੰਦਰ ਸਿੰਘ, ਸੰਦੀਪ ਸੰਧਾ, ਸੰਦੀਪ ਕੁਮਾਰ,ਕੁਲਦੀਪ ਸਿੰਘ ਅਮਨਦੀਪ,ਕਰਨ ਸ਼ਰਮਾ ਆਦਿ ਅਤੇ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਨਰੇਸ਼ ਸੇਠੀ, ਰਾਮ ਕ੍ਰਿਸ਼ਨ, ਰਾਜਿੰਦਰ ਸਿੰਘ, ਇਕਬਾਲ ਜੋਸਨ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸਟੇਟ ਕਮੇਟੀ ਮੈਂਬਰ ਇਕਬਾਲ ਸਿੰਘ ਗਾਮੂ ਵਾਲਾ ਨੇ ਵੀ ਆਪਣੇ ਸਾਥੀਆਂ ਨਾਲ ਇਸ ਰੋਸ ਧਰਨੇ ਵਿਚ ਹਿੱਸਾ ਲਿਆ।
ਪਿਛਲੀ ਖ਼ਬਰ ਕੱਪੜਾ ਯੂਨੀਅਨ ਫ਼ਾਜ਼ਿਲਕਾ ਦੇ ਮੈਂਬਰਾਂ ਦੀ ਇਕੱਤਰਤਾ ਜੁਲਾਈ ਦੀਆਂ ਛੁੱਟੀਆਂ ਦਾ ਐਲਾਨ ਅਗਲੀ ਖ਼ਬਰ 08-07-26

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।