12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਰੋਟਰੀ ਕਲੱਬ ਜਲਾਲਾਬਾਦ ਵਲੋਂ ਡਾਕਟਰਜ਼ ਅਤੇ ਸੀ.ਏ. ਡੇਅ ਮੌਕੇ ਸ਼ਾਨਦਾਰ ਸਨਮਾਨ ਸਮਾਰੋਹ ਸਮਾਜ ਸੇਵਾ ਅਤੇ ਵਿੱਤੀ ਖੇਤਰ ’ਚ ਪਾਏ ਯੋਗਦਾਨ ਲਈ ਡਾਕਟਰਾਂ ਅਤੇ ਚਾਰਟਰਡ ਅਕਾਊਂਟੈਂਟਸ ਦਾ ਹੋਇਆ ਵਿਸ਼ੇਸ਼ ਸਨਮਾਨ

ਅਜੀਤ ਡੈਸਕ 03-07-2026
ਫ਼ਾਜ਼ਿਲਕਾ, 2 ਜੁਲਾਈ (ਦਵਿੰਦਰ ਪਾਲ ਸਿੰਘ)- ਅਮਿੱਤ ਸਿੰਗਲਾ ਡਿਸਟ੍ਰਿਕਟ ਗਵਰਨਰ ਰੋਟਰੀ ਇੰਟਰਨੈਸ਼ਨਲ 3090 ਅਤੇ ਜੈਸਰਤ ਸਿੰਘ ਸੰਧੂ ਡਾਇਰੈਕਟਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰੋਟਰੀ ਕਲੱਬ ਇੰਟਰਨੈਸ਼ਨਲ 3090 ਜਲਾਲਾਬਾਦ ਵਲੋਂ ‘ਡਾਕਟਰਜ਼ ਐਂਡ ਸੀ.ਏ. ਡੇਅ’ ਦੇ ਮੌਕੇ ’ਤੇ ਇਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਸਮਾਜ ਅਤੇ ਆਪਣੇ ਪੇਸ਼ੇਵਾਰ ਖੇਤਰ ਵਿਚ ਸ਼ਾਨਦਾਰ ਤੇ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ ਅਤੇ ਚਾਰਟਰਡ ਅਕਾਊਂਟੈਂਟਸ ਨੂੰ ਸਨਮਾਨਿਤ ਕਰਨਾ ਸੀ। ਸਮਾਰੋਹ ਦੌਰਾਨ ਵਿਸ਼ੇਸ਼ ਤੌਰ ’ਤੇ ਡਾ.ਅੰਕਿਤ ਮਿੱਡਾ ਐਮ.ਡੀ. ਮੈਡੀਸਨ, ਡਾ. ਰਾਜ ਮਹਿਰੋਕ ਬੀ.ਏ.ਐੱਮ.ਐੱਸ. ਡਾ. ਵਿਜੈ ਛਾਬੜਾ ਬੀ.ਏ.ਐੱਮ.ਐੱਸ., ਸੀ.ਏ.ਐਡਵੋਕੇਟ ਵਿਨੈ ਮਿੱਡਾ ਅਤੇ ਸੀ.ਏ.ਕੇ.ਕੇ.ਭਾਟੀਆ ਨੂੰ ਉਨ੍ਹਾਂ ਵਲੋਂ ਸਿਹਤ ਅਤੇ ਵਿੱਤੀ ਖੇਤਰ ਵਿਚ ਦਿੱਤੀਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਬਦਲੇ ਯਾਦਗਾਰੀ ਚਿੰਨ੍ਹ ਅਤੇ ਸਨਮਾਨ ਪੱਤਰ ਭੇਟ ਕਰਕੇ ਨਿਵਾਜਿਆ ਗਿਆ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਾਕਟਰ ਮਨੁੱਖਤਾ ਦੀ ਸੇਵਾ ਕਰਦੇ ਹੋਏ ਲੋਕਾਂ ਨੂੰ ਤੰਦਰੁਸਤ ਜੀਵਨ ਪ੍ਰਦਾਨ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ, ਜਦਕਿ ਚਾਰਟਰਡ ਅਕਾਊਂਟੈਂਟ ਦੇਸ਼ ਦੀ ਆਰਥਿਕ ਅਤੇ ਵਿੱਤੀ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨ, ਜੋ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਇਸ ਪ੍ਰਭਾਵਸ਼ਾਲੀ ਸਮਾਗਮ ਵਿਚ ਰੋਟਰੀ ਕਲੱਬ ਦੇ ਪ੍ਰਧਾਨ ਡਾ.ਗੁਰਪ੍ਰੀਤ ਸਿੰਘ ਬੱਬਰ, ਸਕੱਤਰ ਅਮਨਦੀਪ ਗੂੰਬਰ, ਕੈਸ਼ੀਅਰ ਨੀਰਜ ਮੱਕੜ, ਪਾਸਟ ਪ੍ਰਧਾਨ ਭੁਪਿੰਦਰ ਸਿੰਘ ਕਾਠਪਾਲ, ਪ੍ਰੋਜੈਕਟ ਚੇਅਰਮੈਨ ਵਿਕੀ ਨੀਖੁੰਜ, ਡਾ. ਧੀਰਜ ਵਾਟਸ, ਭੂਸ਼ਨ ਲੂਣਾ, ਜਸਪਾਲ ਸਿੰਘ ਦਰਗਨ, ਰੇਸ਼ਮ ਸਿੰਘ ਗਿੱਲ ਅਤੇ ਰਾਜਪ੍ਰੀਤ ਸਿੰਘ ਸਮੇਤ ਹੋਰ ਕਈ ਮੈਂਬਰ ਹਾਜ਼ਰ ਸਨ। ਅੰਤ ਵਿਚ ਰੋਟਰੀ ਕਲੱਬ ਇੰਟਰਨੈਸ਼ਨਲ 3090 ਜਲਾਲਾਬਾਦ ਵੱਲੋਂ ਆਏ ਹੋਏ ਸਮੂਹ ਮਹਿਮਾਨਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਵਿਧਾਇਕ ਸਵਨਾ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਤਿੰਨ ਬੱਸਾਂ ਕੀਤੀਆਂ ਰਵਾਨਾ ਅਗਲੀ ਖ਼ਬਰ ਬੱਲੂਆਣਾ ਹਲਕੇ ’ਚ ਐੱਸ.ਆਈ.ਆਰ. ਪ੍ਰਕਿਰਿਆ ਸੰਬੰਧੀ ਬੀ.ਐਲ.ਏ-1 ਅਤੇ ਬੀ.ਐਲ.ਏ-2 ਦੀ ਰੱਖੀ ਮੀਟਿੰਗ ਕਾਂਗਰਸ ਦੇ ਹਲਕਾ ਇੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।